ਫਾਕਸਵੈਗਨ ਇੰਡੀਆ ਨੇ ਟੈਗੁਨ ਅਤੇ ਵਰਟਸ ਦੇ ਨਵੇਂ ਵੇਰੀਐਂਟਸ ਲਾਂਚ ਕੀਤੇ
Tuesday, May 16, 2023 - 01:41 PM (IST)

ਆਟੋ ਡੈਸਕ– ਪ੍ਰਫਾਰਮੈਂਸ ਲਾਈਨ ਦੇ ਮਿਆਰੀਕਰਣ ਨਾਲ ਫਾਕਸਵੈਗਨ ਇੰਡੀਆ ਨੇ ਜੀ. ਜੀ. ਬੈਜ ਨੂੰ ਗਾਹਕਾਂ ਲਈ ਸੌਖਾਲਾ ਬਣਾਇਆ ਹੈ। ਫਾਕਸਵੈਗਨ ਇੰਡੀਆ ਨੇ 1.5 ਲਿਟਰ ਟੀ. ਐੱਸ. ਆਈ. ਈ. ਵੀ. ਓ. ਇੰਜਣ ਵਲੋਂ ਸੰਚਾਲਤ ਵਰਟਸ ਜੀ. ਟੀ. ਪਲੱਸ ’ਚ ਕਾਫੀ ਮੰਗ ਵਾਲੇ ਮੈਨੁਅਲ ਟ੍ਰਾਂਸਮਿਸ਼ਨ ਦੀ ਪੇਸ਼ਕਸ਼ ਕੀਤੀ ਹੈ। ਫਾਕਸਵੈਗਨ ਟੈਗੁਨ ਦੇ 2 ਨਵੇਂ ਵੇਰੀਐਂਟਸ ਪੇਸ਼ ਕੀਤੇ ਹਨ, ਜਿਸ ’ਚ ਜੀ. ਟੀ. ਪਲੱਸ ਐੱਮ. ਟੀ. ਅਤੇ ਜੀ. ਟੀ. ਡੀ. ਐੱਸ. ਜੀ. ਸ਼ਾਮਲ ਹਨ। ਵਰਟਸ ਅਤੇ ਟੈਗੁਨ ਦੇ ਸਾਰੇ ਵੇਰੀਐਂਟਸ ਵਿਚ ਨਵਾਂ ਐਕਸਟੀਰੀਅਰ ਬਾਡੀ ਕਲਰ ‘ਲਾਵਾ ਬਲੂ’ ਲਾਂਚ ਕੀਤਾ ਹੈ।
ਉਸ ਨੇ ਆਪਣਾ ਮਸ਼ਹੂਰ ‘ਜੀ. ਟੀ. ਲਿਮਟਿਡ ਕਲੈਕਸ਼ਨ’ ਲਾਂਚ ਕੀਤਾ, ਜਿਸ ’ਚ ਵਿਸ਼ੇਸ਼ ‘ਡੀਪ ਬਲੈਕ ਪਰਲ’ ਫਿਨਿਸ਼ ’ਚ ਵਰਟਸ ਜੀ. ਟੀ. ਪਲੱਸ ਡੀ. ਐੱਸ. ਜੀ. ਅਤੇ ਜੀ. ਟੀ. ਪਲੱਸ ਮੈਨੁਅਲ ਦਾ ਸੀਮਤ ਵਾਲਿਊਮ ਹੈ।
ਨਾਲ ਹੀ ‘ਡੀਪ ਬਲੈਕ ਪਰਲ’ ਅਤੇ ‘ਕਾਰਬਨ ਸਟੀਲ ਮੈਟ’ ਫਿਨਿਸ਼ ’ਚ ਟੈਗੁਨ ਜੀ. ਟੀ. ਪਲੱਸ ਡੀ. ਐੱਸ. ਜੀ. ਅਤੇ ਜੀ. ਟੀ. ਪਲੱਸ ਮੈਨੁਅਲ ਅਤੇ ‘ਕਾਰਬਨ ਸਟੀਲ ਮੈਟ’ ਲਾਂਚ ਕੀਤਾ। ਜੀ. ਟੀ. ਲਿਮਟਿਡ ਬਲੈਕ ਵਿਚ ਟੈਗੁਲ ‘ਸਪੋਰਟ’ ਅਤੇ ਟ੍ਰੇਲ’ ਦੇ ਆਗਾਮੀ ਵਿਸ਼ੇਸ਼ ਵਰਜ਼ਨ ਪ੍ਰ੍ਰਦਰਸ਼ਿਤ ਕੀਤੇ ਹਨ।
ਇਸ ਤੋਂ ਇਲਾਵਾ ਟੈਗੁਨ ਜੀ. ਟੀ. ਪਲੱਸ ਐੱਮ. ਟੀ. ਅਤੇ ਟੈਗੁਨ ਜੀ. ਟੀ. ਪਲੱਸ ਜੀ. ਐੱਸ. ਜੀ. ਨਵੇਂ ਮੈਟ ਫਿਨਿਸ਼ ਬਾਹਰੀ ਬਾਡੀ ਕਲਰ, ਮੈਟ ਕਾਰਬਨ ਸਟੀਲ ਗ੍ਰੇ ’ਚ ਹਨ। ਪ੍ਰਫਾਰਮੈਂਸ ਲਾਈਨ ’ਤੇ ਸਪੋਰਟੀ ਅਪੀਲ ਨੂੰ ਹੋਰ ਵਧਾਉਂਦੇ ਹੋਏ ਫਾਕਸਵੈਗਨ ਇੰਡੀਆ ਨੇ ਟੈਗੁਨ ਅਤੇ ਵਰਟਸ ਦੇ ਜੀ. ਟੀ. ਪਲੱਸ ਵੇਰੀਐਂਟ ਨੂੰ ਡੀਪ ਬਲੈਕ ਪਰਲ ਕਲਰ ’ਚ ਪੇਸ਼ ਕੀਤਾ ਹੈ।