ਤੁਹਾਡੇ Android ਸਮਾਰਟਫ਼ੋਨ ''ਤੇ ਮੰਡਰਾ ਰਿਹਾ ਖਤਰਾ! ਸਰਕਾਰ ਨੇ ਦਿੱਤੀ ਚਿਤਾਵਨੀ

Sunday, Nov 08, 2026 - 04:20 AM (IST)

ਤੁਹਾਡੇ Android ਸਮਾਰਟਫ਼ੋਨ ''ਤੇ ਮੰਡਰਾ ਰਿਹਾ ਖਤਰਾ! ਸਰਕਾਰ ਨੇ ਦਿੱਤੀ ਚਿਤਾਵਨੀ

 ਨਵੀਂ ਦਿੱਲੀ : ਜੇਕਰ ਤੁਸੀਂ ਐਂਡ੍ਰੌਇਡ (Android) ਸਮਾਰਟਫ਼ੋਨ ਦੀ ਵਰਤੋਂ ਕਰਦੇ ਹੋ, ਤਾਂ ਆਪਣੇ ਫ਼ੋਨ ਦੀ ਸੁਰੱਖਿਆ ਨੂੰ ਲੈ ਕੇ ਲਾਪਰਵਾਹੀ ਨਾ ਵਰਤੋ। ਭਾਰਤ ਸਰਕਾਰ ਦੀ ਸਾਈਬਰ ਸੁਰੱਖਿਆ ਏਜੰਸੀ CERT-In ਵੱਲੋਂ ਐਂਡ੍ਰੌਇਡ ਯੂਜ਼ਰਜ਼ ਲਈ ਇੱਕ ਅਹਿਮ ਚਿਤਾਵਨੀ ਜਾਰੀ ਕੀਤੀ ਗਈ ਹੈ। ਏਜੰਸੀ ਅਨੁਸਾਰ ਫ਼ੋਨ ਦੇ ਕੁਝ ਜ਼ਰੂਰੀ ਸਿਸਟਮਾਂ ਵਿੱਚ ਸੁਰੱਖਿਆ ਨਾਲ ਜੁੜੀਆਂ ਗੰਭੀਰ ਖਾਮੀਆਂ ਪਾਈਆਂ ਗਈਆਂ ਹਨ, ਜਿਨ੍ਹਾਂ ਦਾ ਫ਼ਾਇਦਾ ਸਾਈਬਰ ਅਪਰਾਧੀ ਉਠਾ ਸਕਦੇ ਹਨ। ਇਹ ਖ਼ਤਰਾ ਐਂਡ੍ਰੌਇਡ 14, 15, 16, 16 QPR2 ਅਤੇ ਐਂਡ੍ਰੌਇਡ 17 ਆਪਰੇਟਿੰਗ ਸਿਸਟਮ 'ਤੇ ਚੱਲਣ ਵਾਲੇ ਡਿਵਾਈਸਾਂ ਲਈ ਦੱਸਿਆ ਗਿਆ ਹੈ।

CERT-In ਨੇ ਇਸ ਖ਼ਤਰੇ ਨੂੰ ਲੈ ਕੇ ਸੁਰੱਖਿਆ ਨੋਟ CIVN-2026-0536 ਜਾਰੀ ਕੀਤਾ ਹੈ। ਰਿਪੋਰਟ ਅਨੁਸਾਰ, ਐਂਡ੍ਰੌਇਡ ਦੇ 'ਫ੍ਰੇਮਵਰਕ' (Framework) ਅਤੇ 'ਸਿਸਟਮ' (System) ਵਰਗੇ ਮੁੱਖ ਹਿੱਸਿਆਂ ਵਿੱਚ ਕਈ ਸੁਰੱਖਿਆ ਕਮਜ਼ੋਰੀਆਂ ਮਿਲੀਆਂ ਹਨ। ਇਨ੍ਹਾਂ ਦੀ ਵਰਤੋਂ ਕਰਕੇ ਹੈਕਰਜ਼ ਫ਼ੋਨ ਵਿੱਚ ਖ਼ਤਰਨਾਕ ਕੋਡ ਚਲਾ ਸਕਦੇ ਹਨ। ਕੁਝ ਮਾਮਲਿਆਂ ਵਿੱਚ ਹੈਕਰਜ਼ ਨੂੰ ਫ਼ੋਨ ਵਿੱਚ ਘੁਸਪੈਠ ਕਰਨ ਲਈ ਯੂਜ਼ਰ ਵੱਲੋਂ ਕਿਸੇ ਸ਼ੱਕੀ ਲਿੰਕ 'ਤੇ ਕਲਿੱਕ ਕਰਨ ਜਾਂ ਅਣਜਾਣ ਐਪ ਡਾਊਨਲੋਡ ਕਰਨ ਦੀ ਵੀ ਲੋੜ ਨਹੀਂ ਪਵੇਗੀ। ਇਸ ਨਾਲ ਨਿੱਜੀ ਡਾਟਾ ਚੋਰੀ ਹੋਣ ਅਤੇ ਡਿਵਾਈਸ ਕ੍ਰੈਸ਼ ਹੋਣ ਦਾ ਵੱਡਾ ਖ਼ਤਰਾ ਬਣਿਆ ਹੋਇਆ ਹੈ।

ਗੂਗਲ (Google) ਵੱਲੋਂ ਇਨ੍ਹਾਂ ਖਾਮੀਆਂ ਨੂੰ ਠੀਕ ਕਰਨ ਲਈ 1 ਨਵੰਬਰ ਅਤੇ 5 ਨਵੰਬਰ 2026 ਦੇ ਸੁਰੱਖਿਆ ਪੈਚ ਜਾਰੀ ਕਰ ਦਿੱਤੇ ਗਏ ਹਨ। ਗੂਗਲ ਨੇ ਨਵੰਬਰ 2026 ਦਾ 'ਐਂਡ੍ਰੌਇਡ ਸਕਿਓਰਿਟੀ ਬੁਲੇਟਿਨ' ਜਾਰੀ ਕਰਕੇ ਇਨ੍ਹਾਂ ਸਮੱਸਿਆਵਾਂ ਦੇ ਹੱਲ ਦੀ ਜਾਣਕਾਰੀ ਦਿੱਤੀ ਹੈ। ਸੈਮਸੰਗ, ਸ਼ਿਆਓਮੀ ਅਤੇ ਵਨਪਲੱਸ ਵਰਗੀਆਂ ਕੰਪਨੀਆਂ ਆਪਣੇ ਫ਼ੋਨ ਮਾਡਲਾਂ ਅਨੁਸਾਰ ਇਹ ਅਪਡੇਟ ਜਾਰੀ ਕਰ ਰਹੀਆਂ ਹਨ।

ਫ਼ੋਨ ਨੂੰ ਸੁਰੱਖਿਅਤ ਰੱਖਣ ਲਈ ਇੰਜ ਕਰੋ ਅਪਡੇਟ:  
ਸਭ ਤੋਂ ਪਹਿਲਾਂ ਫ਼ੋਨ ਦੀਆਂ Settings ਵਿੱਚ ਜਾਓ। ਇਸ ਤੋਂ ਬਾਅਦ System ਜਾਂ Software Update ਵਿੱਚ 'Check for Updates' 'ਤੇ ਟੈਪ ਕਰਕੇ ਨਵਾਂ ਅਪਡੇਟ ਇੰਸਟਾਲ ਕਰ ਲਓ।
ਜੇਕਰ ਅਪਡੇਟ ਹਾਲੇ ਨਹੀਂ ਮਿਲਿਆ, ਤਾਂ ਕਿਸੇ ਅਣਜਾਣ ਵੈੱਬਸਾਈਟ ਤੋਂ ਇਸ ਨੂੰ ਡਾਊਨਲੋਡ ਨਾ ਕਰੋ।
ਸ਼ੱਕੀ ਲਿੰਕਾਂ ਅਤੇ ਅਣਜਾਣ ਐਪਸ ਤੋਂ ਦੂਰ ਰਹੋ ਅਤੇ ਫ਼ੋਨ ਵਿੱਚ 'Google Play Protect' ਨੂੰ ਹਮੇਸ਼ਾ ਚਾਲੂ (ON) ਰੱਖੋ ਤਾਂ ਜੋ ਖ਼ਤਰਨਾਕ ਐਪਸ ਦੀ ਪਛਾਣ ਹੋ ਸਕੇ।
a


author

Inder Prajapati

Content Editor

Related News