IPL ਸੀਜ਼ਨ ’ਚ ਵਟਸਐਪ ਲਿਆਇਆ ਸਪੈਸ਼ਲ ਕ੍ਰਿਕੇਟ ਸਟਿਕਰ ਪੈਕ, ਇੰਝ ਕਰੋ ਡਾਊਨਲੋਡ

04/30/2019 11:15:20 AM

ਗੈਜੇਟ ਡੈਸਕ– ਪ੍ਰਸਿੱਧ ਮੈਸੇਜਿੰਗ ਐਪ ਵਟਸਐਪ ਆਪਣੇ ਐਂਡਰਾਇਡ ਅਤੇ ਆਈ.ਓ.ਐੱਸ. ਐਪ ’ਤੇ ਪਿਛਲੇ ਸਾਲ ਸਟਿਕਰ ਫੀਚਰ ਲੈ ਕੇ ਆਇਆ ਸੀ ਅਤੇ ਇਸ ਲਈਕਈ ਨਵੇਂ ਪੈਕ ਲਿਆਉਂਦਾ ਰਹਿੰਦਾ ਹੈ। ਹੁਣ ਵਟਸਐਪ ਸਪੈਸ਼ਲ ਕ੍ਰਿਕੇਟ ਸਟਿਕਰਸ ਪੈਕ ਐਂਡਰਾਇਡ ਐਪ ਲਈ ਲੈ ਕੇ ਆਇਆ ਹੈ। ਕ੍ਰਿਕੇਟ ਪ੍ਰੇਮੀ ਇਸ ਪੈਕ ਨੂੰ ਡਾਊਨਲੋਡ ਕਰ ਸਕਦੇ ਹਨ। ਆਈ.ਪੀ.ਐੱਲ. 2019 ਦਾ ਬੁਖਾਰ ਵੀ ਇਨ੍ਹੀਂ ਦਿਨੀਂ ਫੈਨਸ ਦੇ ਸਿਰ ਚੜ੍ਹ ਕੇ ਬੋਲ ਰਿਹਾ ਹੈ। ਜਲਦੀ ਹੀ ਇਹ ਪੈਕ ਆਈ.ਓ.ਐੱਸ. ਲਈ ਵੀ ਆ ਸਕਦਾ ਹੈ।

ਫਿਲਹਾਲ ਇਹ ਸਟਿਕਰ ਪੈਕ ਵਟਸਐਪ ’ਚ ਆਪਣੇ ਆਪ ਨਹੀਂ ਦਿਸ ਰਿਹਾ ਅਤੇ ਇਸ ਨੂੰ ਐਡ ਕਰਨਾ ਹੋਵੇਗਾ। ਇਹ ਸਟਿਕਰ ਪੈਕ ਇਕ ਵਾਰ ਡਾਊਨਲੋਡ ਕਰਨ ਅਤੇ ਇੰਸਟਾਲ ਕਰਨ ਤੋਂ ਬਾਅਦ ਆਸਾਨੀ ਨਾਲ ਇਮੋਜੀ ਦੀ ਤਰ੍ਹਾਂ ਇਸਤੇਮਾਲ ਕੀਤਾ ਜਾ ਸਕਦਾ ਹੈ। ਸਟਿਕਰਸ ਵਟਸਐਪ ’ਤੇ ਤੇਜ਼ੀ ਨਾਲ ਪ੍ਰਸਿੱਧ ਹੋ ਰਹੇ ਹਨ ਅਤੇ ਖਾਸ ਕਰਕੇ ਕਿਸੇ ਤਿਉਹਾਰ ’ਤੇ ਵਧਾਈ ਦੇਣ ਲਈ ਯੂਜ਼ਰਜ਼ ਖੂਬ ਸਟਿਕਰ ਭੇਜਦੇ ਹਨ। ਕ੍ਰਿਕੇਟ ਸਟਿਕਰਸ ਡਾਊਨਲੋਡ ਕਰਨ ਲਈ ਵਟਸਐਪ ਓਪਨ ਕਰੋ ਅਤੇ ਇਮੋਜੀ ਆਈਕਨ ’ਤੇ ਕਲਿੱਕ ਕਰੋ। 

ਇਮੋਜੀ ਦੇ ਨਾਲ ਸਟਿਕਰ ਟੈਬ ’ਤੇ ਜਾਓ ਅਤੇ ਇਥੇ ਬਣੇ ਪਲੱਸ ’ਤੇ ਕਲਿੱਕ ਕਰੋ। ਇਸ ਤੋਂ ਬਾਅਦ ਕ੍ਰਿਕੇਟ ਸਟਿਕਰਸ ਤਕ ਸਕਰੋਲ ਕਰੋ। ਇਥੇ ਸਟਿਕਰ ਪੈਕ ਦੇ ਨਾਲ ਬਣੇ ਡਾਊਨਲੋਡ ਸਾਈਨ ’ਤੇ ਕਲਿੱਕ ਕਰੋ, ਜਿਸ ਤੋਂ ਬਾਅਦ ਸਟਿਕਰ ਪੈਕ ਡਾਊਨਲੋਡ ਹੋ ਜਾਵੇਗਾ। ਇਸ ਤੋਂ ਇਲਾਵਾ ਤੁਸੀਂ ਪਲੇਅ ਸਟੋਰ ’ਤੇ ਜਾ ਕੇ ਅਜਿਹੇ ਸਟਿਕਰਸ ਵਾਲਾ ਥਰਡ ਪਾਰਟੀ ਐਪ ਵੀ ਡਾਊਨਲੋਡ ਕਰ ਸਕਦੇ ਹੋ। ਪਲੇਅ ਸਟੋਰ ’ਤੇ 'WAStickerApp' ਵੀ ਉਪਲੱਬਧ ਹੈ, ਜਿਥੇ ਕਈ ਸਟਿਕਰ ਪੈਕ ਡਾਊਨਲੋਡ ਕਰਨ ਦਾ ਆਪਸ਼ਨ ਯੂਜ਼ਰਜ਼ ਨੂੰ ਮਿਲ ਜਾਂਦਾ ਹੈ। 

ਇੰਝ ਕਰੋ ਸਟਿਕਰ ਡਾਊਨਲੋਡ
- ਆਪਣੇ ਚੈਟ ’ਚ ਕੀਬੋਰਡ ਨੂੰ ਖੋਲ੍ਹਣ ’ਤੇ ਤੁਹਾਨੂੰ ਇਕ ਨਵਾਂ ਸਟਿਕਰ ਬਟਨ ਦਿਸੇਗਾ।
- ਸਟਿਕਰ ਬਟਨ ’ਤੇ ਕਲਿੱਕ ਕਰਨ ਦੇ ਨਾਲ ਹੀ ਇਕ ਨਵਾਂ ਸਟਿਕਰ ਸਟੋਰ ਖੁਲ੍ਹੇਗਾ। 
- ਇਥੇ ਤੁਸੀਂ ਆਪਣੀ ਪਸੰਦ ਦੇ ਸਟਿਕਰਸ ਨੂੰ ਆਪਣੇ ਚੈਟ ’ਚ ਇਸਤੇਮਾਲ ਕਰ ਸਕਦੇ ਹੋ। 
- ਵਟਸਐਪ ਨੇ ਇਸ ਲਈ ਇਕ ਡੈਡੀਕੇਟਿਡ ਸਟਿਕਰ ਗੈਟਾਗਿਰੀ ਵੀ ਰੱਖੀ ਹੈ, ਜਿਸੇ ਨੂੰ ਤੁਸੀਂ ਐਪ ’ਚ ਉਪਰ ਸੱਜੇ ਪਾਸੇ ਦਿੱਤੇ ਗਏ + ਆਈਕਨ ਨੂੰ ਟੈਪ ਕਰਕੇ ਐਕਸੈਸ ਕਰ ਸਕਦੇ ਹੋ। ਇਸ ਸਮੇਂ ਵਟਸਐਪ ’ਤੇ 12 ਸਟਿਕਰ ਦਾ ਪੈਕ ਉਪਲੱਬਧ ਹੈ।
- ਤੁਸੀਂ ਆਪਣੀ ਮਰਜ਼ੀ ਦੇ ਹਿਸਾਬ ਨਾਲ ਹੋਰ ਵੀ ਸਟਿਕਰਸ ਡਾਊਨਲੋਡ ਕਰ ਸਕਦੇ ਹੋ। ਇਸ ਲਈ ਤੁਹਾਨੂੰ ਪਲੇਅ ਸਟੋਰ ਤੋਂ ਹੋਰ ਸਟਿਕਰਸ ਨੂੰ ਡਾਊਨਲੋਡ ਕਰਨਾ ਹੋਵੇਗਾ। 
- ਇਨ੍ਹਾਂ ਵਟਸਐਪ ਸਟਿਕਰਸ ਨੂੰ ਤੁਸੀਂ ਵਟਸਐਪ ਦੇ ਵੈੱਬ ਵਰਜਨ ਤੋਂ ਵੀ ਐਕਸੈਸ ਕਰ ਸਕਦੇ ਹੋ। 
- ਇਥੇ ਤੁਹਾਨੂੰ ਫੇਵਰੇਟ ਦਾ ਵੀ ਆਪਸ਼ਨ ਮਿਲੇਗਾ ਜਿਸ ਨਾਲ ਤੁਸੀਂ ਆਪਣੇ ਪਸੰਦੀਦਾ ਸਟਿਕਰਸ ਨੂੰ ਸਟਾਰ ਬਟਨ ’ਤੇ ਟੈਪ ਕਰਕੇ ਮਾਰਕ ਕਰ ਸਕਦੇ ਹੋ। 
- ਇਸ ਵਿਚ ਦਿੱਤੇ ਗਏ ਹਿਸਟਰੀ ਟੈਪ ਨਾਲ ਤੁਸੀਂ ਇਹ ਜਾਣ ਸਕਦੇ ਹੋ ਕਿ ਤੁਸੀਂ ਪਹਿਲਾਂ ਕਿੰਨੇ ਸਟਿਕਰਸ ਨੂੰ ਇਕ ਟੈਂਪਲੇਟ ’ਚ ਇਸਤੇਮਾਲ ਕੀਤਾ ਹੈ। 


Related News