ਸਮਝ ਨਹੀਂ ਪਾ ਰਹੇ ਕਿ Someone ਨੂੰ ਕੀ ਕਰੀਏ ਮੈਸੇਜ, ਇਹ ਐਪ ਕਰੇਗਾ ਮਦਦ

Sunday, Mar 06, 2016 - 11:32 AM (IST)

ਸਮਝ ਨਹੀਂ ਪਾ ਰਹੇ ਕਿ Someone ਨੂੰ ਕੀ ਕਰੀਏ ਮੈਸੇਜ, ਇਹ ਐਪ ਕਰੇਗਾ ਮਦਦ

ਜਲੰਧਰ : ਜੇਕਰ ਤੁਹਾਨੂੰ ਕਿਸੇ ਨੂੰ ਮੈਸੇਜ ਕਰਨਾ ਹੈ ਪਰ ਇਹ ਸਮਝ ਨਹੀਂ ਪਾ ਰਹੇ ਕਿ ਮੈਸੇਜ ਵਿਚ ਕੀ ਲਿੱਖੀਏ? ਇੰਝ ਹੀ ਜੇਕਰ ਤੁਸੀਂ ਕਿਸੇ ਨੂੰ ਫੋਟੋ ਸੈਂਡ ਕਰਨੀ ਚਾਹੁੰਦੇ ਹੋ ਪਰ ਤੈਅ ਨਹੀਂ ਕਰ ਪਾ ਰਹੇ ਕਿ ਕਿਹੜੀ ਤਸਵੀਰ ਭੇਜੋ ਤਾਂ ਹੁਣ ਅਜਿਹੇ ਸਮੇਂ ਵਿਚ ਇਹ ਨਵਾਂ ਐਪ ਤੁਹਾਡੀ ਮਦਦ ਕਰੇਗਾ । Rando ਨਾਮ ਦਾ ਇਹ ਐਪ ਇਸ ਕੰਮ ਲਈ ਬਣਾਇਆ ਗਿਆ ਹੈ ਜੋ ਆਈ. ਓ. ਐੱਸ. ਉੱਤੇ ਪਹਿਲਾਂ ਤੋਂ ਹੀ ਉਪਲੱਬਧ ਹੈ ਅਤੇ ਇਸ ਨੂੰ ਆਈਟਿਊਨ ਐਪ ਸਟੋਰ ਤੋਂ ਫ੍ਰੀ ਡਾਊਨਲੋਡ ਕੀਤਾ ਜਾ ਸਕਦਾ ਹੈ ।  

Rando ਲੋਕਾਂ ਨੂੰ ਰੈਂਡਮ ਤਰੀਕੇ ਨਾਲ ਮੈਸੇਜ ਭੇਜਦਾ ਹੈ । ਤੁਸੀਂ ਇਸ ਦੇ ਜ਼ਰੀਏ ਫੋਟੋ, ਜੀ. ਆਈ. ਐੱਫ. ਫਾਈਲ ਅਤੇ ਕੁਝ ਲਿਖਿਆ ਹੋਇਆ ਭੇਜ ਸਕਦੇ ਹੋ । ਇਹ ਐਪ ਤੁਹਾਡੇ ਫੋਨ ਦੇ ਕੈਮਰਾ ਰੋਲ ਵਿਚ ਪਈਆਂ ਤਸਵੀਰਾਂ ਨੂੰ ਰੈਂਡਮਲੀ ਸੈਂਡ ਕਰ ਦੇਵੇਗਾ ਅਤੇ ਫੋਟੋ ਸੈਂਡ ਹੋਣ ਤੋਂ ਪਹਿਲਾਂ ਤੁਹਾਨੂੰ ਦਿਖਾਈ ਵੀ ਨਹੀਂ ਦੇਵੇਗੀ । ਹਾਲਾਂਕਿ ਯੂਜ਼ਰ ਦੇ ਕੋਲ ਆਪਸ਼ਨ ਜ਼ਰੂਰ ਹੋਵੇਗਾ ਜਿਸ ਦੇ ਨਾਲ ਉਹ ਫੋਟੋ ਨੂੰ ਸ਼ੇਅਰ ਕਰਨ ਤੋਂ ਪਹਿਲਾਂ ਦੇਖ ਸਕੇਗਾ।  
ਜੀ. ਆਈ. ਐੱਫ. ਫਾਇਲਸ ਦਾ ਸੋਰਸ Giphy ਹੈ ਪਰ ਕੌਟਸ (ਟੈਕਸਟ ਮੈਸੇਜ) ਕਿਥੋਂ ਸੈਂਡ ਹੋਣਗੇ, ਇਸ ਦੇ ਬਾਰੇ ਵਿਚ ਪੱਕੇ ਤੌਰ ''ਤੇ ਨਹੀਂ ਕਿਹਾ ਜਾ ਸਕਦਾ, ਇਸ ਲਈ ਮੰਨਿਆ ਜਾ ਸਕਦਾ ਹੈ ਕਿ ਇਸ ਕੰਮ ਲਈ Rando ਦਾ ਆਪਣਾ ਡਾਟਾਬੇਸ ਹੋ ਸਕਦਾ ਹੈ । ਤਸਵੀਰਾਂ ਦੀ ਤਰ੍ਹਾਂ ਹੀ ਯੂਜ਼ਰ ਕੌਟਸ ਅਤੇ ਜੀ. ਆਈ. ਐੱਫ. ਫਾਈਲਸ ਨੂੰ ਵੀ ਰੈਂਡਮਲੀ ਸੈਂਡ ਕਰ ਸਕਦਾ ਹੈ ।  ਇਸ ਦੇ ਇਲਾਵਾ Rando ਐਪ ਦੀ ਮਦਦ ਨਾਲ ਫੇਸਬੁਕ ਅਤੇ ਟਵਿਟਰ ਉੱਤੇ ਵੀ ਕੰਟੈਂਟ ਸ਼ੇਅਰ ਕੀਤਾ ਜਾ ਸਕਦਾ ਹੈ ।


Related News