Vi ਦਾ ਨਵਾਂ ਪਲਾਨ, 150GB ਡਾਟਾ ਤੇ ਅਨਲਿਮਟਿਡ ਕਾਲਿੰਗ ਸਮੇਤ ਮਿਲਣਗੇ ਇਹ ਫਾਇਦੇ

Wednesday, Dec 02, 2020 - 11:30 AM (IST)

ਗੈਜੇਟ ਡੈਸਕ– ਵੋਡਾਫੋਨ-ਆਈਡੀਆ (Vi) ਨੇ ਗਾਹਕਾਂ ਲਈ ਨਵਾਂ ਪੋਸਟਪੇਡ ਪਲਾਨ ਲਾਂਚ ਕੀਤਾ ਹੈ। ਇਸ ਪੋਸਟਪੇਡ ਪਲਾਨ ਦੀ ਕੀਮਤ 1,348 ਰੁਪਏ ਹੈ। ਕੰਪਨੀ ਨੇ ਇਸ ਪਲਾਨ ਨੂੰ REDX Family ਤਹਿਤ ਲਾਂਚ ਕੀਤਾ ਹੈ। ਵੀ ਦੇ ਨਵੇਂ ਪਲਾਨ ’ਚ ਪ੍ਰਸਿੱਧ ਓ.ਟੀ.ਟੀ. ਐਪਸ ਜਿਵੇਂ ਐਮਾਜ਼ੋਨ ਪ੍ਰਾਈਮ ਅਤੇ ਜ਼ੀ5 ਪ੍ਰੀਮੀਅਮ ਦਾ ਮੁਫ਼ਤ ਸਬਸਕ੍ਰਿਪਸ਼ਨ ਮਿਲਦਾ ਹੈ। ਹਾਲਾਂਕਿ, ਬਾਕੀ Vi REDX Family ਪਲਾਨ ਦੀ ਤਰ੍ਹਾਂ ਨਵੇਂ ਪਲਾਨ ’ਚ ਕੋਈ ਮੁਫ਼ਤ ਐਡ ਆਨ ਕੁਨੈਕਸ਼ਨ ਨਹੀਂ ਆਫਰ ਕੀਤਾ ਜਾ ਰਿਹਾ। 

ਇਹ ਵੀ ਪੜ੍ਹੋ– ਭਾਰਤ ’ਚ ਲਾਂਚ ਹੋਇਆ ਸਭ ਤੋਂ ਸਸਤਾ 5G ਸਮਾਰਟਫੋਨ, ਜਾਣੋ ਕੀਮਤ ਤੇ ਹੋਰ ਖੂਬੀਆਂ

ਮਿਲੇਗਾ 150 ਜੀ.ਬੀ. ਹਾਈ ਸਪੀਡ ਡਾਟਾ
ਵੋਡਾਫੋਨ-ਆਈਡੀਆ ਦੇ ਇਸ ਨਵੇਂ ਪਲਾਨ ਦੇ ਨਿਯਮ ਅਤੇ ਸ਼ਰਤਾਂ ਬਾਰੇ ਫਿਲਹਾਲ ਕੋਈ ਜਾਣਕਾਰੀ ਨਹੀਂ ਦਿੱਤੀ ਗਈ। ਹਾਲਾਂਕਿ, ਇਸ ਵਿਚ ਮਿਲਣ ਵਾਲੇ ਫਾਇਦਿਆਂ ਬਾਰੇ ਕੰਪਨੀ ਨੇ ਦੱਸ ਦਿੱਤਾ ਹੈ। Vi REDX Family ਪੋਸਟਪੇਡ ਪਲਾਨ ’ਚ ਅਨਲਿਮਟਿਡ ਡਾਟਾ ਬੈਨੀਫਿਟਸ ਦਿੱਤਾ ਜਾਂਦਾ ਹੈ ਜੋ 150 ਜੀ.ਬੀ. ਪ੍ਰਤੀ ਮਹੀਨਾ ਡਾਟਾ ਲਿਮਟ ਨਾਲ ਆਉਂਦਾ ਹੈ। ਇਸ ਤੋਂ ਇਲਾਵਾ ਕਿਸੇ ਵੀ ਨੈੱਟਵਰਕ ’ਤੇ ਅਨਲਿਮਟਿਡ ਵੌਇਸ ਕਾਲਿੰਗ ਦੀ ਸਹੂਲਤ ਮਿਲਦੀ ਹੈ। ਨਾਲ ਹੀ ਮੁਫ਼ਤ ’ਚ 100 ਐੱਸ.ਐੱਮ.ਐੱਸ. ਦੀ ਸਹੂਲਤ ਵੀ ਦਿੱਤੀ ਜਾ ਰਹੀ ਹੈ। ਇਹ ਸਾਰੇ ਫਾਇਦੇ ਪ੍ਰਾਈਮਰੀ ਕੁਨੈਕਸ਼ ਲਈ ਹੋਣਗੇ। ਉਥੇ ਹੀ ਸੈਕੇਂਡਰੀ ਕੁਨੈਕਸ਼ਨ ’ਤੇ 30 ਜੀ.ਬੀ. ਡਾਟਾ, ਅਨਲਿਮਟਿਡ ਵੌਇਸ ਕਾਲਿੰਗ ਨਾਲ 50 ਜੀ.ਬੀ. ਤਕ ਡਾਟਾ ਰੋਲਓਵਰ ਦੀ ਸੁਵਿਧਾ ਮਿਲਦੀ ਹੈ। ਇਸ ਤੋਂ ਇਲਾਵਾ 100 ਐੱਸ.ਐੱਮ.ਐੱਸ. ਵੀ ਮਿਲਦੇ ਹਨ। 

ਇਹ ਵੀ ਪੜ੍ਹੋ– ਐਪਲ ਨੇ ਆਈਫੋਨ ਦੇ ਇਸ ਫੀਚਰ ਨੂੰ ਲੈ ਕੇ ਬੋਲਿਆ ਝੂਠ, ਲੱਗਾ ਕਰੋੜਾਂ ਦਾ ਜੁਰਮਾਨਾ​​​​​​​

ਐਡ ਆਨ ਕੁਨੈਕਸ਼ਨ ਲਈ ਦੇਣੇ ਹੋਣਗੇ ਪੈਸੇ
ਇਸ ਪਲਾਨ ’ਤੇ ਮੁਫ਼ਤ ਐਡ ਆਨ ਕੁਨੈਕਸ਼ਨ ਦੀ ਸੁਵਿਧਾ ਨਹੀਂ ਦਿੱਤੀ ਜਾ ਰਹੀ। ਅਜਿਹੇ ’ਚ ਸੈਕੇਂਡਰੀ ਕੁਨੈਕਸ਼ਨ ਲੈਣ ’ਤੇ ਹਰ ਕੁਨੈਕਸ਼ਨ ਦੇ ਹਿਸਾਬ ਨਾਲ ਪ੍ਰਤੀ ਮਹੀਨਾ 249 ਰੁਪਏ ਭੁਗਤਾਨ ਦੇਣਾ ਹੋਵੇਗਾ। ਇਸ ਪਲਾਨ ’ਤੇ ਗਾਹਕ ਜ਼ਿਆਦਾ ਤੋਂ ਜ਼ਿਆਦਾ ਚਾਰ ਸੈਕੇਂਡਰੀ ਕੁਨੈਕਸ਼ਨ ਨੂੰ ਜੋੜ ਸਕਦਾ ਹੈ। ਇਸ ਪਲਾਨ ਦੇ ਹੋਰ ਫਾਇਦਿਆਂ ਦੀ ਗੱਲ ਕਰੀਏ ਤਾਂ ਇਸ ਵਿਚ ਗਾਹਕ ਨੂੰ ਨੈੱਟਫਲਿਕਸ ਦਾ ਇਕ ਸਾਲ ਲਈ ਮੁਫ਼ਤ ਸਬਸਕ੍ਰਿਪਸ਼ਨ ਮਿਲਦਾ ਹੈ ਜੋ ਕਰੀਬ 5,998 ਰੁਪਏ ਦੀ ਕੀਮਤ ’ਚ ਆਉਂਦਾ ਹੈ। ਉਥੇ ਹੀ ਐਮਾਜ਼ੋਨ ਪ੍ਰਾਈਮ ਦਾ 999 ਰੁਪਏ ਵਾਲਾ ਸਾਲਾਨਾ ਸਬਸਕ੍ਰਿਪਸ਼ਨ ਮੁਫ਼ਤ ਦਿੱਤਾ ਜਾ ਰਿਹਾ ਹੈ। ਨਾਲ ਹੀ ਇਸ ਪਲਾਨ ’ਚ ਕੰਪਨੀ Vi Movies & TV ਐਪ ਦਾ ਮੁਫ਼ਤ ਸਬਸਕ੍ਰਿਪਸ਼ਨ ਦੇ ਰਹੀ ਹੈ। 

ਇਹ ਵੀ ਪੜ੍ਹੋ– ਵੋਡਾਫੋਨ-ਆਈਡੀਆ ਗਾਹਕਾਂ ਨੂੰ ਝਟਕਾ, ਕੰਪਨੀ ਨੇ ਮਹਿੰਗੇ ਕੀਤੇ ਦੋ ਪ੍ਰਸਿੱਧ ਪਲਾਨ​​​​​​​


Rakesh

Content Editor

Related News