WhatsApp ''ਚ ਆ ਰਹੀ ਸ਼ਾਨਦਾਰ ਅਪਡੇਟ, ਚੈਨ ''ਚ ਵੀ ਭੇਜ ਸਕੋਗੇ ਐਨੀਮੇਟਿਡ ਇਮੋਜੀ
Thursday, Apr 20, 2023 - 05:42 PM (IST)

ਗੈਜੇਟ ਡੈਸਕ- ਵਟਸਐਪ ਨੇ ਕੁਝ ਦਿਨ ਪਹਿਲਾਂ ਹੀ ਆਪਣੇ ਤਿੰਨ ਸਕਿਓਰਿਟੀ ਫੀਚਰਜ਼ ਲਾਂਚ ਕੀਤੇ ਹਨ ਅਤੇ ਹੁਣ ਵਟਸਐਪ ਐਨੀਮੇਟਿਡ ਇਮੋਜੀ 'ਤੇ ਕੰਮ ਕਰ ਰਿਹਾ ਹੈ। ਖ਼ਬਰ ਹੈ ਕਿ ਜਲਦੀ ਹੀ ਤੁਸੀਂ ਵਟਸਐਪ ਚੈਟ 'ਚ ਐਨੀਮੇਟਿਡ ਇਮੋਜੀ ਭੇਜ ਸਕੋਗੇ। ਵਟਸਐਪ ਦੇ ਇਸ ਫੀਚਰ ਦੀ ਜਾਣਕਾਰੀ WABetaInfo ਨੇ ਦਿੱਤੀ ਹੈ।
ਰਿਪੋਰਟ 'ਚ ਕਿਹਾ ਜਾ ਰਿਹਾ ਹੈ ਕਿ ਵਟਸਐਪ ਇਸ ਨਵੇਂ ਫੀਚਰ ਲਈ Lottie library ਦੇ ਨਾਲ ਕੰਮ ਕਰ ਰਿਹਾ ਹੈ। ਵਟਸਐਪ ਦੇ ਇਸ ਨਵੇਂ ਫੀਰਚ ਦੀ ਟੈਸਟਿੰਗ ਫਿਲਹਾਲ ਬੀਟਾ ਵਰਜ਼ਨ 'ਤੇ ਹੋ ਰਹੀ ਹੈ, ਹਾਲਾਂਕਿ ਰਿਪੋਰਟ ਤੋਂ ਇਸ ਗੱਲ ਦੀ ਵੀ ਜਾਣਕਾਰੀ ਨਹੀਂ ਮਿਲੀ ਕਿ ਵਟਸਐਪ ਬੀਟਾ ਦੇ ਕਿਸ ਵਰਜ਼ਨ 'ਤੇ ਇਸ ਫੀਚਰ ਦੀ ਟੈਸਟਿੰਗ ਹੋ ਰਹੀ ਹੈ।
ਵਟਸਐਪ ਲੰਬੇ ਸਮੇਂ ਤੋਂ LottieFiles ਦੇ ਨਾਲ ਕੰਮ ਕਰ ਰਿਹਾ ਹੈ ਜੋ ਕਿ ਐਨੀਮੇਟਿਡ ਇਮੋਜੀ ਦੀ ਸਰਵਿਸ ਦਿੰਦੀ ਹੈ। Lottie ਲਾਈਬ੍ਰੇਰੀ JSON ਆਧਾਰਿਤ ਐਨੀਮੇਸ਼ਨ ਫਾਈਲ ਫਾਰਮੇਟ ਹੈ। ਵਟਸਐਪ ਇਸ ਫੀਚਰ ਦੀ ਟੈਸਟਿੰਗ ਡੈਸਕਟਾਪ ਦੇ ਬੀਟਾ ਵਰਜ਼ਨ 'ਤੇ ਕਰ ਰਿਹਾ ਹੈ।
ਯੂਜ਼ਰਜ਼ ਹੁਣ ਵੀ ਕਿਸੇ ਚੈਟ 'ਚ ਵੀ ਐਨੀਮੇਟਿਡ ਸਟੀਕਰਸ ਭੇਜ ਸਕਦੇ ਹਨ ਪਰ ਇਹ ਫਿਲਹਾਲ ਥਰਡ ਪਾਰਟੀ ਐਪਸ ਰਾਹੀਂ ਮੁਮਕਿਨ ਹੈ ਪਰ ਇਨਬਿਲਟ ਸਟੀਕਰਸ ਮਿਲਣ ਤੋਂ ਬਾਅਦ ਯੂਜ਼ਰਜ਼ ਨੂੰ ਆਸਾਨੀ ਹੋਵੇਗੀ ਅਤੇ ਕਿਸੇ ਹੋਰ ਐਪਸ ਨੂੰ ਡਾਊਨਲੋਡ ਨਹੀਂ ਕਰਨਾ ਪਵੇਗਾ।
WABetaInfo ਮੁਤਾਬਕ, ਇਹ ਫੀਚਰ ਡੈਸਕਟਾਪ ਐਪ 'ਤੇ ਟੈਸਟ ਹੋ ਰਿਹਾ ਹੈ ਅਤੇ ਜਲਦ ਹੀ ਇਸਨੂੰ ਆਮ ਯੂਜ਼ਰਜ਼ ਲਈ ਜਾਰੀ ਕੀਤਾ ਜਾਵੇਗਾ। ਇਸਦੀ ਅਪਡੇਟ ਡੈਸਕਟਾਪ ਤੋਂ ਬਾਅਦ ਆਈ.ਓ.ਐੱਸ. ਅਤੇ ਐਂਡਰਾਇਡ ਲਈ ਵੀ ਆਏਗਾ।