WhatsApp ''ਚ Meta AI ਦਾ ਇਸਤੇਮਾਲ ਹੁਣ ਹੋਵੇਗਾ ਹੋਰ ਆਸਾਨ, ਜਲਦ ਮਿਲਣ ਵਾਲਾ ਹੈ ਵੌਇਸ ਮੋਡ

Monday, Sep 02, 2024 - 04:50 PM (IST)

ਗੈਜੇਟ ਡੈਸਕ- ਵਟਸਐਪ ਯੂਜ਼ਰਜ਼ ਲਈ ਇਕ ਚੰਗੀ ਖਬਰ ਹੈ। ਅਸੀਂ ਅਜਿਹਾ ਇਸ ਲਈ ਕਹਿ ਰਹੇ ਹਾਂ ਕਿਉਂਕਿ ਵਟਸਐਪ 'ਤੇ ਹੁਣ ਮੈਟਾ ਏ.ਆਈ. ਦਾ ਇਸਤੇਮਾਲ ਪਹਿਲਾਂ ਦੇ ਮੁਕਾਬਲੇ ਆਸਾਨ ਹੋਣ ਵਾਲਾ ਹੈ।

ਦਰਅਸਲ, ਵਟਸਐਪ 'ਚ Meta AI ਵੌਇਸ ਕਮਾਂਡ ਆਉਣ ਵਾਲਾ ਹੈ ਜਿਸ ਤੋਂ ਬਾਅਦ ਤੁਸੀਂ Meta AI ਨਾਲ ਬੋਲ ਕੇ ਗੱਲਾਂ ਕਰ ਸਕੋਗੇ ਅਤੇ ਆਪਣੇ ਸਵਾਲਾਂ ਦੇ ਜਵਾਬ ਲੈ ਸਕਣਗੇ। ਵਟਸਐਪ ਦੇ ਇਸ ਫੀਚਰ ਦੀ ਟੈਸਟਿੰਗ ਪਿਛਲੇ ਮਹੀਨੇ ਤੋਂ ਹੋ ਰਹੀ ਹੈ ਅਤੇ ਹੁਣ ਇਹ ਆਖਰੀ ਪੜਾਅ 'ਚ ਹੈ। 

WABetaInfo ਨੇ ਆਪਣੇ ਰਿਪੋਰਟ 'ਚ ਕਿਹਾ ਹੈ ਕਿ ਮੈਟਾ ਏ.ਆਈ. 'ਚ ਵੌਇਸ ਮੋਡ ਜਲਦ ਹੀ ਆਉਣ ਵਾਲਾ ਹੈ। ਨਵੇਂ ਫੀਚਰ ਦਾ ਇਕ ਸਕਰੀਨਸ਼ਾਟ ਵੀ ਸਾਹਮਣੇ ਆਇਆ ਹੈ। ਰਿਪੋਰਟ ਮੁਤਾਬਕ, ਮੈਟਾ ਏ.ਆਈ. ਦੇ ਨਵੇਂ ਫੀਚਰ ਨੂੰ ਐਂਡਰਾਇਡ ਦੇ ਬੀਟਾ ਵਰਜ਼ਨ 2.24.18.18 'ਤੇ ਦੇਖਿਆ ਜਾ ਸਕਦਾ ਹੈ।

ਸਕਰੀਨਸ਼ਾਟ 'ਚ ਦੇਖਿਆ ਜਾ ਸਕਦਾ ਹੈ ਕਿ ਮੇਟਾ ਏ.ਆਈ. ਦੇ ਬਟਨ 'ਤੇ ਕਲਿੱਕ ਕਰਨ ਤੋਂ ਬਾਅਦ ਵੌਇਸ ਕਮਾਂਡ ਦਾ ਇਕ ਆਪਸ਼ਨ ਨਜ਼ਰ ਆ ਰਿਹਾ ਹੈ। ਇਸ 'ਤੇ ਟੈਪ ਕਰਨ ਤੋਂ ਬਾਅਦ ਇਕ ਵੈੱਬਫਾਰਮ ਬਨ ਰਹੀ ਹੈ ਜਿਸ ਵਿਚ ਵੌਇਸ ਦੇ ਮਾਡਿਊਲੇਸ਼ਨ ਨੂੰ ਦੇਖਿਆ ਜਾ ਸਕਾਦ ਹੈ। ਪਹਿਲਾਂ ਆਈ ਰਿਪੋਰਟ 'ਚ ਕਿਹਾ ਗਿਆ ਸੀ ਕਿ ਮੈਟਾ ਏ.ਆਈ. ਦਾ ਵੌਇਸ ਮੋਡ 10 ਭਾਸ਼ਾਵਾਂ ਨੂੰ ਸਪੋਰਟ ਕਰੇਗਾ।


Rakesh

Content Editor

Related News