WhatsApp ਯੂਜ਼ਰਸ ਸਾਵਧਾਨ! ਭੁੱਲ ਕੇ ਵੀ ਨਾ ਕਰੋ ਇਹ ਗਲਤੀ, ਨਹੀਂ ਤਾਂ ਲੀਕ ਹੋ ਜਾਵੇਗੀ ਚੈਟ

Saturday, Dec 25, 2021 - 05:38 PM (IST)

WhatsApp ਯੂਜ਼ਰਸ ਸਾਵਧਾਨ! ਭੁੱਲ ਕੇ ਵੀ ਨਾ ਕਰੋ ਇਹ ਗਲਤੀ, ਨਹੀਂ ਤਾਂ ਲੀਕ ਹੋ ਜਾਵੇਗੀ ਚੈਟ

ਗੈਜੇਟ ਡੈਸਕ– ਬੀਤੇ ਕੁਝ ਸਾਲਾਂ ’ਚ ਵਟਸਐਪ ਚੈਟ ਲੀਕ ਨਾਲ ਜੁੜੇ ਕਈ ਮਾਮਲੇ ਸਾਹਮਣੇ ਆਏ ਹਨ। ਅਜਿਹੇ ’ਚ ਯੂਜ਼ਰਸ ਦੇ ਡਾਟਾ ਅਤੇ ਪ੍ਰਾਈਵੇਸੀ ਨਾਲ ਜੁੜੇ ਕਈ ਸਵਾਲ ਚਰਚਾ ਦਾ ਵਿਸ਼ਾ ਬਣੇ ਹਨ। ਅੱਜ ਦੁਨੀਆ ਭਰ ’ਚ 2 ਬਿਲੀਅਨ ਤੋਂ ਜ਼ਿਆਦਾ ਯੂਜ਼ਰਸ ਵਟਸਐਪ ਦਾ ਇਸਤੇਮਾਲ ਇੰਸਟੈਂਟ ਮੈਸੇਜਿੰਗ ਸਰਵਿਸ ਦੇ ਤੌਰ ’ਤੇ ਕਰਦੇ ਹਨ। ਜੇਕਰ ਤੁਸੀਂ ਵੀ ਵਟਸਐਪ ਦਾ ਇਸਤੇਮਾਲ ਕਰਦੇ ਹੋ ਤਾਂ ਤੁਹਾਨੂੰ ਸਾਵਧਾਨ ਹੋ ਜਾਣਾ ਚਾਹੀਦਾ ਹੈ। ਅੱਜ ਸਾਈਬਰ ਫਰਾਡ ਅਤੇ ਹੈਂਕਿੰਗ ਦਾ ਸੰਸਾਰ ਜਿਸ ਤੇਜੀ ਨਾਲ ਵੱਡਾ ਹੋ ਰਿਹਾ ਹੈ, ਅਜਿਹੀ ਗੱਲ ਦੀ ਸੰਭਾਵਨਾ ਵਧੀ ਹੈ ਕਿ ਤੁਹਾਡੀ ਨਿੱਜੀ ਵਟਸਐਪ ਚੈਟ ਲੀਕ ਹੋ ਸਕਦੀ ਹੈ।

ਇਹ ਵੀ ਪੜ੍ਹੋ– ਇਨ੍ਹਾਂ 7 ਐਪਸ ’ਚ ਮਿਲਿਆ ਖ਼ਤਰਨਾਕ Joker ਵਾਇਰਸ, ਫੋਨ ’ਚੋਂ ਤੁਰੰਤ ਕਰੋ ਡਿਲੀਟ

ਇਸੇ ਕੜੀ ’ਚ ਅੱਜ ਅਸੀਂ ਤੁਹਾਨੂੰ ਅਜਿਹੀ ਗੱਲ ਦੱਸਣ ਵਾਲੇ ਹਾਂ, ਜਿਸ ਨੂੰ ਤੁਹਾਨੂੰ ਭੁੱਲ ਕੇ ਵੀ ਨਹੀਂ ਕਰਨਾ ਚਾਹੀਦਾ। ਜੇਕਰ ਤੁਸੀਂ ਅਜਿਹਾ ਕਰਦੇ ਹੋ ਤਾਂ ਤੁਹਾਡੀ ਨਿੱਜੀ ਚੈਟ ਨੂੰ ਲੀਕ ਕਰਕੇ ਉਸਦਾ ਗਲਤ ਇਸਤੇਮਾਲ ਕੀਤਾ ਜਾ ਸਕਦਾ ਹੈ। ਆਓ ਜਾਣਦੇ ਹਾਂ ਉਸ ਗਲਤੀ ਬਾਰੇ ਜੋ ਤੁਹਾਨੂੰ ਭੁੱਲ ਕੇ ਵੀ ਆਪਣੇ ਵਟਸਐਪ ਅਕਾਊਂਟ ’ਤੇ ਨਹੀਂ ਕਰਨੀ ਚਾਹੀਦੀ। 

PunjabKesari

ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਵਟਸਐਪ ਚੈਟ ਹਮੇਸ਼ਾ ਲਈ ਸੁਰੱਖਿਅਤ ਰਹੇ ਤਾਂ ਅਜਿਹੇ ’ਚ ਤੁਹਾਨੂੰ ਕਦੇ ਵੀ ਉਸ ਦਾ ਚੈਟ ਬੈਕਅਪ ਕਲਾਊਡ ਗੂਗਲ ਡ੍ਰਾਈਵ ’ਤੇ ਨਹੀਂ ਲੈਣਾ ਚਾਹੀਦਾ। ਅਜਿਹਾ ਕਰਨ ’ਤੇ ਉਸ ਦੇ ਲੀਕ ਹੋਣ ਦੀ ਸੰਭਾਵਨਾ ਕਾਫੀ ਜ਼ਿਆਦਾ ਵਧ ਜਾਂਦੀ ਹੈ। 

ਇਹ ਵੀ ਪੜ੍ਹੋ– 2021 ਦੀ ਤੀਜੀ ਤਿਮਾਹੀ ’ਚ ਐਪਲ ਨੇ ਵੇਚੇ ਸਭ ਤੋਂ ਜ਼ਿਆਦਾ 5ਜੀ ਫੋਨ, ਦੂਜੇ ਨੰਬਰ ’ਤੇ ਰਹੀ ਇਹ ਕੰਪਨੀ

PunjabKesari

ਹੈਕਰ ਹਮੇਸ਼ਾ ਫਿਸ਼ਿੰਗ ਲਿੰਕਸ ਅਤੇ ਹੋਰ ਤਰੀਕਿਆਂ ਨਾਲ ਤੁਹਾਡੇ ਜੀਮੇਲ ਜਾਂ ਆਈਕਲਾਊਡ ਦੇ ਐਕਸੈੱਸ ਨੂੰ ਪਾਉਣਾ ਚਾਹੁੰਦੇ ਹਨ। ਜੇਕਰ ਉਨ੍ਹਾਂ ਨੂੰ ਤੁਹਾਡੇ ਜੀਮੇਲ ਜਾਂ ਅਈਕਲਾਊਡ ਦਾ ਐਕਸੈੱਸ ਮਿਲ ਜਾਂਦਾ ਹੈ ਤਾਂ ਹੈਕਰ ਆਸਾਨੀ ਨਾਲ ਤੁਹਾਡੇ ਡ੍ਰਾਈਵ ’ਤੇ ਸਟੋਰ ਵਟਸਐਪ ਚੈਟ ਨੂੰ ਐਕਸੈੱਸ ਕਰ ਸਕਦੇ ਹਨ।

 ਇਹ ਵੀ ਪੜ੍ਹੋ– ਭਾਰਤ ’ਚ iPhone 13 ਦੀ ਅਸੈਂਬਲਿੰਗ ਸ਼ੁਰੂ, ਹੁਣ ਗਾਹਕਾਂ ਨੂੰ ਸਸਤਾ ਮਿਲੇਗਾ ਫੋਨ!

PunjabKesari

ਅਜਿਹੇ ’ਚ ਹੈਕਰ ਨੂੰ ਤੁਹਾਡੀਆਂ ਕਈ ਨਿੱਜੀ ਤਸਵੀਰਾਂ, ਵੀਡੀਓਜ਼ ਅਤੇ ਚੈਟਸ ਮਿਲ ਸਕਦੀਆਂ ਹਨ, ਜਿਨ੍ਹਾਂ ਰਾਹੀਂ ਤੁਹਾਨੂੰ ਬਲੈਕਮੇਲ ਕੀਤਾ ਜਾ ਸਕਦਾ ਹੈ। ਅਜਿਹੇ ’ਚ ਕੋਸ਼ਿਸ਼ ਕਰੋ ਕਿ ਤੁਸੀਂ ਆਪਣੀ ਵਟਸਐਪ ਚੈਟ ਦਾ ਬੈਕਅਪ ਨਾ ਲਓ। ਉਥੇ ਹੀ ਇੰਟਰਨੈੱਟ ਸਰਫਰਿੰਗ ਦੌਰਾਨ ਹਮੇਸ਼ਾ ਸੇਫ ਬਰਾਊਜ਼ਿੰਗ ਕਰੋ। ਇਸਤੋਂ ਇਲਾਵਾ ਕਦੇ ਕਿਸੇ ਗੈਰ-ਜ਼ਰੂਰੀ ਲਿੰਕ ’ਤੇ ਕਲਿੱਕ ਨਾ ਕਰੋ। ਅੱਜ ਦੇ ਇਸ ਡਿਜੀਟਲ ਯੁੱਗ ’ਚ ਤੁਹਾਨੂੰ ਹਰ ਇਕ ਕਦਮ ਬੜੀ ਸਾਵਧਾਨੀ ਵਰਤਨ ਦੀ ਲੋੜ ਹੈ। 

ਇਹ ਵੀ ਪੜ੍ਹੋ– ਧਰਤੀ ਅਤੇ ਚੰਨ ’ਤੇ ਹੀ ਨਹੀਂ, ਹੁਣ ਵਰਚੁਅਲ ਦੁਨੀਆ ’ਚ ਵੀ ਲੋਕ ਖ਼ਰੀਦ ਰਹੇ ਜ਼ਮੀਨ, ਇਹ ਹੈ ਤਰੀਕਾ


author

Rakesh

Content Editor

Related News