ਐਪਲ ਈਵੈਂਟ ’ਚ ਪਹਿਲੀ ਵਾਰ ਕਿਸੇ ਸਿੱਖ ਦੀ ਹੋਈ ਐਂਟਰੀ, ਜਾਣੋ ਕੌਣ ਹੈ ਖਿੱਚ ਦਾ ਕੇਂਦਰ ਬਣਿਆ 'ਨਵਪ੍ਰੀਤ ਸਿੰਘ ਕਲੋਟੀ'

Friday, Apr 23, 2021 - 02:16 PM (IST)

ਐਪਲ ਈਵੈਂਟ ’ਚ ਪਹਿਲੀ ਵਾਰ ਕਿਸੇ ਸਿੱਖ ਦੀ ਹੋਈ ਐਂਟਰੀ, ਜਾਣੋ ਕੌਣ ਹੈ ਖਿੱਚ ਦਾ ਕੇਂਦਰ ਬਣਿਆ 'ਨਵਪ੍ਰੀਤ ਸਿੰਘ ਕਲੋਟੀ'

ਗੈਜੇਟ ਡੈਸਕ– 20 ਅਪ੍ਰੈਲ, 2021 ਨੂੰ ਐਪਲ ਦਾ ਸਪਰਿੰਗ ਲੋਡੇਡ ਈਵੈਂਟ ਸੀ। ਸਾਲ 2021 ’ਚ ਐਪਲ ਦਾ ਇਹ ਪਹਿਲਾ ਈਵੈਂਟ ਸੀ, ਜਿਸ ਨੂੰ ਲੱਖਾਂ ਲੋਕਾਂ ਨੇ ਦੇਖਿਆ। ਇਸ ਇਵੈਂਟ ’ਚ ਜਿਥੇ ਐਪਲ ਨੇ ਆਪਣੇ ਸ਼ਾਨਦਾਰ ਪ੍ਰੋਡਕਟਸ ਲਾਂਚ ਕੀਤੇ, ਉਥੇ ਪਹਿਲੀ ਵਾਰ ਕਿਸੇ ਸਿੱਖ ਨੂੰ ਐਪਲ ਈਵੈਂਟ ਹੋਸਟ ਕਰਦੇ ਦੇਖਿਆ ਗਿਆ। ਨਵਪ੍ਰੀਤ ਸਿੰਘ ਨਾਂ ਦਾ ਸਿੱਖ ਨੌਜਵਾਨ ਇਸ ਵਾਰ ਐਪਲ ਈਵੈਂਟ ’ਚ ਖਿੱਚ ਦਾ ਕੇਂਦਰ ਬਣਿਆ। ਆਓ ਜਾਣਦੇ ਹਾਂ ਨਵਪ੍ਰੀਤ ਸਿੰਘ ਕਲੋਟੀ ਕੌਣ ਹੈ ਅਤੇ ‘ਐਪਲ’ ਨਾਲ ਕਦੋਂ ਤੋਂ ਜੁੜੇ ਹੋਏ ਹਨ।

5 ਸਾਲਾਂ ਤੋਂ ਜੁੜਿਆ ਹੈ ਐਪਲ ਨਾਲ
ਨਵਪ੍ਰੀਤ ਸਿੰਘ ਕਲੋਟੀ ‘ਐਪਲ’ ਨਾਲ ਪਿਛਲੇ ਪੰਜ ਸਾਲਾਂ ਤੋਂ ‘ਇੰਜੀਨੀਅਰਿੰਗ ਪ੍ਰੋਗਰਾਮ ਮੈਨੇਜਰ’ ਵਜੋਂ ਜੁੜੇ ਹੋਏ ਹਨ। ‘ਐਪਲ’ ਦਾ ਹੈੱਡਕੁਆਰਟਰਜ਼ ਅਮਰੀਕੀ ਸੂਬੇ ਕੈਲੀਫ਼ੋਰਨੀਆ ਦੇ ਕੁਪਰਟਿਨੋ ’ਚ ਸਥਿਤ ਹੈ ਅਤੇ ਨਵਪ੍ਰੀਤ ਸਿੰਘ ਕਲੋਟੀ ਇੱਥੇ ਹੀ ਕੰਮ ਕਰਦੇ ਹਨ। ਉਹ ਮਈ 2016 ਤੋਂ ‘ਐਪਲ’ ਲਈ ਕੰਮ ਕਰ ਰਹੇ ਹਨ। ਪਹਿਲੇ ਵਰ੍ਹੇ ਦੀ ਇਕ ਤਿਮਾਹੀ ਤਕ ਉਨ੍ਹਾਂ ਟੈਸਲਾ ’ਚ ਪ੍ਰੋਡਕਟ ਮੈਨੇਜਮੈਂਟ ਟੀਮ ਨਾਲ ਇੰਟਰਨ ਵਜੋਂ ਕੰਮ ਕੀਤਾ ਸੀ।

ਸਾਲ 2016 ’ਚ ਨਵਪ੍ਰੀਤ ਸਿੰਘ ਕਲੋਟੀ ਨੇ ਯੂਨੀਵਰਸਿਟੀ ਆਫ਼ ਵਾਟਰਲੂ ਤੋਂ ਮਕੈਨੀਕਲ ਇੰਜੀਨੀਅਰਿੰਗ ’ਚ ਐਪਲਾਈਡ ਸਾਇੰਸ ਵਿਸ਼ੇ ਨਾਲ ਗ੍ਰੈਜੂਏਸ਼ਨ ਕੀਤੀ ਸੀ। ਨਵਪ੍ਰੀਤ ਸਿੰਘ ਕਲੋਟੀ ਨੇ 2018 ’ਚ ਹਾਰਵਰਡ ਯੂਨੀਵਰਸਿਟੀ ਤੋਂ ਕਾਰਪੋਰੇਟ ਸਟ੍ਰੈਟਿਜੀ ’ਚ ਪੋਸਟ ਗ੍ਰੈਜੂਏਸ਼ਨ ਕੀਤੀ ਸੀ। 

ਉਸ ਤੋਂ ਪਹਿਲਾਂ 2014 ’ਚ ਉਹ ‘ਸਨਕੋਰ ਐਨਰਜੀ’ ਨਾਂ ਦੀ ਕੰਪਨੀ ਨਾਲ ਜੁੜੇ ਰਹੇ ਸਨ। ਉਨ੍ਹਾਂ ਕੈਨੇਡੀਅਨ ਸੂਬੇ ਉਨਟਾਰੀਓ ਦੇ ਲੰਡਨ ਵਿਖੇ 10n6 ਨਾਂ ਦੀ ਫ਼ਰਮ ਲਈ ਵੀ 5 ਮਹੀਨੇ ਕੰਮ ਕੀਤਾ ਸੀ।

ਨਵਪ੍ਰੀਤ ਸਿੰਘ ਕਲੋਟੀ ਨੇ ਐਪਲ ਈਵੈਂਟ ’ਚ M1 ਚਿੱਪ ਵਾਲਾ ਨਵਾਂ iMac ਲਾਂਚ ਕਰਦਿਆਂ ਦੱਸਿਆ ਕਿ ਇਹ ਪਿਛਲੇ iMac ਦੇ ਮੁਕਾਬਲੇ 85 ਫ਼ੀਸਦੀ ਤੇਜ਼ੀ ਨਾਲ ਕੰਮ ਕਰੇਗਾ। ਇਹ 24 ਇੰਚ ਦਾ ਉਪਕਰਣ ਹੈ ਤੇ ਇਸ ਦਾ ਰੈਜ਼ੋਲਿਯੂਸ਼ਨ 4.5K ਹੈ। ਇਹ 7 ਰੰਗਾਂ– ਹਰਾ, ਪੀਲਾ, ਗੁਲਾਬੀ, ਸੰਤਰੀ, ਨੀਲਾ, ਬੈਂਗਣੀ ਤੇ ਸਿਲਵਰ ’ਚ ਆਵੇਗਾ। ਉਨ੍ਹਾਂ ਦੁਨੀਆਂ ਨੂੰ ਨਵੇਂ iMac ਦੀਆਂ ਕੈਮਰਾ ਸਮਰੱਥਾਵਾਂ ਬਾਰੇ ਜਾਣਕਾਰੀ ਦਿੱਤੀ। 

 

ਦੱਸ ਦੇਈਏ ਕਿ ‘ਐਪਲ’ ਦੇ ਕਿਸੇ ਈਵੈਂਟ ’ਚ ਇੰਨੇ ਉੱਚ ਪੱਧਰ ਉੱਤੇ ਪਹਿਲੀ ਵਾਰ ਕਿਸੇ ਸਿੱਖ ਨੂੰ ਪੇਸ਼ ਕੀਤਾ ਗਿਆ ਹੈ। ਐਪਲ ਈਵੈਂਟ ’ਚ ਜਿਵੇਂ ਹੀ ਇਸ ਸਿੱਖ ਨੂੰ ਪੰਜਾਬੀ ਗਾਇਕ ਫਤਿਹ ਸਿੰਘ ਨੇ ਦੇਖਿਆ ਤਾਂ ਉਨ੍ਹਾਂ ਨੇ ਇਸ ਨੂੰ ਲੈ ਕੇ ਟਵੀਟ ਕਰ ਦਿੱਤਾ। ਫਤਿਹ ਸਿੰਘ ਨੇ ਆਪਣੇ ਟਵੀਟ ’ਚ ਲਿਖਿਆ, ‘ਮੈਂ ਐਪਲ ਈਵੈਂਟ ਆਈਫੋਨ 3ਜੀ ਦੇ ਲਾਂਚ ਹੋਣ ਤੋਂ ਬਾਅਦ ਲਗਾਤਾਰ ਦੇਖਦਾ ਹਾਂ। ਅੱਜ ਕੁਝ ਖ਼ਾਸ ਸੀ। ਇਸ ਸਿੰਘ ਨੂੰ ਵਧਾਈਆਂ, ਜੋ ਐਪਲ ’ਚ ਵੱਡਾ ਮੁਕਾਮ ਹਾਸਲ ਕਰਕੇ ਬੈਠਾ ਹੈ।’

 


author

Rakesh

Content Editor

Related News