Whatsapp ਐਂਡ੍ਰਾਇਡ ਬੀਟਾ ਵਰਜ਼ਨ 'ਚ ਸ਼ਾਮਿਲ ਹੋਏ ਨਵੇਂ ਫੀਚਰਸ

Tuesday, Jun 27, 2017 - 05:55 PM (IST)

Whatsapp ਐਂਡ੍ਰਾਇਡ ਬੀਟਾ ਵਰਜ਼ਨ 'ਚ ਸ਼ਾਮਿਲ ਹੋਏ ਨਵੇਂ ਫੀਚਰਸ

ਜਲੰਧਰ- ਐਂਡ੍ਰਾਇਡ ਪੁਲਸ ਦੀ ਰਿਪੋਰਟ ਦੇ ਮੁਤਾਬਕ, ਵਟਸਐਪ ਬੀਟਾ ਐਂਡ੍ਰਾਇਡ ਯੂਜ਼ਰ ਲਈ ਫੋਟੋ ਬੰਡਲ ਫੀਚਰ ਲੈ ਕੇ ਆਇਆ ਹੈ। ਫੋਟੋ ਭੇਜਣ ਵਾਲੇ ਤੋਂ ਇਲਾਵਾ ਰਿਸੀਵ ਕਰਨ ਵਾਲੇ ਯੂਜ਼ਰ ਵੀ ਇਸ ਬਦਲਾਵ ਨੂੰ ਵੇਖ ਪਾ ਰਹੇ ਹਨ। ਵਾਟਸਐਪ ਯੂਜ਼ਰ ਹੁਣ ਜਦ ਵੀ ਆਪਣੇ ਦੋਸਤਾਂ ਨੂੰ ਇਕੱਠੇ ਕਈ ਫੋਟੋ ਭੇਜਣਗੇ ਤਾਂ ਉਹ ਸ਼ਖਸ ਤਸਵੀਰਾਂ ਨੂੰ ਐਲਬਮ ਦੇ ਤੌਰ 'ਤੇ ਰਿਸੀਵ ਕਰੇਗਾ। ਪਹਿਲਾਂ ਦੀ ਤਰ੍ਹਾਂ ਨਹੀਂ,  ਜਿੱਥੇ 'ਤੇ ਇਕ ਤੋਂ ਬਾਅਦ ਇਕ ਤਸਵੀਰਾਂ ਆਉਂਦੀ ਸਨ। ਇਸ ਫੀਚਰ ਨੂੰ ਪਹਿਲਾਂ ਆਈਫੋਨ ਲਈ ਰੋਲਆਊਟ ਕੀਤਾ ਗਿਆ ਸੀ। ਤੁਸੀਂ ਜਿਵੇਂ ਹੀ ਐਲਬਮ ਨੂੰ ਖੋਲ੍ਹੋਗੇ ਸਾਰੀਆਂ ਤਸਵੀਰਾਂ ਇਕ ਪੇਜ਼ 'ਚ ਵਿੱਖਣ ਲੱਗ ਜਾਣਗੀਆਂ। ਇਸ ਫੀਚਰ ਤੋਂ ਇਹ ਵੀ ਪਤਾ ਚੱਲਦਾ ਹੈ ਕਿ ਵਟਸਐਪ 'ਤੇ ਤੁਹਾਨੂੰ ਤਸਵੀਰਾਂ ਸਾਂਝਾ ਕਰਨ ਲਈ ਅਤੇ ਜਗ੍ਹਾ ਮਿਲੇਗੀ।

PunjabKesari

ਨਵੀਂ ਅਪਡੇਟ ਤੋਂ ਬਾਅਦ ਵਾਟਸਐਪ ਦੀ ਕਾਲ ਸਕ੍ਰੀਨ 'ਚ ਵੀ ਮਾਮੂਲੀ ਬਦਲਾਵ ਦੇਖਣ ਨੂੰ ਮਿਲਿਆ ਹੈ। ਹੁਣ ਯੂਜ਼ਰ ਨੂੰ ਕਿਸੇ ਵਹਾਟਸਐਪ ਕਾਲ ਨੂੰ ਰਿਸੀਵ ਕਰਣ ਲਈ 'ਤੇ ਦੇ ਵੱਲ ਸਲਾਇਡ ਕਰਨਾ ਹੋਵੇਗਾ। ਪਹਿਲਾਂ ਆਲੇ-ਦੁਆਲੇ ਸਲਾਇਡ ਕਰਨਾ ਪੈਂਦਾ ਸੀ। 

PunjabKesari

ਐਂਡ੍ਰਾਇਡ ਪੁਲਸ ਦੀ ਰਿਪੋਰਟ 'ਚ ਇਹ ਵੀ ਕਿਹਾ ਗਿਆ ਹੈ ਕਿ ਯੂਜ਼ਰ ਲਈ ਹਰ ਕਿਸਮ ਦੀ ਫਾਇਲ ਸ਼ੇਅਰ ਕਰਨ ਦੀ ਸਹੂਲਤ ਵੀ ਹੌਲੀ-ਹੌਲੀ ਰੋਲਆਊਟ ਕੀਤੀ ਜਾ ਰਹੀ ਹੈ। 
ਪਿਛਲੇ ਹਫਤੇ ਜਾਣਕਾਰੀ ਮਿਲੀ ਸੀ ਕਿ Whats1pp 'ਤੇ ਹਰ ਤਰਾਂ ਦੀ ਫਾਈਲ ਨੂੰ ਟਰਾਂਸਫਰ ਕਰਨ ਦੀ ਟੈਸਟਿੰਗ ਕਰ ਰਹੀ ਹੈ। ਇਹ ਟੈਸਟਿੰਗ ਐਂਡਰਾਇਡ, ਆਈਫੋਨ ਅਤੇ ਵਿੰਡੋਜ ਫੋਨ 'ਤੇ ਚੱਲ ਰਹੀ ਹੈ ਅਤੇ ਇਹ ਸਹੂਲਤ ਫਿਲਹਾਲ ਸੀਮਿਤ ਯੂਜ਼ਰ ਲਈ ਹੀ ਉਪਲੱਬਧ ਹੈ।

PunjabKesari


Related News