ਵੋਡਾਫੋਨ ਨੇ ਪੇਸ਼ ਕੀਤੇ ਦੋ ਨਵੇਂ ਪ੍ਰੀਪੇਡ ਪਲਾਨ, ਅਨਲਿਮਟਿਡ ਕਾਲਿੰਗ ਨਾਲ ਮਿਲੇਗਾ ਡਾਟਾ

Thursday, Oct 18, 2018 - 02:25 PM (IST)

ਵੋਡਾਫੋਨ ਨੇ ਪੇਸ਼ ਕੀਤੇ ਦੋ ਨਵੇਂ ਪ੍ਰੀਪੇਡ ਪਲਾਨ, ਅਨਲਿਮਟਿਡ ਕਾਲਿੰਗ ਨਾਲ ਮਿਲੇਗਾ ਡਾਟਾ

ਗੈਜੇਟ ਡੈਸਕ– ਜਿਓ ਨਾਲ ਮੁਕਾਬਲਾ ਕਰਨ ਲਈ ਆਈਡੀਆ ਨਾਲ ਮਰਜ ਹੋ ਕੇ ਕੰਮ ਕਰ ਰਹੀ ਕੰਪਨੀ ਵੋਡਾਫੋਨ ਨੇ ਦੋ ਨਵੇਂ ਪ੍ਰੀਪੇਡ ਪਲਾਨ ਲਾਂਚ ਕੀਤੇ ਹਨ। ਇਨ੍ਹਾਂ ਪਲਾਨਸ ਦੀ ਕੀਮਤ 99 ਰੁਪਏ ਅਤੇ 109 ਰੁਪਏ ਰੱਖੀ ਗਈ ਹੈ। ਇਨ੍ਹਾਂ ਦੋਵਾਂ ਪਲਾਨਸ ਦੀ ਖਾਸ ਗੱਲ ਇਹ ਹੈ ਕਿ ਇਨ੍ਹਾਂ ਦੀ ਮਿਆਦ 28 ਦਿਨਾਂ ਦੀ ਹੈ। 

ਪਲਾਨ ਡਿਟੇਲਸ 
99 ਰੁਪਏ ਵਾਲੇ ਪ੍ਰੀਪੇਡ ਪਲਾਨ ’ਚ ਸਿਰਫ ਵੁਆਇਸ ਕਾਲਿੰਗ ਦੀ ਸੁਵਿਧਾ ਮਿਲੇਗੀ ਤਾਂ ਦੂਜੇ ਪਾਸੇ 109 ਰੁਪਏ ਵਾਲੇ ਪਲਾਨ ’ਚ ਥੋੜ੍ਹਾ ਡਾਟਾ ਵੀ ਮਿਲੇਗਾ। 

PunjabKesari

ਵੋਡਾਫੋਨ ਦੇ 99 ਰੁਪਏ ਵਾਲੇ ਪਲਾਨ ਦੀ ਗੱਲ ਕਰੀਏ ਤਾਂ ਇਸ ਵਿਚ ਗਾਹਕਾਂ ਨੂੰ ਅਨਲਿਮਟਿਡ ਲੋਕਲ, ਐੱਸ.ਟੀ.ਡੀ. ਅਤੇ ਰੋਮਿੰਗ ਦੇ ਫਾਇਦੇ ਮਿਲਣਗੇ। ਇਸ ਦੀ ਮਿਆਦ 28 ਦਿਨਾਂ ਦੀ ਹੈ। ਉਥੇ ਹੀ 109 ਰੁਪਏ ਵਾਲੇ ਪਲਾਨ ਦੀ ਗੱਲ ਕਰੀਏ ਤਾਂ ਇਸ ਵਿਚ ਅਨਲਿਮਟਿਡ ਕਾਲਿੰਗ ਦੇ ਨਾਲ 1 ਜੀ.ਬੀ. ਡਾਟਾ ਵੀ ਮਿਲੇਗਾ। ਹਾਲਾਂਕਿ ਏਅਰਟੈੱਲ ਅਤੇ ਜਿਓ ਦੀ ਤਰ੍ਹਾਂ ਵੋਡਾਫੋਨ ਨੇ ਅਜੇ ਵੀ ਕਾਲਿੰਗ ਤੋਂ ਲਿਮਟ ਨਹੀਂ ਹਟਾਈ। ਗਾਹਕਾਂ ਨੂੰ ਕਾਲਿੰਗ ਲਈ ਇਨ੍ਹਾਂ ਪਲਾਨ ’ਚ ਰੋਜ਼ਾਨਾ 250 ਮਿੰਟ ਅਤੇ ਹਫਤੇ ’ਚ 1000 ਮਿੰਟ ਦੀ ਲਿਮਟ ਮਿਲੇਗੀ।

PunjabKesari

ਜਿਓ ਨਾਲ ਮੁਕਾਬਲਾ
ਦੱਸ ਦੇਈਏ ਕਿ ਇਨ੍ਹਾਂ ਦੋਵਾਂ ਪਲਾਨਸ ਦਾ ਮੁਕਾਬਲਾ ਜਿਓ ਦੇ 99 ਰੁਪਏ ਵਾਲੇ ਪਲਾਨ ਨਾਲ ਹੋਵੇਗਾ। ਜਿਓ ਦੇ ਇਸ ਪਲਾਨ ’ਚ ਗਾਹਕਾਂ ਨੂੰ ਅਨਲਿਮਟਿਡ ਕਾਲਿੰਗ ਦੇ ਨਾਲ 2 ਜੀ.ਬੀ. ਡਾਟਾ ਅਤੇ ਐੱਸ.ਐੱਮ.ਐੱਸ. ਦੀ ਸੁਵਿਧਾ ਦਿੱਤੀ ਜਾ ਰਹੀ ਹੈ। 


Related News