ਘਰ ਬੈਠੇ ਸਮਾਰਟਫੋਨ ''ਤੇ ਵੇਖੋ IPL 2020 ਦੇ ਸਾਰੇ LIVE ਮੈਚ, ਇਹ ਹਨ ਸਭ ਤੋਂ ਕਿਫਾਇਤੀ ਪਲਾਨ
Saturday, Sep 19, 2020 - 12:25 PM (IST)

ਗੈਜੇਟ ਡੈਸਕ- IPL 2020 ਸ਼ਨੀਵਾਰ ਯਾਨੀ ਅੱਜ ਤੋਂ ਸ਼ੁਰੂ ਹੋ ਰਿਹਾ ਹੈ। ਇਹ ਅੱਜ ਤਕ ਦਾ ਸਭ ਤੋਂ ਅਲੱਗ ਆਈ.ਪੀ.ਐੱਲ. ਸੀਜ਼ਨ ਹੋਵੇਗਾ ਕਿਉਂਕਿ ਮੈਦਾਨ 'ਚ ਦਰਸ਼ਕਾਂ ਦੀ ਭੀੜ ਇਸ ਵਾਰ ਨਹੀਂ ਵਿਖਾਈ ਦੇਵੇਗੀ। ਅੱਜ ਅਸੀਂ ਤੁਹਾਨੂੰ ਅਜਿਹੇ 3 ਪਲਾਨਸ ਬਾਰੇ ਦੱਸਦੇ ਹਾਂ ਜਿਨ੍ਹਾਂ ਦੀ ਮਦਦ ਨਾਲ ਤੁਸੀਂ ਆਈ.ਪੀ.ਐੱਲ. ਦੇ ਸਾਰੇ ਮੈਚਾਂ ਦਾ ਲਾਈਵ ਪ੍ਰਸਾਰਣ ਵੇਖ ਸਕੋਗੇ।
ਇਸ ਤਰ੍ਹਾਂ ਲਓ Disney+ Hotstar ਦੀ ਸਬਸਕ੍ਰਿਪਸ਼ਨ
ਆਈ.ਪੀ.ਐੱਲ. ਦੇ ਸਾਰੇ ਮੈਚਾਂ ਦਾ ਲਾਈਵ ਪ੍ਰਸਾਰਣ ਵੇਖਣ ਲਈ ਤੁਹਾਨੂੰ Disney+ Hotstar 'ਤੇ ਇਕ ਅਕਾਊਂਟ ਤਿਆਰ ਕਰਨ ਦੀ ਲੋੜ ਹੋਵੇਗੀ। ਇਸ ਤੋਂ ਬਾਅਦ ਤੁਹਾਨੂੰ Disney+ Hotstar VIP ਦੀ 399 ਰੁਪਏ ਦੀ ਸਾਲਾਨਾ ਸਬਸਕ੍ਰਿਪਸ਼ਨ ਨੂੰ ਐਕਟਿਵ ਕਰਨਾ ਹੋਵੇਗਾ। ਇਸ ਸਬਸਕ੍ਰਿਪਸ਼ਨ ਲੈਣ ਤੋਂ ਬਾਅਦ ਤੁਸੀਂ ਆਈ.ਪੀ.ਐੱਲ. 2020 ਦੇ ਮੈਚਾਂ ਤੋਂ ਇਲਾਵਾ ਬਾਲੀਵੁੱਡ ਦੀਆਂ ਕਈ ਬਿਹਤਰੀਨ ਫਿਲਮਾਂ ਦਾ ਵੀ ਮਜ਼ਾ ਲੈ ਸਕਦੇ ਹੋ। ਉਥੇ ਹੀ ਤੁਸੀਂ ਹਾਟਸਟਾਰ ਦੇ ਸਪੈਸ਼ਲ ਸ਼ੋਅਜ਼ ਵੀ ਵੇਖ ਸਕੋਗੇ।
ਰਿਲਾਇੰਸ ਜਿਓ ਦਾ 401 ਰੁਪਏ ਵਾਲਾ ਪਲਾਨ
ਤੁਹਾਨੂੰ ਰਿਲਾਇੰਸ ਜਿਓ ਦੇ 401 ਰੁਪਏ ਵਾਲੇ ਪਲਾਨ 'ਚ ਇਕ ਸਾਲ ਦੀ ਮੁਫ਼ਤ Disney+ Hotstar VIP ਦੀ ਸਬਸਕ੍ਰਿਪਸ਼ਨ ਮਿਲੇਗੀ। ਇਸ ਵਿਚ ਰੋਜ਼ਾਨਾ 3 ਜੀ.ਬੀ. ਹਾਈ ਸਪੀਡ ਡਾਟਾ ਮਿਲੇਗਾ। ਉਂਝ ਇਸ ਪਲਾਨ ਦੀ ਮਿਆਦ 28 ਦਿਨਾਂ ਦੀ ਹੈ।
ਏਅਰਟੈੱਲ ਦਾ 448 ਰੁਪਏ ਵਾਲਾ ਪਲਾਨ
ਏਅਰਟੈੱਲ ਨੇ ਆਈ.ਪੀ.ਐੱਲ. ਦੇ ਦੀਵਾਨਿਆਂ ਲਈ 448 ਰੁਪਏ ਦਾ ਪਲਾਨ ਪੇਸ਼ ਕੀਤਾ ਹੈ ਜਿਸ ਵਿਚ ਗਾਹਕਾਂ ਨੂੰ ਇਕ ਸਾਲ ਲਈ Disney+ Hotstar VIP ਦੀ ਸਬਸਕ੍ਰਿਪਸ਼ਨ ਮਿਲੇਗੀ। ਇਸ ਤੋਂ ਇਲਾਵਾ ਤੁਹਾਨੂੰ ਇਸ ਪੈਕ 'ਚ ਰੋਜ਼ਾਨਾ 3 ਜੀ.ਬੀ. ਹਾਈ ਸਪੀਡ ਡਾਟਾ ਮਿਲੇਗਾ। ਇਸ ਪੈਕ ਦੀ ਵੀ ਮਿਆਦ 28 ਦਿਨਾਂ ਦੀ ਹੀ ਹੈ।