ਵਟਸਐਪ 'ਚ ਸ਼ਾਮਲ ਹੋਣਗੇ ਇਹ ਕਮਾਲ ਦੇ ਫੀਚਰ, ਚੈਟਿੰਗ ਹੋਵੇਗੀ ਹੋਰ ਵੀ ਮਜ਼ੇਦਾਰ

01/16/2020 12:43:04 AM

ਗੈਜੇਟ ਡੈਸਕ-ਦੁਨੀਆ ਦੇ ਸਭ ਤੋਂ ਮਸ਼ਹੂਰ ਮੈਸੇਜਿੰਗ ਪਲੇਟਫਾਰਮਸ ਵਟਸਐਪ 'ਤੇ ਯੂਜ਼ਰਸ ਨੂੰ 2019 'ਚ ਕਈ ਨਵੇਂ ਫੀਚਰਸ ਦਿੱਤੇ ਗਏ ਸਨ ਅਤੇ ਇਸ ਸਾਲ ਵੀ ਅਜਿਹੀ ਹੀ ਉਮੀਦ ਕੀਤੀ ਜਾ ਰਹੀ ਹੈ। ਵਟਸਐਪ 'ਤੇ ਯੂਜ਼ਰਸ ਦੀ ਜ਼ਰੂਰਤ ਦੇ ਹਿਸਾਬ ਨਾਲ ਲਗਾਤਾਰ ਨਵੇਂ ਫੀਚਰਸ ਦਿੱਤੇ ਜਾਂਦੇ ਹਨ ਜਿਸ ਨਾਲ ਚੈਟਿੰਗ ਐਕਸਪੀਰੀਅੰਸ ਬਿਹਤਰ ਹੋ ਸਕੇ। ਫੇਸਬੁੱਕ ਦੀ ਓਨਰਸ਼ਿਪ ਵਾਲੀ ਐਪ 'ਤੇ ਕਈ ਫੀਚਰਸ ਅਜੇ ਯੂਜ਼ਰਸ ਲਈ ਆ ਚੁੱਕੇ ਹਨ ਤਾਂ ਉੱਥੇ ਕੁਝ ਨੂੰ ਬੀਟਾ ਵਰਜ਼ਨ 'ਚ ਫਿਲਹਾਲ ਟੈਸਟ ਕੀਤਾ ਜਾ ਰਿਹਾ ਹੈ। ਇਨ੍ਹਾਂ ਫੀਚਰਸ ਦੀ ਮਦਦ ਨਾਲ ਤੁਹਾਡੀ ਚੈਟਿੰਗ ਦਾ ਅੰਦਾਜ਼ ਅਤੇ ਐਪ ਨੂੰ ਇਸਤੇਮਾਲ ਕਰਨ ਦੀ ਤਰੀਕਾ ਜ਼ਰੂਰ ਬਦਲ ਸਕਦਾ ਹੈ। 2020 'ਚ ਇਹ ਫੀਚਰਸ ਵਟਸਐਪ ਯੂਜ਼ਰਸ ਲਈ ਅਜੇ ਟੈਸਟਿੰਗ ਫੇਜ਼ 'ਚ ਹਨ।

ਡਾਰਕ ਮੋਡ
ਯੂਜ਼ਰਸ ਨੂੰ ਵਟਸਐਪ 'ਤੇ ਡਾਰਕ ਮੋਡ ਦਾ ਕਾਫੀ ਸਮੇਂ ਤੋਂ ਇੰਤਜ਼ਾਰ ਹੈ। ਪਿਛਲੇ ਦੋ ਸਾਲਾਂ ਤੋਂ ਵਟਸਐਪ ਡਾਰਕ ਮੋਡ ਦੀ ਚਰਚਾ ਚੱਲ ਰਹੀ ਹੈ। ਕੰਪਨੀ ਨੇ ਅਜੇ ਡਾਰਕ ਮੋਡ ਰਿਲੀਜ਼ ਕਰਨ ਨੂੰ ਲੈ ਕੇ ਕੋਈ ਆਫੀਸ਼ੀਅਲ ਜਾਣਕਾਰੀ ਨਹੀਂ ਦਿੱਤੀ ਹੈ। ਐਕਸਪਰਟਸ ਦਾ ਕਹਿਣਾ ਹੈ ਕਿ ਵਟਸਐਪ ਤੇਜ਼ੀ ਨਾਲ ਇਸ ਫੀਚਰ ਦੀ ਟੈਸਟਿੰਗ 'ਚ ਜੁੱਟਿਆ ਹੈ ਅਤੇ ਇਸ ਦੀ ਬੀਟਾ ਅਪਡੇਟ ਵੀ ਜਾਰੀ ਕਰ ਦਿੱਤੀ ਜਾਵੇਗੀ।

ਰਿਵਰਸ ਇਮੇਜ ਸਰਚ
2020 'ਚ ਮਿਲਣ ਵਾਲੇ ਸਭ ਤੋਂ ਖਾਸ ਫੀਚਰਸ 'ਚ ਰਿਵਰਸ ਇਮੇਜ ਸਰਚ ਟੂਲ ਵੀ ਸ਼ਾਮਲ ਹੋ ਸਕਦਾ ਹੈ। ਇਸ ਦੀ ਮਦਦ ਨਾਲ ਕਿਸੇ ਫੋਟੋ ਦਾ ਸੋਰਸ ਪਤਾ ਕੀਤਾ ਜਾ ਸਕੇਗਾ ਅਤੇ ਫੇਕ ਮੈਸੇਜਸ 'ਤੇ ਲਗਾਮ ਲਗਾਈ ਜਾ ਸਕੇਗੀ। ਇਸ ਫੀਚਰ ਦੀ ਮਦਦ ਨਾਲ ਵਟਸਐਪ ਫੇਕ ਨਿਊਜ਼ ਤੋਂ ਵੀ ਯੂਜ਼ਰਸ ਨੂੰ ਅਲਰਟ ਕਰ ਸਕੇਗਾ। ਇਸ ਦੇ ਲਈ ਕੰਪਨੀ ਪਹਿਲਾਂ ਹੀ ਭਾਰਤ 'ਚ 'ਫ੍ਰੀਕਵੈਂਟਲੀ ਫਾਰਵਰਡੇਡ' ਅਲਰਟ ਫੀਚਰ ਲਿਆ ਚੁੱਕੀ ਹੈ ਜੋ ਕਈ ਵਾਰ ਫਾਰਵਰਡ ਕੀਤੇ ਗਏ ਮੈਸੇਜ 'ਤੇ ਬੈਨਰ ਦੀ ਤਰ੍ਹਾਂ ਦਿਖਦਾ ਹੈ।

ਪ੍ਰਾਈਵੇਟ ਰਿਪਲਾਈ
ਕਈ ਵਾਰ ਗਰੁੱਪ ਚੈੱਟ ਦੌਰਾਨ ਕਿਸੇ ਮੈਂਬਰ ਨੂੰ ਵੱਖ ਤੋਂ ਰਿਪਲਾਈ ਕਰਨ ਦੀ ਜ਼ਰੂਰਤੀ ਪੈਂਦੀ ਹੈ। ਪਹਿਲੇ ਇਸ ਦੇ ਲਈ ਤੁਹਾਨੂੰ ਵੱਖ ਤੋਂ ਉਸ ਕਾਨਟੈਕਟ ਨੂੰ ਸਰਚ ਕਰਕੇ ਮੈਸੇਜ ਭੇਜਣਾ ਪੈਂਦਾ ਸੀ। ਹਾਲਾਂਕਿ, ਹੁਣ ਪ੍ਰਾਈਵੇਟ ਰਿਪਲਾਈ ਫੀਚਰ ਦੇ ਆਉਣ ਨਾਲ ਇਹ ਬੇਹੱਦ ਆਸਾਨ ਹੋ ਗਿਆ ਹੈ। ਹੁਣ ਗਰੁੱਪ ਚੈੱਟ ਦੌਰਾਨ ਕਿਸੇ ਵੀ ਮੈਂਬਰ ਨੂੰ ਉਸ ਦੇ ਦੁਆਰਾ ਭੇਜੇ ਗਏ ਮੈਸੇਜ 'ਤੇ ਲਾਂਗ ਪ੍ਰੈੱਸ ਕਰਕੇ ਪ੍ਰਾਈਵੇਟ ਰਿਪਲਾਈ ਕਰ ਸਕਦਾ ਹੈ।

ਸੈਲਫ ਡਿਸਰਕਟਿੰਗ ਮੈਸੇਜ
ਫੀਚਰ ਦੀ ਮਦਦ ਨਾਲ ਵਟਸਐਪ ਚੈੱਟ ਮੈਸੇਜ ਯੂਜ਼ਰ ਤੈਅ ਕੀਤੇ ਗਏ ਸਮੇਂ 'ਤੇ ਆਪਣੇ-ਆਪ ਡਿਲੀਟ ਹੋ ਜਾਣਗੇ। ਮੈਸੇਜ ਆਟੋਮੈਟਕਿਲੀ ਡਿਲੀਟ ਹੋਣ ਲਈ 1 ਘੰਟਾ, 1 ਦਿਨ, 1 ਹਫਤਾ, 1 ਮਹੀਨਾ ਅਤੇ 1 ਸਾਲ ਦਾ ਆਪਸ਼ਨ ਮਿਲਦਾ ਹੈ। ਉਦਾਹਰਣ ਦੇ ਤੌਰ 'ਤੇ ਜੇਕਰ ਕਿਸੇ ਯੂਜ਼ਰ ਦੁਆਰਾ ਭੇਜੇ ਗਏ ਮੈਸੇਜ ਦੇ ਡਿਲੀਟ ਹੋਣ ਲਈ 1 ਘੰਟੇ ਦੀ ਲਿਮਿਟ ਸੈੱਟ ਕੀਤੀ ਹੈ ਤਾਂ ਉਹ 1 ਘੰਟੇ ਬਾਅਦ ਆਪਣੇ ਆਪ ਹੀ ਚੈੱਟ ਤੋਂ ਡਿਲੀਟ ਹੋ ਜਾਵੇਗਾ।

ਫਿੰਗਰਪ੍ਰਿੰਟ ਆਥੈਂਟੀਕੇਸ਼ਨ
ਵਟਸਐਪ ਯੂਜ਼ਰਸ ਦੀ ਪ੍ਰਾਈਵੇਸੀ ਦਾ ਵੀ ਖਾਸਾ ਧਿਆਨ ਰੱਖਦਾ ਹੈ। ਇਹ ਕਾਰਨ ਹੈ ਕਿ ਇਸ 'ਚ ਐਂਡ-ਟੂ-ਐਂਡ ਇਨਕ੍ਰਿਪਸ਼ਨ ਅਤੇ ਟੂ-ਸਟੈਪ ਵੈਰੀਫਿਕੇਸ਼ਨ ਵਰਗੇ ਫੀਚਰਸ ਮਿਲਦੇ ਹਨ। ਪਿਛਲੇ ਦਿਨੀਂ ਕੰਪਨੀ ਨੇ ਇਕ ਹੋਰ ਸਕਿਓਰਟੀ ਫੀਚਰ fingerprint lock ਵੀ ਸ਼ੁਰੂ ਕਰ ਦਿੱਤਾ ਹੈ। ਇਸ ਫੀਚਰ ਰਾਹੀਂ ਯੂਜ਼ਰ ਆਪਣੇ ਫਿਗਰਪ੍ਰਿੰਟ ਨਾਲ ਵਟਸਐਪ ਨੂੰ ਅਨਲਾਕ ਕਰ ਸਕਦੇ ਹਨ।

ਕਾਲ ਵੇਟਿੰਗ
ਲੇਟੈਸਟ ਅਪਡੇਟ 'ਚ ਆਈਫੋਨ ਯੂਜ਼ਰਸ ਲਈ ਨਵਾਂ ਕਾਲ ਵੇਟਿੰਗ ਫੀਚਰ ਵੀ ਦਿੱਤਾ ਗਿਆ ਹੈ। ਅਜਿਹੇ 'ਚ ਕਿਸੇ ਇਕ ਯੂਜ਼ਰ ਨਾਲ ਵਟਸਐਪ 'ਤੇ ਕਾਲ ਕਰਨ ਦੌਰਾਨ ਯੂਜ਼ਰਸ ਦੂਜੇ ਯੂਜ਼ਰ ਵੱਲੋਂ ਆਉਣ ਵਾਲੀ ਕਾਲ ਐਕਸੈਪਟ ਕਰ ਸਕਣਗੇ ਅਤੇ ਸਾਰੇ ਆਈਫੋਨ ਯੂਜ਼ਰਸ ਨੂੰ ਕਾਲ ਵੇਟਿੰਗ ਦਾ ਸਪੋਰਟ ਇਸ ਅਪਡੇਟ 'ਚ ਦਿੱਤਾ ਗਿਆ ਹੈ। ਅਜੇ ਇਹ ਫੀਚਰ ਐਂਡ੍ਰਾਇਡ ਯੂਜ਼ਰਸ ਲਈ ਨਹੀਂ ਆਇਆ ਹੈ।

ਟਾਈਪਰਾਇਟਰ ਫਾਂਟ
ਬੋਲਡ, ਇਟੈਲਿਕ ਅਤੇ ਸਟ੍ਰਾਇਕ-ਥਰੂ ਤੋਂ ਇਲਾਵਾ ਆਪਣੀ ਚੈੱਟ ਦੇ ਟੈਕਸਟ ਨੂੰ ਟਾਈਪਰਾਈਟਰ ਫਾਂਟ ਸਟਾਈਲ 'ਚ ਬਦਲ ਸਕਦੇ ਹਨ। ਵਟਸਐਪ ਮੈਸੇਜ ਦੇ ਫਾਂਟ ਨੂੰ ਬਦਲਣ ਲਈ ਸ਼ਬਦ ਦੇ ਦੋਵਾਂ ਪਾਸੇ ਤਿੰਨ ਵਾਰ ਸਿੰਬਲ ` ਨੂੰ ਯੂਜ਼ ਕਰੋ, ਜਿਵੇਂ ਕਿ ```Hello```। ਇਸ ਤੋਂ ਬਾਅਦ ਇਹ ਬਦਲ ਕੇ ਟਾਈਪਰਾਈਟਰ ਫਾਂਟ 'ਚ ਹੋ ਜਾਵੇਗਾ। ਇਹ ਐਂਡ੍ਰਾਇਡ ਅਤੇ ਆਈ.ਓ.ਐੱਸ. ਦੋਵਾਂ ਕੀਬੋਰਡ 'ਤੇ ਉਪਲੱਬਧ ਹੈ।


Karan Kumar

Content Editor

Related News