ਇੰਤਜ਼ਾਰ ਖਤਮ: ਬਸ ਕੁਝ ਹੀ ਦੇਰ 'ਚ ਸ਼ੁਰੂ ਹੋਵੇਗਾ ਐਪਲ ਦਾ ਈਵੈਂਟ, ਲਾਂਚ ਹੋਣਗੇ ਨਵੇਂ iPhone

Tuesday, Sep 12, 2017 - 09:31 PM (IST)

ਇੰਤਜ਼ਾਰ ਖਤਮ: ਬਸ ਕੁਝ ਹੀ ਦੇਰ 'ਚ ਸ਼ੁਰੂ ਹੋਵੇਗਾ ਐਪਲ ਦਾ ਈਵੈਂਟ, ਲਾਂਚ ਹੋਣਗੇ ਨਵੇਂ iPhone

ਜਲੰਧਰ- ਐਪਲ ਅੱਜ ਆਪਣੀ 10ਵੀਂ ਵਰ੍ਹੇਗੰਢ ਦੇ ਮੌਕੇ 'ਤੇ ਨਵੇਂ ਆਈਫੋਨ ਲਾਂਚ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਇਸ ਈਵੈਂਟ ਦੀ ਸ਼ੁਰੂਆਤ ਬਸ ਕੁਝ ਹੀ ਦੇਰ 'ਚ ਸ਼ੁਰੂ ਹੋਣ ਜਾ ਰਹੀ ਹੈ। ਇਹ ਈਵੈਂਟ Cupertino, California ਸਥਿਤ ਨਵੇਂ ਬਣੇ ਕੈਂਪਸ ਸਟੀਵ ਜਾਬਸ ਥਿਏਟਰ 'ਚ ਕੀਤਾ ਜਾਵੇਗਾ ਅਤੇ ਇਹ ਇਥੇ ਹੋਣ ਵਾਲਾ ਸਭ ਤੋਂ ਪਹਿਲਾ ਈਵੈਂਟ ਹੋਵੇਗਾ। ਇਸ ਈਵੈਂਟ 'ਚ ਐਪਲ ਆਈਫੋਨ 8 ਜਾਂ ਆਈਫੋਨ ਐਕਸ ਦੇ ਨਾਲ ਆਈਫੋਨ 7ਐੱਸ ਅਤੇ ਆਈਫੋਨ 7ਐੱਸ ਪਲੱਸ ਵੀ ਲਾਂਚ ਕਰੇਗੀ। ਇਸ ਤੋਂ ਇਲਾਵਾ ਈਵੈਂਟ 'ਚ ਨਵੀਂ ਐਪਲ ਵਾਚ ਅਤੇ ਐਪਲ 4ਕੇ ਟੀ.ਵੀ. ਵੀ ਲਾਂਚ ਕੀਤਾ ਜਾ ਸਕਦਾ ਹੈ।

ਨਵੇਂ ਆਈਫੋਨ 'ਚ ਮਿਲੇਗੀ OLED ਡਿਸਪਲੇਅ 
ਨਵੇਂ ਆਈਫੋਨ 'ਚ OLED ਪੈਨਲ ਵਾਲੀ ਨਵੀਂ ਤਕਨੀਕ 'ਤੇ ਆਧਾਰਿਤ ਡਿਸਪਲੇਅ ਦਿੱਤੀ ਜਾਵੇਗੀ ਜੋ ਕਲੈਰਿਟੀ ਦੇ ਮਾਮਲੇ 'ਚ ਆਈਫੋਨ 7 ਨਾਲੋਂ ਬਿਹਤਰ ਹੋਵੇਗੀ। ਇਹ ਡਿਸਪਲੇਅ ਜ਼ਿਆਦਾ ਬ੍ਰਾਈਟ ਕਲਰਸ ਅਤੇ ਬਿਹਤਰ ਕੰਟਰਾਸਟ ਸ਼ੋਅ ਕਰੇਗੀ। ਜਾਣਕਾਰੀ ਮੁਤਾਬਕ OLED ਡਿਸਪਲੇਅ ਪੈਨ LED ਤੋਂ ਕਾਫੀ ਪਤਲੀ ਹੋਵੇਗੀ ਅਤੇ ਬੈਟਰੀ ਘੱਟ ਖਰਚ ਕਰੇਗੀ। 

6 ਕੋਰਸ ਨਾਲ ਲੈਸ ਹੈ ਐਪਲ ਦਾ ਨਵਾਂ a11 ਪ੍ਰੋਸੈਸਰ

 ਮਸ਼ਹੂਰ ਆਈਫੋਨ ਨਿਰਮਾਤਾ ਕੰਪਨੀ ਐਪਲ ਆਪਣਾ ਨਵਾਂ ਆਈਫੋਨ ਐਕਸ ਲਾਂਚ ਕਰਨ ਵਾਲੀ ਹੈ। ਇਸ ਲੇਟੈਸਟ ਆਈਫੋਨ 'ਚ ਕੰਪਨੀ ਆਪਣਾ ਨਵਾਂ 6 ਕੋਰਸ ਨਾਲ ਲੈਸ ਪਾਵਰਫੁੱਲ A11 ਪ੍ਰੋਸੈਸਰ ਦੇਵੇਗੀ। ਇਸ ਪ੍ਰੋਸੈਸਰ ਦੀ ਖਾਸੀਅਤ ਇਹ ਹੈ ਕਿ ਇਸ 'ਚ 2 ਹਾਈ Performance ਕੋਰਸ ਦਿੱਤਾ ਗਿਆ ਹੈ, ਜੋ ਜ਼ਿਆਦਾ ਮੈਮਰੀ ਵਾਲੇ ਐਪਸ ਨੂੰ Smoothly ਚੱਲਾਉਣ 'ਚ ਮਦਦ ਕਰੇਗੀ, ਉੱਥੇ ਇਸ 'ਚ 4 Energy Efficient ਯਾਨੀ ਲੋਅ ਪਾਵਰ 'ਤੇ ਕੰਮ ਕਰਨ ਵਾਲੀ ਕੋਰਸ ਵੀ ਮੌਜੂਦ ਹੈ, ਜੋ ਐਪਸ ਨੂੰ ਬੈਕਐਂਡ 'ਤੇ ਚੱਲਾਵੇਗੀ।
ਜਾਣਕਾਰੀ ਮੁਤਾਬਕ ਇਸ ਈਵੈਂਟ 'ਚ ਕੰਪਨੀ ਤਿੰਨ ਆਈਫੋਨ ਮਾਡਲਸ, ਨਵੀਂ ਵਾਚ, ਅਪਗਰੇਡਿਡ ਐਪਲ ਟੀ.ਵੀ. ਅਤੇ ਹੋਮਪੋਡ ਸਪੀਕਰ ਪੇਸ਼ ਕਰ ਸਕਦੀ ਹੈ। ਇਸ ਤੋਂ ਇਲਾਵਾ ਇਸ ਈਵੈਂਟ 'ਚ ਕੰਪਨੀ ਆਧਿਕਾਰਿਕ ਤੌਰ 'ਤੇ ਆਈ.ਓ.ਐੱਸ. 11, macOS ਹਾਈਸੀਰਾ ਅਤੇ ਵਾਚ OS4 ਨੂੰ ਵੀ ਲਾਂਚ ਕਰੇਗੀ।

3D ਫੇਸ਼ਿਅਲ ਰਿਕਾਗ‍ਨੀਸ਼ਨ ਸੈਂਸਰ-
iphone 8 'ਚ ਸਕਿ‍ਓਰਿਟੀ ਲੈਵਲ iphone 7 ਤੋਂ ਇੱਕ ਕਦਮ ਅੱਗੇ ਹੋਵੇਗਾ। ਇਸ 'ਚ 3ਡੀ ਫੇਸ਼ਿਅਲ ਰਿਕਾਗ‍ਨੀਸ਼ਨ ਸੈਂਸਰ ਮੌਜੂਦ ਹੋਵੇਗਾ। ਇਸ ਸੈਂਸਰ ਦੇ ਰਾਹੀਂ ਫੋਨ ਚਿਹਰੇ ਨੂੰ ਸ‍ਕੈਨ ਕਰ ਉਸ ਨੂੰ ਅਨਲਾਕ ਕਰੇਗਾ। ਅਜਿਹੀ ਵੀ ਖਬਰ ਹੈ ਕਿ ਇਸ ਸੈਂਸਰ ਦੀ ਮਦਦ ਨਾਲ iphone 8 ਲੇਟੇ ਹੋਏ ਇੰਨਸਾਨ ਦਾ ਚਿਹਰਾ ਵੀ ਸ‍ਕੈਨ ਕਰ ਸਕੇਗਾ।  

ਵਾਇਰਲੈੱਸ ਚਾਰਜਿੰਗ-
ਐਪਲ ਪਹਿਲੀ ਵਾਰ ਆਪਣੇ ਨਵੇਂ ਆਈਫੋਨ 'ਚ ਵਾਇਰਲੈੱਸ ਚਾਰਜਿੰਗ ਦੇਣ ਵਾਲੀ ਹੈ ਮਤਲਬ ਕਿ ਇਸ ਨੂੰ ਚਾਰਜਿੰਗ ਪੈਡ ਦੇ ਉੱਪਰ ਰੱਖਣ ਨਾਲ ਹੀ ਫੋਨ ਚਾਰਜ ਹੋਣਾ ਸ਼ੁਰੂ ਹੋ ਜਾਵੇਗਾ। ਮੰਨਿਆ ਜਾ ਰਿਹਾ ਹੈ ਕਿ ਇਹ ਤਕਨੀਕ ਫੋਨ ਨੂੰ ਸਲੋਅ ਚਾਰਜ ਕਰੇਗੀ ਪਰ ਇਸ ਨਾਲ ਯੂਜ਼ਰ ਨੂੰ ਫੋਨ ਦੇ ਨਾਲ ਵਾਇਰ ਅਟੈਚ ਕਰਕੇ ਚਾਰਜਿੰਗ ਕਰਨ ਤੋਂ ਛੁਟਕਾਰਾ ਮਿਲੇਗਾ। ਉਮੀਦ ਕੀਤੀ ਜਾ ਰਹੀ ਹੈ ਕਿ ਨਵੇਂ ਆਈਫੋਨ ਮਾਡਲ ਦੀ ਕੀਮਤ 1,000 ਡਾਲਰ (ਕਰੀਬ 63 ਹਜ਼ਾਰ ਰੁਪਏ) ਤੋਂ ਸ਼ੁਰੂ ਹੋਵੇਗੀ।

 


Related News