WhatsApp ਦੇ ਇਸ ਫੀਚਰ ਨਾਲ ਫੜਿਆ ਜਾਵੇਗਾ ਝੂਠ

Tuesday, Jan 21, 2025 - 12:01 AM (IST)

WhatsApp ਦੇ ਇਸ ਫੀਚਰ ਨਾਲ ਫੜਿਆ ਜਾਵੇਗਾ ਝੂਠ

ਗੈਜੇਟ ਡੈਸਕ- WhatsApp ਨੇ ਆਪਨੇ ਪਲੇਟਫਾਰਮ 'ਤੇ ਇਕ ਖਾਸ ਫੀਚਰ ਪੇਸ਼ ਕੀਤਾ ਹੈ, ਜਿਸ ਦੀ ਮਦਦ ਨਾਲ ਯੂਜ਼ਰਜ਼ ਇੰਸਟੈਂਟ ਮੈਸੇਜਿੰਗ ਐਪ 'ਤੇ ਹੀ ਗੂਗਲ ਸਰਚ ਦਾ ਫੀਚਰ ਦਾ ਇਸਤੇਮਾਲ ਕਰ ਸਕਣਗੇ। 

ਇਸ ਫੀਚਰ ਦੀ ਮਦਦ ਨਾਲ ਯੂਜ਼ਰਜ਼ ਮੈਸੇਜਿੰਗ ਐਪ 'ਚ ਰਿਸੀਵ ਇਮੇਜ ਨੂੰ ਗੂਗਲ 'ਤੇ ਸਰਚ ਕਰ ਸਕਣਗੇ ਅਤੇ ਉਸ ਦੀ ਆਥੈਂਸਿਟੀ ਨੂੰ ਚੈੱਕ ਕਰ ਸਕਣਗੇ। ਇਸ ਫੀਚਰ ਦਾ ਕੰਮ ਫਰਜ਼ੀ ਇਮੇਜ ਅਤੇ ਪੋਸਟ ਨੂੰ ਰੋਕਣਾ ਹੈ ਕਿਉਂਕਿ ਇਨ੍ਹੀ ਦਿਨੀਂ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਬਹੁਤ ਫਰਜ਼ੀ ਪੋਸਟਾਂ ਸ਼ੇਅਰ ਹੋ ਰਹੀਆਂ ਹਨ। 

ਵਟਸਐਪ ਨੇ ਅਜੇ ਇਹ ਫੀਚਰ ਬੀਟਾ ਵਰਜ਼ਨ ਲਈ ਜਾਰੀ ਕੀਤਾ ਹੈ, ਜਿਸ ਦਾ ਐਕਸੈਸ ਕਈ ਬੀਟਾ ਯੂਜ਼ਰਜ਼ ਨੂੰ ਦਿੱਤਾ ਹੈ। ਇਹ ਜਾਣਕਾਰੀ Wabetainfo ਨੇ ਦਿੱਤੀ ਹੈ। ਸਾਰੀ ਟੈਸਟਿੰਗ ਪੂਰੀ ਹੋਣ ਤੋਂ ਬਾਅਦ ਇਸ ਨੂੰ ਸਟੇਬਲ ਵਰਜ਼ਨ 'ਚ ਜਾਰੀ ਕੀਤਾ ਜਾਵੇਗਾ। 

ਇਹ ਵੀ ਪੜ੍ਹੋ- ਆ ਰਿਹੈ ਨਵਾਂ Bluetooth 6.0, ਬਦਲ ਜਾਵੇਗਾ ਸਮਾਰਟਫੋਨ ਇਸਤੇਮਾਲ ਕਰਨ ਦਾ ਅੰਦਾਜ਼

ਇਹ ਹੈ ਇਸ ਫੀਚਰ ਦਾ ਨਾਂ

ਵਟਸਐਪ ਦੇ ਅਪਕਮਿੰਗ ਫੀਚਰ ਨੂੰ ਟ੍ਰੈਕ ਕਰਨ ਵਾਲੀ ਵੈੱਬਸਾਈਟ Wabetainfo ਨੇ ਦੱਸਿਆ ਹੈ ਕਿ ਇਸ ਫੀਚਰ ਦਾ ਨਾਂ Search Images On The Web ਹੈ। ਇਹ ਫੀਚਰ WhatsApp Beta Android 2.24.23.13 'ਤੇ ਆਇਆ ਹੈ। ਇਸ ਫੀਚਰ ਦੀ ਮਦਦ ਨਾਲ ਯੂਜ਼ਰਜ਼ ਰਿਸੀਵ ਇਮੇਜ ਨੂੰ ਡਾਇਰੈਕਟ ਐਪ ਤੋਂ ਹੀ ਗੂਗਲ ਸਰਚ 'ਚ ਜਾ ਕੇ ਸਰਚ ਕਰ ਸਕਣਗੇ ਅਤੇ ਉਸ ਇਮੇਜ ਦੀ ਆਥੈਂਟਿਸੀ ਚੈੱਕ ਕਰ ਸਕਣਗੇ। 

WaBetainfo ਨੇ ਕੀਤਾ ਪੋਸਟ

ਇਹ ਵੀ ਪੜ੍ਹੋ- ਹਫਤੇ 'ਚ ਇਕ ਵਾਰ ਜ਼ਰੂਰ ਬੰਦ ਕਰੋ ਆਪਣਾ ਫੋਨ, ਹੋਣਗੇ ਗਜਬ ਦੇ ਫਾਇਦੇ

ਇੰਝ ਕੰਮ ਕਰੇਗਾ WhatsApp ਦਾ ਇਹ ਫੀਚਰ 

Wabetainfo ਨੇ ਇਸ ਫੀਚਰ ਬਾਰੇ ਡਿਟੇਲਸ ਨਾਲ ਜਾਣਕਾਰੀ ਦੇਣ ਲਈ ਇਕ ਸਕਰੀਨਸ਼ਾਟ ਵੀ ਸ਼ੇਅਰ ਕੀਤਾ ਹੈ, ਜਿਸ ਲਈ ਅਸੀਂ ਉੱਪਰ ਅੰਬੈਂਡ ਕੀਤੇ ਪੋਸਟ 'ਚ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ। ਪੋਸਟ 'ਚ ਦਿਖਾਇਆ ਹੈ ਕਿ ਵਟਸਐਪ 'ਤੇ ਆਉਣ ਵਾਲੀ ਇਮੇਜ ਨੂੰ ਸਿੱਧਾ ਗੂਗਲ 'ਤੇ ਸਰਚ ਕੀਤਾ ਜਾ ਸਕੇਗਾ। ਇਸ ਲਈ ਉਸ ਫੋਟੋ ਨੂੰ ਚੈਟ 'ਚ ਓਪਨ ਕਰਨਾ ਹੋਵੇਗਾ, ਉਸ ਤੋਂ ਬਾਅਦ ਸੱਜੇ ਪਾਸੇ ਦਿੱਤੇ ਗਏ ਤਿੰਨ ਡਾਟ 'ਤੇ ਕਲਿੱਕ ਕਰਨਾ ਹੋਵੇਗਾ। 

ਦੁਬਾਰਾਂ ਪੁਸ਼ਟੀ ਕਰੇਗਾ ਅਤੇ ਉਸ ਤੋਂ ਬਾਅਦ ਸਰਚ ਕਰੇਗਾ

ਵਟਸਐਪ 'ਚ ਨਵੇਂ ਆਪਸ਼ਨ ਓਪਨ ਹੋਣਗੇ, ਜਿਸ ਵਿਚ Search on Web ਦਾ ਆਪਸ਼ਨ ਦੇਖਣ ਨੂੰ ਮਿਲੇਗਾ ਇਸ ਤੋਂ ਬਾਅਦ ਸਰਚ ਕਰਨ ਲਈ ਪੁਸ਼ਟੀ ਕੀਤੀ ਜਾਵੇਗੀ, ਉਸ 'ਤੇ ਕਲਿੱਕ ਕਰ ਦਿਓ। ਇਹ ਜਾਣਾਕਰੀ ਸਕਰੀਨਸ਼ਾਟ 'ਚ ਸ਼ੇਅਰ ਕੀਤੀ ਹੈ। 

ਇਹ ਵੀ ਪੜ੍ਹੋ- 7.89 ਲੱਖ ਰੁਪਏ 'ਚ ਲਾਂਚ ਹੋਈ ਇਹ ਧਾਂਸੂ ਕੰਪੈਕਟ SUV


author

Rakesh

Content Editor

Related News