WhatsApp ''ਚ ਆਉਣ ਵਾਲਾ ਹੈ ਬੇਹੱਦ ਕਮਾਲ ਦਾ ਫੀਚਰ, ਇੰਝ ਕਰੇਗਾ ਤੁਹਾਡੀ ਮਦਦ
Friday, May 29, 2026 - 08:35 PM (IST)
ਗੈਜੇਟ ਡੈਸਕ- ਦੁਨੀਆ ਭਰ ਵਿੱਚ ਪ੍ਰਸਿੱਧ ਇੰਸਟੈਂਟ ਮੈਸੇਜਿੰਗ ਐਪ ਵਟਸਐਪ ਆਪਣੇ ਕਰੋੜਾਂ ਯੂਜ਼ਰਜ਼ ਲਈ ਇੱਕ ਬਹੁਤ ਹੀ ਰਾਹਤ ਭਰਿਆ ਫੀਚਰ ਲੈ ਕੇ ਆ ਰਿਹਾ ਹੈ। ਮੈਟਾ ਦੀ ਮਲਕੀਅਤ ਵਾਲੇ ਇਸ ਐਪ ਵਿੱਚ ਜਲਦੀ ਹੀ 'ਲੋਗਆਉਟ' ਫੀਚਰ ਸ਼ਾਮਲ ਹੋਣ ਜਾ ਰਿਹਾ ਹੈ, ਜਿਸ ਦੀ ਮਦਦ ਨਾਲ ਯੂਜ਼ਰਜ਼ ਹੁਣ ਐਪ ਨੂੰ ਡਿਲੀਟ ਕੀਤੇ ਬਿਨਾਂ ਹੀ ਇਸ ਤੋਂ ਬ੍ਰੇਕ ਲੈ ਸਕਣਗੇ।
ਇਸ ਨਵੇਂ ਫੀਚਰ ਦੀ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਯੂਜ਼ਰਜ਼ ਆਪਣੀ ਚੈਟ, ਸੈਟਿੰਗਾਂ ਅਤੇ ਲੌਗਇਨ ਜਾਣਕਾਰੀ ਗੁਆਏ ਬਿਨਾਂ ਐਪ ਤੋਂ ਸਾਈਨ ਆਊਟ ਕਰ ਸਕਣਗੇ। ਹੁਣ ਤੱਕ, ਜੇਕਰ ਕੋਈ ਯੂਜ਼ਰ ਨੋਟੀਫਿਕੇਸ਼ਨਾਂ ਤੋਂ ਕੁਝ ਸਮੇਂ ਲਈ ਦੂਰ ਰਹਿਣਾ ਚਾਹੁੰਦਾ ਸੀ, ਤਾਂ ਉਸ ਕੋਲ ਐਪ ਨੂੰ ਅਨ-ਇੰਸਟਾਲ ਕਰਨ ਦਾ ਹੀ ਇੱਕੋ ਇੱਕ ਰਸਤਾ ਸੀ। ਅਨ-ਇੰਸਟਾਲ ਕਰਨ ਨਾਲ ਐਪ ਨੂੰ ਮੁੜ ਡਾਊਨਲੋਡ ਕਰਨ ਅਤੇ ਚੈਟ ਰੀਸਟੋਰ ਕਰਨ ਦੀ ਲੰਬੀ ਪ੍ਰਕਿਰਿਆ ਵਿੱਚੋਂ ਗੁਜ਼ਰਨਾ ਪੈਂਦਾ ਸੀ, ਜਿਸ ਤੋਂ ਹੁਣ ਮੁਕਤੀ ਮਿਲੇਗੀ।
ਬੀਟਾ ਵਰਜ਼ਨ ਵਿੱਚ ਹੋਇਆ ਸਪਾਟ
ਵਟਸਐਪ ਦੀਆਂ ਗਤੀਵਿਧੀਆਂ 'ਤੇ ਨਜ਼ਰ ਰੱਖਣ ਵਾਲੀ ਵੈੱਬਸਾਈਟ WABetaInfo ਅਨੁਸਾਰ, ਇਹ ਨਵਾਂ ਫੀਚਰ ਐਂਡਰਾਇਡ ਬੀਟਾ ਵਰਜ਼ਨ 2.26.21.9 ਵਿੱਚ ਦੇਖਿਆ ਗਿਆ ਹੈ। ਰਿਪੋਰਟ ਮੁਤਾਬਕ ਇਹ ਫੀਚਰ ਫਿਲਹਾਲ ਕੁਝ ਬੀਟਾ ਟੈਸਟਰਾਂ ਲਈ ਉਪਲਬਧ ਕਰਵਾਇਆ ਗਿਆ ਹੈ ਅਤੇ ਆਉਣ ਵਾਲੇ ਮਹੀਨਿਆਂ ਵਿੱਚ ਇਸ ਨੂੰ ਸਾਰੇ ਯੂਜ਼ਰਜ਼ ਲਈ ਰੋਲ ਆਊਟ ਕੀਤੇ ਜਾਣ ਦੀ ਉਮੀਦ ਹੈ।
ਕਿਵੇਂ ਕਰੇਗਾ ਕੰਮ?
ਜਾਣਕਾਰੀ ਅਨੁਸਾਰ, ਲੋਗਆਉਟ ਦਾ ਵਿਕਲਪ ਵਟਸਐਪ ਦੀਆਂ 'ਸੈਟਿੰਗਜ਼' ਵਿੱਚ 'ਅਕਾਊਂਟ' ਸੈਕਸ਼ਨ ਦੇ ਅੰਦਰ ਮਿਲੇਗਾ। ਜਦੋਂ ਕੋਈ ਯੂਜ਼ਰ ਲੋਗਆਉਟ ਕਰੇਗਾ, ਤਾਂ ਉਸ ਦੀਆਂ ਸਾਰੀਆਂ ਚੈਟਾਂ ਅਤੇ ਅਕਾਊਂਟ ਦੀ ਜਾਣਕਾਰੀ ਉਸ ਦੇ ਡਿਵਾਈਸ 'ਤੇ ਸੁਰੱਖਿਅਤ ਤਰੀਕੇ ਨਾਲ ਸਟੋਰ ਰਹੇਗੀ।
ਇਹ ਫੀਚਰ ਉਨ੍ਹਾਂ ਲੋਕਾਂ ਲਈ ਬਹੁਤ ਫਾਇਦੇਮੰਦ ਸਾਬਤ ਹੋਵੇਗਾ ਜੋ ਕੰਮ ਜਾਂ ਨਿੱਜੀ ਕਾਰਨਾਂ ਕਰਕੇ ਕੁਝ ਸਮੇਂ ਲਈ ਸੋਸ਼ਲ ਮੀਡੀਆ ਤੋਂ ਦੂਰ ਰਹਿ ਕੇ ਸ਼ਾਂਤੀ ਚਾਹੁੰਦੇ ਹਨ।
