WhatsApp ’ਚ ਮੌਜੂਦ ਹੈ ਗਜ਼ਬ ਦਾ ਫੀਚਰ, ਪਰਮਾਨੈਂਟਲੀ ਹਾਈਡ ਕਰ ਸਕਦੇ ਹੋ ਕਿਸੇ ਦੀ ਵੀ ਚੈਟ

Saturday, Oct 09, 2021 - 06:32 PM (IST)

ਗੈਜੇਟ ਡੈਸਕ– ਯੂਜ਼ਰਜ਼ ਨੂੰ ਲੁਭਾਉਣ ਲਈ ਵਟਸਐਪ ਕੋਲ ਉਂਝ ਤਾਂ ਕਈ ਖਾਸ ਫੀਚਰਜ਼ ਮੌਜੂਦ ਹਨ ਪਰ ਅੱਜ ਅਸੀਂ ਤੁਹਾਨੂੰ ਇਕ ਅਜਿਹੇ ਗਜ਼ਬ ਦੇ ਫੀਚਰ ਬਾਰੇ ਦੱਸਣ ਜਾ ਰਹੇ ਹਾਂ ਜੋ ਉਨ੍ਹਾਂ ਲੋਕਾਂ ਲਈ ਕਾਫੀ ਫਾਇਦੇਮੰਦ ਹੈ ਜੋ ਕਿਸੇ ਵਿਅਕਤੀ ਦੀ ਨਿੱਜੀ ਚੈਟ ਨੂੰ ਲੁਕਾ ਕੇ ਰੱਖਣਾ ਚਾਹੁੰਦੇ ਹਨ। ਵਟਸਐਪ ਹੁਣ ਤੁਹਾਨੂੰ ਚੈਟ ਨੂੰ ਆਰਕਾਈਵ ਕਰਕੇ ਪਰਮਾਨੈਂਟਲੀ ਲੁਕਾਉਣ ਦੀ ਮਨਜ਼ੂਰੀ ਦਿੰਦਾ ਹੈ, ਭਲੇ ਹੀ ਉਸ ਚੈਟ ’ਤੇ ਕੋਈ ਨਵਾਂ ਮੈਸੇਜ ਆਇਆ ਹੋਵੇ। ਯਾਨੀ ਵਟਸਐਪ ’ਚ ਚੈਟ ਆਰਕਾਈਵਡ (Archived) ਕਰਨ ਤੋਂ ਬਾਅਦ ਤੁਹਾਨੂੰ ਨਵਾਂ ਮੈਸੇਜ ਆਉਣ ’ਤੇ ਵੀ ਨੋਟੀਫਿਕੇਸ਼ਨ ਪਾਪ-ਅਪ ਨਹੀਂ ਮਿਲੇਗਾ। 

ਦੱਸ ਦੇਈਏ ਕਿ ਪਹਿਲਾਂ ਇਸ ਫੀਚਰ ’ਚ ਅਜਿਹੀ ਸੁਵਿਧਾ ਨਹੀਂ ਦਿੱਤੀ ਗਈ ਸੀ। ਪਹਿਲਾਂ ਅਜਿਹਾ ਹੁੰਦਾ ਸੀ ਕਿ ਜਿਵੇਂ ਹੀ ਆਰਕਾਈਵ ਚੈਟ ’ਚ ਕੋਈ ਨਵਾਂ ਮੈਸੇਜ ਆਉਂਦਾ ਸੀ, ਉਹ ਚੈਟ ਅਨਆਰਕਾਈਵ ਹੋ ਜਾਂਦੀ ਸੀ। ਇਸ ਫੀਚਰ ਦੀ ਵਰਤੋਂ ਕਰਨ ਤੋਂ ਪਹਿਲਾਂ ਇਹ ਯਕੀਨੀ ਕਰੋ ਕਿ ਨਵੀਂ ਅਪਡੇਟ ਦਾ ਅਨੁਭਵ ਕਰਨ ਲਈ ਤੁਹਾਡੇ ਕੋਲ ਵਟਸਐਪ ਦਾ ਲੇਟੈਸਟ ਵਰਜ਼ਨ ਹੋਵੇ। 

ਇਹ ਵੀ ਪੜ੍ਹੋ– WhatsApp ਨੇ ਦਿੱਤਾ ਵੱਡਾ ਝਟਕਾ, 20 ਲੱਖ ਤੋਂ ਜ਼ਿਆਦਾ ਭਾਰਤੀਆਂ ਦੇ ਅਕਾਊਂਟ ਕੀਤੇ ਬੰਦ

ਇੰਝ ਕਰੋ ਫੀਚਰ ਦੀ ਵਰਤੋਂ

1. ਵਟਸਐਪ ਨੂੰ ਓਪਨ ਕਰਕੇ ਉਸ ਚੈਟ ਨੂੰ ਚੁਣੋ ਜਿਸਨੂੰ ਤੁਸੀਂ ਆਰਕਾਈਵ ਕਰਨਾ ਚਾਹੁੰਦੇ ਹੋ।

2. ਉੱਪਰ ਪਿਨ, ਮਿਊਟ ਅਤੇ ਆਰਕਾਈਵ- ਤਿੰਨ ਆਪਸ਼ਨ ਦਿਖਾਈ ਦੇਣਗੇ, ਇਨ੍ਹਾਂ ’ਚੋਂ ਆਰਕਾਈਵ ਬਟਨ ’ਤੇ ਕਲਿੱਕ ਕਰੋ।

3. ਆਰਕਾਈਵ ਸੈਕਸ਼ਨ ਤੁਹਾਡੀ ਚੈਟ ਫੀਡ ’ਚ ਸਭ ਤੋਂ ਉੱਪਰ ਦਿਖਾਈ ਦੇਵੇਗਾ। ਤੁਸੀਂ ਉਸ ਸੈਕਸ਼ਨ ’ਚ ਜਾ ਸਕਦੇ ਹੋ ਅਤੇ ਕਿਸੀ ਵੀ ਸਮੇਂ ਆਪਣੀ ਹਿਡਨ ਚੈਟ ਦੇਖ ਸਕਦੇ ਹੋ।

4. ਯੂਜ਼ਰਜ਼ ਚੈਟ ਦੀ ਚੋਣ ਕਰਕੇ, Unarchive ਆਪਸ਼ਨ ’ਤੇ ਕਲਿੱਕ ਕਰਕੇ ਚੈਟ ਨੂੰ ਅਨਅਰਕਾਈਵ ਕਰ ਸਕਦੇ ਹਨ।

5. ਜੇਕਰ ਤੁਸੀਂ ਸਾਰੀ ਚੈਟ ਨੂੰ ਆਰਕਾਈਵ ਕਰਨਾ ਚਾਹੁੰਦੇ ਹੋ ਤਾਂ ਚੈਟ ਟੈਬ ’ਤੇ ਜਾਓ ਅਤੇ More > Settings ਤੇ ਟਾਈਪ ਕਰੋ। Chats > Chat History > Archive all chats ’ਤੇ ਟਾਈਪ ਕਰੋ।

ਇਹ ਵੀ ਪੜ੍ਹੋ– WhatsApp ’ਤੇ ਕਿਸ ਨਾਲ ਕਰਦੇ ਹੋ ਸਭ ਤੋਂ ਜ਼ਿਆਦਾ ਗੱਲਾਂ, ਸਕਿੰਟਾਂ ’ਚ ਕਰੋ ਪਤਾ


Rakesh

Content Editor

Related News