WhatsApp ਦਾ ਨਵਾਂ ਫੀਚਰ, ਤੁਹਾਡੀ ਮਰਜ਼ੀ ਤੋਂ ਬਿਨਾਂ ਕੋਈ ਨਹੀਂ ਕਰ ਸਕੇਗਾ ਗਰੁੱਪ ’ਚ ਐਡ

Thursday, Nov 07, 2019 - 11:26 AM (IST)

WhatsApp ਦਾ ਨਵਾਂ ਫੀਚਰ, ਤੁਹਾਡੀ ਮਰਜ਼ੀ ਤੋਂ ਬਿਨਾਂ ਕੋਈ ਨਹੀਂ ਕਰ ਸਕੇਗਾ ਗਰੁੱਪ ’ਚ ਐਡ

ਗੈਜੇਟ ਡੈਸਕ– ਵਟਸਐਪ ਆਪਣੇ ਯੂਜ਼ਰਜ਼ ਲਈ ਇਕ ਖਾਸ ਫੀਚਰ ਲੈ ਕੇ ਆਇਆ ਹੈ। ਫੀਚਰ ਦੀ ਖਾਸੀਅਤ ਹੈ ਕਿ ਹੁਣ ਤੁਸੀਂ ਇਹ ਤੈਅ ਕਰ ਸਕੋਗੇ ਕਿ ਤੁਹਾਡੇ ਕਾਨਟੈਕਟਸ ’ਚੋਂ ਕੌਣ ਤੁਹਾਨੂੰ ਵਟਸਐਪ ਗਰੁੱਪ ’ਚ ਐਡ ਸਕ ਸਕਦਾ ਹੈ ਅਤੇ ਕੌਣ ਨਹੀਂ। ਇਹ ਨਵਾਂ ਫੀਚਰ ਇਸ ਸਾਲ ਦੀ ਸ਼ੁਰੂਆਤ ’ਚ ਆਏ ਇਸੇ ਫੀਚਰ ਦਾ ਇਕ ਅਪਗ੍ਰੇਡੇਟ ਵਰਜ਼ਨ ਹੈ। ਇਸ ਵਿਚ ਯੂਜ਼ਰਜ਼ ਨੂੰ ਬਿਹਤਰ ਪ੍ਰਾਈਵੇਸੀ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ। 

ਮਿਲਣ ਲੱਗਾ ਨਵਾਂ ਆਪਸ਼ਨ
ਕਈ ਤੁਹਾਨੂੰ ਅਣਚਾਹੇ ਗਰੁੱਪ ’ਚ ਨਾ ਐਡ ਕਰੇ ਇਸ ਲਈ ਕੰਪਨੀ ਅਜੇ ਤਕ ਯੂਜ਼ਰਜ਼ ਨੂੰ ਤਿੰਨ ਆਪਸ਼ਨ 'everyone', 'my contacts', ਅਤੇ 'nobody' ਦਾ ਆਪਸ਼ਨ ਦਿੰਦੀ ਸੀ। ਨਵੀਂ ਅਪਡੇਟ ਦੇ ਨਾਲ ਵਟਸਐਪ ਨੇ ਹੁਣ who can add me to a group ਲਈ 'my contacts except' ਦਾ ਨਵਾਂ ਆਪਸ਼ਨ ਐਡ ਕੀਤਾ ਹੈ। ਇਹ ਆਪਸ਼ਨ 'nobody' ਦੀ ਥਾਂ ’ਤੇ ਆਇਆ ਹੈ। 

PunjabKesari

ਇੰਝ ਆਨ ਕਰੋ ਫੀਚਰ
ਇਸ ਆਪਸ਼ਨ ਦੀ ਖਾਸ ਗੱਲ ਹੈ ਕਿ ਇਸ ਦੀ ਮਦਦ ਨਾਲ ਤੁਸੀਂ ਆਪਣੀ ਕਾਨਟੈਕਟ ਲਿਸਟ ’ਚ ਉਨ੍ਹਾਂ ਲੋਕਾਂ ਨੂੰ ਚੁਣ ਸਕਦੇ ਹੋ ਜਿਨ੍ਹਾਂ ਦੁਆਰਾ ਤੁਸੀਂ ਕਿਸੇ ਵੀ ਵਟਸਐਪ ਗਰੁੱਪ ’ਚ ਐਡ ਨਹੀਂ ਹੋਣਾ ਚਾਹੁੰਦੇ। ਇਸ ਫੀਚਰ ਨੂੰ ਆਨ ਕਰਨ ਲਈ ਤੁਹਾਨੂੰ ਵਟਸਐਪ ਸੈਟਿੰਗਸ ’ਚ ਜਾਣਾ ਹੋਵੇਗਾ। ਇਥੇ ਅਕਾਊਂਟ ’ਤੇ ਟੈਪ ਕਰਕੇ ਪ੍ਰਾਈਵੇਸੀ ਸੈਕਸ਼ਨ ’ਚ ਜਾਓ ਅਤੇ ਗਰੁੱਪਸ ਵਾਲੇ ਆਪਸ਼ਨ ਨੂੰ ਓਪਨ ਕਰੋ। ਇਥੇ ਸਭ ਤੋਂ ਹੇਠਾਂ 'My Contacts except for' ਨੂੰ ਸਿਲੈਕਟ ਕਰ ਦਿਓ। ਬਾਈ ਡਿਫਾਲਟ ਇਹ 'everyone' ’ਤੇ ਸਿਲੈਕਟ ਰਹਿੰਗਾ ਹੈ। 

PunjabKesari

ਇਸ ਤੋਂ ਬਾਅਦ ਤੁਹਾਡੀ ਸਕਰੀਨ ’ਤੇ ਕਾਨਟੈਕਟ ਲਿਸਟ ਖੁਲ੍ਹ ਜਾਵੇਗੀ। ਜਿਨ੍ਹਾਂ ਕਾਨਟੈਕਟ ਦੁਆਰਾ ਤੁਸੀਂ ਖੁਦ ਨੂੰ ਕਿਸੇ ਗਰੁੱਪ ’ਚ ਐਡ ਨਹੀਂ ਕਰਾਉਣਾ ਚਾਹੁੰਦੇ, ਉਨ੍ਹਾਂ ਨੂੰ ਸਿਲੈਕਟ ਕਰ ਲਓ। ਸਿਲੈਕਟ ਕਰਨ ਦੇ ਨਾਲ ਹੀ ਉਹ ਕਾਨਟੈਕਟ ਲਾਲ (ਰੈੱਡ) ਮਾਰਕ ਹੋ ਜਾਣਗੇ। ਇਸ ਤੋਂ ਬਾਅਦ ਗਰੁੱਪ ਆਪਸ਼ਨ ’ਚ ਤੁਹਾਨੂੰ ਐਕਸਕਲੂਡ ਕੀਤੇ ਗਏ ਕਾਨਟੈਕਟਸ ਦੀ ਲਿਸਟ ਦਿਸੇਗੀ। 

PunjabKesari

ਜਲਦੀ ਹੀ ਸਾਰੇ ਯੂਜ਼ਰਜ਼ ਤਕ ਪਹੁੰਚੇਗਾ ਇਹ ਫੀਚਰ
ਨਵੇਂ ਫੀਚਰ ਦੇ ਪੇਸ਼ ਹੋਣ ਦੇ ਨਾਲ ਹੁਣ ਜੇਕਰ ਕੋਈ ਗਰੁੱਪ ਐਡਿਮਨ ਤੁਹਾਨੂੰ ਕਿਸੇ ਗਰੁੱਪ ’ਚ ਐਡ ਕਰਨਾ ਚਾਹੇਗਾ ਤਾਂ ਪਹਿਲਾਂ ਉਸ ਨੂੰ ਇਨਵਾਈਟ ਭੇਜਣਾ ਹੋਵੇਗਾ। ਤੁਸੀਂ ਇਸ ਇਨਵਾਈਟ ਨੂੰ ਸਵਿਕਾਰ ਕਰਕੇ ਗਰੁੱਪ ’ਚ ਐਡ ਹੋ ਸਕਦੇ ਹੋ। ਇਹ ਇਨਵਾਈਟ ਤਿੰਨ ਦਿਨਾਂ ਤਕ ਯੋਗ ਰਹਿੰਗਾ ਹੈ। 


Related News