WhatsApp 'ਚ ਆ ਰਹੀ ਸ਼ਾਨਦਾਰ ਅਪਡੇਟ, ਕਾਨਟੈਕਟ ਐਡਿਟ ਕਰਨ 'ਚ ਹੋਵੇਗੀ ਆਸਾਨੀ
Tuesday, Apr 11, 2023 - 12:54 PM (IST)
ਗੈਜੇਟ ਡੈਸਕ- ਮੇਟਾ ਦੀ ਮਲਕੀਅਤ ਵਾਲੇ ਵਟਸਐਪ ਐਪ ਕੁਝ ਦਿਨਾਂ ਬਾਅਦ ਹੀ 'ਚ ਨਵੇਂ-ਨਵੇਂ ਅਪਡੇਟ ਆਉਂਦੇ ਰਹਿੰਦੇ ਹਨ। ਬਿਨਾਂ ਨੰਬਰ ਸੇਵ ਕੀਤੇ ਵਟਸਐਪ 'ਤੇ ਕਿਸੇ ਨੂੰ ਮੈਸੇਜ ਕਰਨਾ ਅਤੇ ਸੇਵ ਨੰਬਰ ਨੂੰ ਐਡਿਟ ਕਰਨਾ ਕਾਫੀ ਮੁਸ਼ਕਿਲ ਭਰਿਆ ਕੰਮ ਹੁੰਦਾ ਹੈ। ਹੁਣ ਵਟਸਐਪ ਇਸ ਸਮੱਸਿਆ ਨੂੰ ਦੂਰ ਕਰਨ ਜਾ ਰਿਹਾ ਹੈ। ਵਟਸਐਪ ਦੇ ਨਵੇਂ ਇੰਟਰਫੇਸ ਵਾਲੀ ਰਿਪੋਰਟ ਤਾਂ ਤੁਸੀਂ ਪੜ੍ਹੀ ਹੀ ਹੋਵੇਗੀ। ਹੁਣ ਵਟਸਐਪ ਇਕ ਹੋਰ ਵੱਡੀ ਫੀਚਰ ਲਿਆਉਣ ਜਾ ਰਿਹਾ ਹੈ ਜਿਸ ਨਾਲ ਤੁਹਾਨੂੰ ਕਾਨਟੈਕਟ ਨੂੰ ਸੇਵ ਕਰਨ 'ਚ ਆਸਾਨੀ ਹੋਵੇਗੀ।
ਇਹ ਵੀ ਪੜ੍ਹੋ– ਹੁਣ ਵਟਸਐਪ 'ਤੇ ਚੈਟਿੰਗ ਦਾ ਮਜ਼ਾ ਹੋਵੇਗਾ ਦੁੱਗਣਾ, ਜਾਰੀ ਹੋਇਆ ਟੈਕਸਟ ਐਡੀਟਿੰਗ ਫੀਚਰ, ਇੰਝ ਕਰੇਗਾ ਕੰਮ
ਵਟਸਐਪ ਦੇ ਨਵੇਂ ਫੀਚਰ ਨੂੰ ਬੀਟਾ ਵਰਜ਼ਨ 'ਤੇ ਦੇਖਿਆ ਗਿਆ ਹੈ। ਨਵੀਂ ਅਪਡੇਟ ਤੋਂ ਬਾਅਦ ਤੁਸੀਂ ਕਿਸੇ ਕਾਨਟੈਕਟ ਨੂੰ ਵਟਸਐਪ ਐਪ ਤੋਂ ਬਾਹਰ ਆਏ ਬਿਨਾਂ ਐਡਿਟ ਕਰਕੇ ਸੇਵ ਕਰ ਸਕੋਗੇ। ਫਿਲਹਾਲ ਕਿਸੇ ਕਾਨਟੈਕਟ ਨੂੰ ਐਡਿਟ ਕਰਨ ਲਈ ਐਪ 'ਚੋਂ ਬਾਹਰ ਆਉਣਾ ਪੈਂਦਾ ਹੈ। ਨਵੇਂ ਫੀਚਰ ਬਾਰੇ ਵਟਸਐਪ ਦੇ ਫੀਚਰ ਨੂੰ ਟ੍ਰੈਕ ਕਰਨ ਵਾਲੀ ਸਾਈਟ WABetaInfo ਨੇ ਜਾਣਕਾਰੀ ਦਿੱਤੀ ਹੈ। ਵਟਸਐਪ 'ਚ ਕਾਨਟੈਕਟ ਸੇਵ ਕਰਨ ਦਾ ਇੰਟਰਫੇਸ ਗੂਗਲ ਦੇ ਕਾਨਟੈਕਟ ਐਪ ਵਰਗਾ ਹੀ ਹੈ। ਰਿਪੋਰਟ 'ਚ ਕਿਹਾ ਜਾ ਰਿਹਾ ਹੈ ਕਿ ਨਾਮ ਅਤੇ ਨੰਬਰ ਤੋਂ ਇਲਾਵਾ ਨਵੀਂ ਅਪਡੇਟ ਤੋਂ ਬਾਅਦ ਯੂਜ਼ਰਜ਼ ਕਿਸੇ ਕਾਨਟੈਕਟ ਦਾ ਬਰਥਡੇ ਅਤੇ ਈ-ਮੇਲ ਆਈ.ਡੀ. ਵਰਗੀ ਜਾਣਖਾਰੀ ਵੀ ਸੇਵ ਕਰ ਸਕਣਗੇ।
ਇਹ ਵੀ ਪੜ੍ਹੋ– 15000 ਰੁਪਏ ਤੋਂ ਵੀ ਘੱਟ ਕੀਮਤ 'ਚ ਆਉਂਦੇ ਹਨ ਇਹ ਸ਼ਾਨਦਾਰ 5ਜੀ ਸਮਾਰਟਫੋਨ, ਜਾਣੋ ਹੋਰ ਵੀ ਖ਼ੂਬੀਆਂ
ਵਟਸਐਪ 'ਚ ਸੇਵ ਕੀਤੇ ਗਏ ਕਾਨਟੈਕਟ ਜੀਮੇਲ 'ਤੇ ਵੀ ਸਿੰਕ ਹੋਣਗੇ। ਵਟਸਐਪ ਦੇ ਇਸ ਨਵੇਂ ਫੀਚਰ ਦੀ ਟੈਸਟਿੰਗ ਐਂਡਰਾਇਡ ਦੇ ਬੀਟਾ ਵਰਜ਼ਨ 2.23.8.2, 2.23.8.4, 2.23.8.5 ਅਤੇ 2.23.8.6 'ਤੇ ਹੋ ਰਹੀ ਹੈ, ਜਦਕਿ ਆਈ.ਓ.ਐੱਸ. ਲਈ ਇਹ ਫੀਚਰ ਪਹਿਲਾਂ ਤੋਂ ਹੀ ਮੌਜੂਦ ਹੈ।
ਇਹ ਵੀ ਪੜ੍ਹੋ– ਸਸਤੇ ਰੇਟਾਂ ’ਤੇ ਫਲਾਈਟ ਬੁੱਕ ਕਰਵਾਏਗਾ ਗੂਗਲ, ਟਿਕਟ ਦੀ ਕੀਮਤ ਘਟਣ ’ਤੇ ਬਕਾਇਆ ਵਾਪਸ!