Vivo V23 Pro 5G ਦੀ ਵਿਕਰੀ ਭਾਰਤ ’ਚ ਸ਼ੁਰੂ, ਜਾਣੋ ਪਹਿਲੇ ਰੰਗ ਬਦਲਣ ਵਾਲੇ ਫੋਨ ਦੀਆਂ ਖੂਬੀਆਂ

Friday, Jan 14, 2022 - 11:39 AM (IST)

Vivo V23 Pro 5G ਦੀ ਵਿਕਰੀ ਭਾਰਤ ’ਚ ਸ਼ੁਰੂ, ਜਾਣੋ ਪਹਿਲੇ ਰੰਗ ਬਦਲਣ ਵਾਲੇ ਫੋਨ ਦੀਆਂ ਖੂਬੀਆਂ

ਗੈਜੇਟ ਡੈਸਕ– ਵੀਵੋ ਇੰਡੀਆ ਨੇ ਹਾਲ ਹੀ ’ਚ ਆਪਣੀ Vivo V23 Pro 5G ਸੀਰੀਜ਼ ਤਹਿਤ ਦੋ ਨਵੇਂ ਸਮਾਰਟਫੋਨ (Vivo V23 5G ਅਤੇ Vivo V23 Pro 5G) ਲਾਂਚ ਕੀਤੇ ਸਨ। ਇਨ੍ਹਾਂ ’ਚੋਂ Vivo V23 Pro 5G ਨੂੰ ਕੰਪਨੀ ਨੇ ਭਾਰਤ ’ਚ ਵਿਕਰੀ ਲਈ ਉਪਲੱਬਧ ਕਰ ਦਿੱਤਾ ਹੈ। 

ਕੀਮਤ
Vivo V23 Pro 5G ਦੀ ਗੱਲ ਕਰੀਏ ਤਾਂ ਇਸਦੇ 8 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 38,990 ਰੁਪਏ ਹੈ। 
- ਇਸਤੋਂ ਇਲਾਵਾ ਇਸਦੇ 12 ਜੀ.ਬੀ. ਰੈਮ+256 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 43,990 ਰੁਪਏ ਦੱਸੀ ਗਈ ਹੈ। 
- ਗਾਹਕ ਇਨ੍ਹਾਂ ਨੂੰ ਸਟਾਰਡਸਟ ਬਲੈਕ ਅਤੇ ਸਨਸ਼ਾਈਨ ਗੋਲਡ ਰੰਗ ’ਚ ਖਰੀਦ ਸਕਣਗੇ। ਇਨ੍ਹਾਂ ਨੂੰ ਸਭ ਤੋਂ ਪਹਿਲਾਂ ਕੰਪਨੀ ਦੀ ਅਧਿਕਾਰਤਦ ਵੈੱਬਸਾਈਟ ਅਤੇ ਆਫਲਾਈਨ ਰਿਟੇਲ ਸਟੋਰਾਂ ’ਤੇ ਉਪਲੱਬਧ ਕੀਤਾ ਗਿਆ ਹੈ। 

Vivo V23 Pro 5G ਦੀਆਂ ਖੂਬੀਆਂ

- Vivo V23 Pro 5G ’ਚ 6.5 ਇੰਚ ਦੀ ਐੱਚ.ਡੀ. ਪਲੱਸ ਅਮੋਲੇਡ ਡਿਸਪਲੇਅ ਦਿੱਤੀ ਗਈ ਹੈ।
- ਮੀਡੀਆਟੈੱਕ ਡਾਈਮੈਂਸਿਟੀ 1200 ਪ੍ਰੋਸੈਸਰ ਤੋਂ ਇਲਾਵਾ ਇਸਦੇ ਰੀਅਰ ’ਚ ਦਿੱਤਾ ਜਾਣ ਵਾਲਾ ਪ੍ਰਾਈਮਰੀ ਕੈਮਰਾ 108 ਮੈਗਾਪਿਕਸਲ ਦਾ ਹੈ।
- ਇਸ ਵਿਚ 4,300mAh ਦੀ ਬੈਟਰੀ ਦਿੱਤੀ ਗਈ ਹੈ, ਇਹ ਵੀ 44 ਵਾਟ ਫਾਸਟ ਚਾਰਜਿੰਗ ਨੂੰ ਸਪੋਰਟ ਕਰਦੀ ਹੈ।
- ਕੁਨੈਕਟੀਵਿਟੀ ਲਈ ਦੋਵਾਂ ਹੀ ਫੋਨ 5G, 4G LTE, ਡਿਊਲ ਬੈਂਡ Wi-Fi, Bluetooth v5.2, ਇੰਨ ਡਿਸਪਲੇਅ ਫਿੰਗਰਪ੍ਰਿੰਟ ਸੈਂਸਰ, ਐਕਸਲੈਰੋਮੀਟਰ, ਐਂਬੀਅੰਟ ਲਾਈਟ ਸੈਂਸਰ, ਪ੍ਰਾਕਸੀਮਿਟੀ ਸੈਂਸਰ, ਈ-ਕੰਪਾਸ, ਜਾਇਰੋਸਕੋਪ ਅਤੇ ਜੀ.ਪੀ.ਐੱਸ. ਨੂੰ ਸਪੋਰਟ ਕਰਦੇ ਹਨ। 


author

Rakesh

Content Editor

Related News