BGMI ਤੋਂ ਬਾਅਦ ਸਰਕਾਰ ਨੇ ਇਕ ਹੋਰ ਚੀਨੀ ਐਪ ਕੀਤਾ ਬੈਨ, ਜਾਣੋ ਕੀ ਹੈ ਕਾਰਨ

08/13/2022 3:57:45 PM

ਗੈਜੇਟ ਡੈਸਕ– ਮੀਡੀਆ ਪਲੇਅਰ ਸਾਫਟਵੇਅਰ ਅਤੇ ਵੀਡੀਓ ਸਟ੍ਰੀਮਿੰਗ ਸਰਵਰ ਵੀ.ਐੱਲ.ਸੀ. ਮੀਡੀਆ ਪਲੇਅਰ (VLC media player) ਦੇ ਬੈਨ ਹੋਣ ਦੀ ਖ਼ਬਰ ਹੈ। ਰਿਪੋਰਟ ਮੁਤਾਬਕ, VideoLAN ਪ੍ਰਾਜੈਕਟ ਦੀ ਵੀ.ਐੱਲ.ਸੀ. ਮੀਡੀਆ ਪਲੇਅਰ ਅਤੇ ਵੈੱਬਸਾਈਟ ਨੂੰ ਸਰਕਾਰ ਦੁਆਰਾ ਆਈ.ਟੀ. ਐਕਟ 2000 ਤਹਿਤ ਬੈਨ ਕੀਤਾ ਗਿਆ ਹੈ। 

ਵੀ.ਐੱਲ.ਸੀ. ਮੀਡੀਆ ਪਲੇਅਰ ਅਤੇ ਇਸਦੀ ਵੈੱਬਸਾਈਟ ਦੀਆਂ ਸੇਵਾਵਾਂ ਨੂੰ ਕਰੀਬ ਦੋ ਮਹੀਨੇ ਪਹਿਲਾਂ ਹੀ ਬੰਦ ਕਰ ਦਿੱਤਾ ਗਿਆ ਹੈ। ਇਸ ਮਾਮਲੇ ’ਚ ਕੰਪਨੀ ਅਤੇ ਸਰਕਾਰ ਵੱਲੋਂ ਅਜੇ ਤਕ ਕੋਈ ਬਿਆਨ ਨਹੀਂ ਆਇਆ। ਵੀ.ਐੱਲ.ਸੀ. ਮੀਡੀਆ ਦੀ ਵੈੱਬਸਾਈਟ ਖੋਲ੍ਹਣ ’ਤੇ ਆਈ.ਟੀ. ਐਕਟ ਤਹਿਤ ਬੈਨ ਕੀਤੇ ਜਾਣ ਦਾ ਮੈਸੇਜ ਦਿਸ ਰਿਹਾ ਹੈ। 

ਕੁਝ ਰਿਪੋਰਟਾਂ ਮੁਤਾਬਕ, ਵੀ.ਐੱਲ.ਸੀ. ਮੀਡੀਆ ਪਲੇਅਰ ਨੂੰ ਦੇਸ਼ ਲਈ ਬੈਨ ਕਰ ਦਿੱਤਾ ਗਿਆ ਹੈ ਕਿਉਂਕਿ ਇਸਦਾ ਇਸਤੇਮਾਲ ਚੀਨ ਸਮਰਥਿਤ ਹੈਕਿੰਗ ਗਰੁੱਪ ਸਿਕਾਡਾ ਦੁਆਰਾ ਸਾਈਬਰ ਹਮਲਿਆਂ ਲਈ ਕੀਤਾ ਗਿਆ ਸੀ। ਕੁਝ ਮਹੀਨੇ ਪਹਿਲਾਂ ਹੀ ਸਾਈਬਰ ਐਕਸਪਰਟ ਨੇ ਕਿਹਾ ਸੀ ਕਿ ਸਿਕਾਡਾ ਲੰਬੇ ਸਮੇਂ ਤੋਂ ਸਾਈਬਰ ਹਮਲੇ ਲਈ ਵੀ.ਐੱਲ.ਸੀ. ਮੀਡੀਆ ਪਲੇਅ ਦਾ ਇਸਤੇਮਾਲ ਕਰ ਰਿਹਾ ਸੀ। ਇਸ ਹੈਕਿੰਗ ਗਰੁੱਪ ਨੇ ਇਸ ਮੀਡੀਆ ਪਲੇਅਰ ’ਚ ਮਾਲਵੇਅਰ ਇੰਸਟਾਲ ਕੀਤੇ ਸਨ। 


Rakesh

Content Editor

Related News