ਵਾਕਸਵੈਗਨ ਨੇ ਸ਼ਾਮਿਲ ਕੀਤੇ ਆਪਣੀਆਂ ਕਾਰਾਂ ''ਚ ਨਵੇਂ ਸੇਫਟੀ ਫੀਚਰਸ

Wednesday, Nov 30, 2016 - 12:01 PM (IST)

ਵਾਕਸਵੈਗਨ ਨੇ ਸ਼ਾਮਿਲ ਕੀਤੇ ਆਪਣੀਆਂ ਕਾਰਾਂ ''ਚ ਨਵੇਂ ਸੇਫਟੀ ਫੀਚਰਸ
ਜਲੰਧਰ - ਜਰਮਨ ਦੀ ਕਾਰ ਨਿਰਮਾਤਾ ਕੰਪਨੀ ਫਾਕਸਵੈਗਨ ਆਪਣੀ ਕਾਰਾਂ ਨੂੰ ਅਪਡੇਟ ਕਰਨ ਜਾ ਰਹੀ ਹੈ। ਤੁਹਾਨੂੰ ਦੱਸ ਦਈਏ ਕਿ ਕੰਪਨੀ ਆਪਣੀ ਪੋਲੋ ਅਤੇ ਵੇਂਟੋ ਦੇ ਨਵੇਂ ਮਾਡਲਸ ''ਚ ਡਿਊਲ ਏਅਰਬੈਗਸ ਅਤੇ ਸਟੈਂਡਰਡ ''ਚ ABS ਉਪਲੱਬਧ ਕਰਵਾਏਗੀ। ਇਸ ਨਵੇਂ ਫੀਚਰਸ ਨਾਲ ਕੰਪਨੀ ਦੀ ਇਹ ਕਾਰਾ ਸੇਫਟੀ ਦੇ ਮਾਮਲੇ ''ਚ ਪਹਿਲਾਂ ਤੋਂ ਬਿਹਤਰ ਹੋ ਜਾਵੇਗੀ।
 
ਇਨ੍ਹਾਂ ਨਵੇਂ ਸੇਫਟੀ ਫੀਚਰਸ ਨੂੰ ਸ਼ਾਮਿਲ ਕਰਨ ਨਾਲ ਇਨ੍ਹਾਂ ਕਾਰਾਂ ਦੀ ਕੀਮਤ ''ਚ ਹਲਕਾ ਜਿਹਾ ਵਾਧਾ ਹੋਇਆ ਹੈ। ਇਨਾਂ ''ਚੋਂ VW Polo ਦੀ ਕੀਮਤ 5.52 ਲੱਖ ਰੁਪਏ ਤੋਂ ਸ਼ੁਰੂ ਹੋ ਕੋ 9.18 ਲੱਖ ਰੁਪਏ ਤੱਕ ਜਾਂਦੀਆਂ ਹਨ ਉਥੇ ਹੀ VW Vento ਹੁਣ 8.26 ਲੱਖ ਰੁਪਏ ਤੋਂ ਸ਼ੁਰੂ ਹੋ ਕੇ 12.73 ਲੱਖ ਰੁਪਏ ''ਚ ਮਿਲੇਗੀ। ਇਸ ਤੋਂ ਇਲਾਵਾ ਇਸ ਕਾਰਾਂ ''ਚ ਡਾਇਨਾਮਿਕ ਟੱਚ ਸਕ੍ਰੀਨ ਇੰਫੋਟੇਨਮੇਂਟ ਸਿਸਟਮ, ਮਿਰਰ ਲਿੰਕ ਕੁਨੈੱਕਟੀਵਿਟੀ , ਫ਼ੋਨ ਬੁੱਕ, SMS ਵਿਊਅਰ ਅਤੇ ਰੇਨ ਸੈਂਸਿੰਗ ਵਾਇਪਰਸ ਜਿਹੇ ਫੀਚਰਸ ਵੀ ਮੌਜੂਦ ਹਨ।

Related News