ਵਟਸਐਪ ਨੇ ਪੇਸ਼ ਕੀਤਾ ਲਾਈਵ ਲੋਕੇਸ਼ਨ ਸ਼ੇਅਰਿੰਗ ਫੀਚਰ

10/18/2017 11:33:09 AM

ਜਲੰਧਰ- ਵਟਸਐਪ ਨੇ ਇਸ ਸਾਲ ਹੁਣ ਤੱਕ ਕਈ ਨਵੇਂ ਫੀਚਰਸ ਪੇਸ਼ ਕੀਤੇ ਹਨ। ਉਥੇ ਹੀ ਹੁਣ ਕੰਪਨੀ ਨੇ ਇਕ ਹੋਰ ਨਵਾਂ ਫੀਚਰ ਪੇਸ਼ ਕੀਤਾ ਹੈ ਜੋ ਕਿ ਯੂਜ਼ਰਸ ਨੂੰ ਆਪਣੇ ਕਾਨਟੈਕਟਸ 'ਤੇ ਲਾਈਵ ਲੋਕੇਸ਼ਨ ਸ਼ੇਅਰ ਕਰਨ ਦੀ ਸੁਵਿਧਾ ਦੇਵੇਗਾ। ਇਹ ਫੀਚਰ ਆਉਣ ਵਾਲੇ ਕੁਝ ਹਫਤਿਆਂ 'ਚ ਐਂਡਰਾਇਡ ਅਤੇ ਆਈ.ਓ.ਐੱਸ. ਦੋਵਾਂ ਯੂਜ਼ਰਸ ਲਈ ਰੋਲ ਆਊਟ ਹੋਣਾ ਸ਼ੁਰੂ ਹੋਵੇਗਾ। 
ਵਟਸਐਪ ਲਾਈਵ ਲੋਕੇਸ਼ਨ ਨੂੰ ਲੈ ਕੇ ਪਿਛਲੇ ਕੁਝ ਮਹੀਨਿਆਂ ਤੋਂ ਚਰਚਾ ਜਾਰੀ ਹੈ। ਕੁਝ ਸਮਾਂ ਪਹਿਲਾਂ ਇਹ ਫੀਚਰ ਬੀਟਾ ਵਰਜ਼ਨ 'ਚ ਵੀ ਜਾਰੀ ਹੋਇਆ ਸੀ ਅਤੇ ਜਾਣਕਾਰੀ ਦਿੱਤੀ ਗਈ ਸੀ ਕਿ ਇਹ ਫੀਚਰ ਐਂਡਰਾਇਡ ਅਤੇ ਆਈ.ਓ.ਐੱਸ. ਦੋਵਾਂ ਪਲੇਟਫਾਰਮ ਦੇ ਬੀਟਾ ਵਰਜ਼ਨ 2.16.399 ਅਤੇ 2.17.3.28 'ਤੇ ਉਪਲੱਬਧ ਹੋਵੇਗਾ। ਇਸ ਫੀਚਰ 'ਚ ਯੂਜ਼ਰਸ ਆਪਣੀ ਲਾਈਵ ਲੋਕੇਸ਼ਨ ਨੂੰ ਰੀਅਲ ਟਾਈਮ ਦੇ ਨਾਲ ਬ੍ਰਾਡਕਾਸਟ ਕਰ ਸਕਦੇ ਹਨ। 
ਇਹ ਫੀਚਰ ਬਾਈ ਡਿਫਾਲਟ ਡਿਸੇਬਲ ਹੋਵੇਗਾ ਜਿਸ ਨੂੰ ਇਸਤੇਮਾਲ ਕਰਨ ਲਈ ਇਸ ਨੂੰ ਐਕਟੀਵੇਟ ਕਰਨਾ ਹੋਵੇਗਾ। ਇਸ ਨੂੰ ਐਕਟੀਵੇਟ ਕਰਨ ਲਈ ਤੁਹਾਨੂੰ ਵਟਸਐਪ ਦੇ ਗਰੁੱਪ ਸੈਟਿੰਗ 'ਚ 'Show my friends' 'ਤੇ ਕਲਿੱਕ ਕਰਨਾ ਹੋਵੇਗਾ। ਜਿਸ ਤੋਂ ਬਾਅਦ ਤੁਸੀਂ ਆਪਣੇ ਕਿਸੇ ਵੀ ਦੋਸਤ ਨੂੰ ਸਿਲੈਕਟ ਕਰਕੇ ਆਪਣੀ ਲਾਈਵ ਲੋਕੇਸ਼ਨ ਸ਼ੇਅਰ ਕਰਵਾ ਸਕਦੇ ਹਨ। ਇਸ ਤੋਂ ਇਲਾਵਾ ਇਸ ਵਿਚ ਵਟਸਐਪ ਯੂਜ਼ਰਸ ਲਾਈਵ ਲੋਕੇਸ਼ਨ ਸ਼ੇਅਰ ਲਈ ਸਮਾਂ ਮਿਆਦ ਵੀ ਸਿਲੈਕਟ ਕਰ ਸਕਦੇ ਹਨ। ਸਾਹਮਣੇ ਆਈ ਤਸਵੀਰ 'ਚ ਦਿੱਤੇ ਗਏ ਆਪਸ਼ਨ 'ਚ ਇਕ ਮਿੰਟ, ਦੋ ਮਿੰਟ, ਪੰਜ ਮਿੰਟ ਅਤੇ ਅਸੀਮਿਤ ਸਮਾਂ ਆਪਸ਼ਨ ਸ਼ਾਮਲ ਹਨ। ਲਾਈਵ ਲੋਕੇਸ਼ਨ ਦਾ ਇਸਤੇਮਾਲ ਸਿੰਗਲ ਅਤੇ ਗਰੁੱਪ ਦੋਵਾਂ ਚੈਟ 'ਤੇ ਕੀਤਾ ਜਾ ਸਕਦਾ ਹੈ। 
ਯੂਜ਼ਰਸ ਇਸ ਫੀਚਰ ਨੂੰ ਇਨੇਬਲ ਕਰਕੇ ਮੈਸੇਜ ਨੂੰ ਸੈਂਡ ਕਰਨ ਤੋਂ ਬਾਅਦ ਉਸ ਨੂੰ ਪੜ੍ਹਨ ਤੋਂ ਪਹਿਲਾਂ ਰੀਕਾਲ ਕਰ ਸਕਦੇ ਹਨ। ਉਥੇ ਹੀ ਯੂਜ਼ਰਸ ਚਾਹੁਣ ਤਾਂ ਸੈਂਟ ਕੀਤੇ ਗਏ ਮੈਸੇਜ ਨੂੰ ਐਡਿਟ ਵੀ ਕਰ ਸਕਦੇ ਹਨ। ਧਿਆਨ ਰਹੇ ਕਿ ਮੈਸੇਜ ਨੂੰ ਐਡਿਟ ਅਤੇ ਰੀਕਾਲ ਤਾਂ ਹੀ ਕੀਤਾ ਜਾ ਸਕਦਾ ਹੈ ਜਦੋਂ ਤੱਕ ਉਸ ਨੂੰ ਰਸੀਵਰ ਦੁਆਰਾ ਪੜ੍ਹਿਆ ਨਾ ਗਿਆ ਹੋਵੇ। 
ਵਟਸਐਪ ਪਹਿਲਾਂ ਤੋਂ ਹੀ ਤੁਹਾਨੂੰ ਆਪਣੇ ਕਾਨਟੈਕਟ ਦੇ ਨਾਲ ਲੋਕੇਸ਼ਨ ਸ਼ੇਅਰ ਕਰਨ ਦੀ ਮਨਜ਼ੂਰੀ ਦਿੰਦਾ ਹੈ। ਲਾਈਵ ਲੋਕੇਸ਼ਨ ਦੇ ਨਾਲ ਯੂਜ਼ਰਸ ਆਪਣੇ ਦੋਸਤਾਂ ਅਤੇ ਪਰਿਵਾਰ ਨੂੰ ਇਹ ਦੱਸ ਸਕਦੇ ਹਨ ਕਿ ਉਹ ਕਿੱਥੇ ਹਨ। ਵਟਸਐਪ ਇਸ ਸੁਵਿਧਾ 'ਤੇ ਯੂਜ਼ਰਸ ਦਾ ਪੂਰਾ ਕੰਟਰੋਲ ਪ੍ਰਦਾਨ ਕਰਦਾ ਹੈ। ਵਟਸਐਪ ਇਹ ਵੀ ਕਹਿੰਦਾ ਹੈ ਕਿ ਲਾਈਵ ਲੋਕੇਸ਼ਨ ਐਂਡ-ਟੂ-ਐਂਡ ਐਨਕ੍ਰਿਪਸ਼ਨ ਦੇ ਨਾਲ ਸੁਰੱਖਿਅਤ ਹੈ, ਜਿਵੇਂ ਕਿ ਮੈਸੇਜਿੰਗ ਐਪ 'ਤੇ ਭੇਜੇ ਗਏ ਕੰਟੈਂਟ ਅਤੇ ਟੈਕਸਟ ਦੇ ਮਾਮਲੇ 'ਚ ਹੁੰਦਾ ਹੈ।


Related News