8GB ਰੈਮ ਨਾਲ Vivo S1 Pro ਭਾਰਤ ’ਚ ਲਾਂਚ, ਜਾਣੋ ਕੀਮਤ ਤੇ ਫੀਚਰਜ਼

01/04/2020 11:05:29 AM

ਗੈਜੇਟ ਡੈਸਕ– ਵੀਵੋ ਨੇ ਭਾਰਤੀ ਬਾਜ਼ਾਰ ’ਚ ਆਪਣਾ ਨਵਾਂ ਸਮਾਰਟਫੋਨ Vivo S1 Pro ਲਾਂਚ ਕਰ ਦਿੱਤਾ ਹੈ। ਵੀਵੋ ਨੇ ਇਸ ਸੀਰੀਜ਼ ਤਹਿਤ ਪਿਛਲੇ ਸਾਲ ਅਗਸਤ ’ਚ ਪਹਿਲਾ ਸਮਾਰਟਫੋਨ Vivo S1 ਪੇਸ਼ ਕੀਤਾ ਸੀ। Vivo S1 Pro ਦੇ ਪਿੱਛੇ ਡਾਇਮੰਡ ਸ਼ੇਪ ’ਚ ਕੈਮਰੇ ਦਾ ਡਿਜ਼ਾਈਨ ਦਿੱਤਾ ਗਿਆ ਹੈ। 

ਕੀਮਤ ਤੇ ਆਫਰਜ਼
ਵੀਵੋ ਐੱਸ1 ਪ੍ਰੋ ਦੀ ਕੀਮਤ 19,990 ਰੁਪਏ ਰੱਖੀ ਗਈ ਹੈ। ਇਹ ਫੋਨ ਮੈਸਟਿਕ ਬਲੈਕ, ਜੈਜੀ ਬਲਿਊ ਅਤੇ ਡਰੀਮੀ ਵਾਈਟ ਕਲਰ ਵੇਰੀਐਂਟ ’ਚ ਮਿਲੇਗਾ। ਫੋਨ ਦੀ ਵਿਕਰੀ 4 ਜਨਵਰੀ ਤੋਂ ਵੀਵੋ ਦੀ ਵੈੱਬਸਾਈਟ, ਐਮਾਜ਼ੋਨ, ਫਲਿਪਕਾਰਟ ਅਤੇ ਤਮਾਮ ਸਟੋਰਾਂ ’ਤੇ ਹੋਵੇਗੀ। ਫੋਨ ਦੇ ਨਾਲ ਮਿਲਣ ਵਾਲੇ ਆਫਰਜ਼ ਦੀ ਗੱਲ ਕਰੀਏ ਤਾਂ ਆਫਲਾਈਨ ਸਟੋਰ ’ਤੇ ICICI ਬੈਂਕ ਦੇ ਕ੍ਰੈਡਿਟ ਜਾਂ ਡੈਬਿਟ ਕਾਰਡ ਤੋਂ ਪੇਮੈਂਟ ਕਰਨ ’ਤੇ 10 ਫੀਸਦੀ ਦਾ ਕੈਸ਼ਬੈਕ ਮਿਲੇਗਾ। ਫੋਨ ਦੇ ਨਾਲ ਵਨ ਟਾਈਮ ਸਕਰੀਨ ਰਿਪਲੇਸਮੈਂਟ ਦੀ ਸੁਵਿਧਾ ਮਿਲ ਰਹੀ ਹੈ। ਆਨਲਾਈਨ ਸਟੋਰ ’ਤੇ ਵੀ ਵਨ ਟਾਈਮ ਸਕਰੀਨ ਰਿਪਲੇਸਮੈਂਟ ਦੀ ਸੁਵਿਧਾ ਹੈ ਜਿਸ ਦੀ ਮਿਆਦ 31 ਜਨਵਰੀ 2020 ਤਕ ਹੈ। ਉਥੇ ਹੀ ਇਸ ਫੋਨ ਦੇ ਨਾਲ ਜਿਓ ਵਲੋਂ 12,000 ਰੁਪਏ ਦਾ ਆਫਰ ਮਿਲ ਰਿਹਾ ਹੈ। 

ਫੀਚਰਜ਼
ਇਸ ਫੋਨ ’ਚ 6.38 ਇੰਚ ਦੀ ਸੁਪਰ ਅਮੋਲੇਡ ਫੁਲ ਐੱਚ.ਡੀ. ਪਲੱਸ ਡਿਸਪਲੇਅ ਹੈ ਜਿਸ ਦਾ ਰੈਜ਼ੋਲਿਊਸ਼ਨ 1080x2340 ਪਿਕਸਲ ਹੈ। ਇਸ ਤੋਂ ਇਲਾਵਾ ਇਸ ਵਿਚ ਆਲਵੇਜ ਆਨ ਡਿਸਪਲੇਅ ਵੀ ਹੈ। ਇਸ ਫੋਨ ’ਚ ਇਨ-ਡਿਸਪਲੇਅ ਫਿੰਗਰਪ੍ਰਿੰਟ ਸੈਂਸਰ ਵੀ ਦਿੱਤਾ ਗਿਆ ਹੈ। ਫੋਨ ’ਚ ਕੁਆਲਕਾਮ ਦਾ ਸਨੈਪਡ੍ਰੈਗਨ 665 ਪ੍ਰੋਸੈਸਰ ਮਿਲੇਗਾ। ਇਸ ਤੋਂ ਇਲਾਵਾ 8 ਜੀ.ਬੀ. ਰੈਮ+128 ਜੀ.ਬੀ. ਦੀ ਸਟੋਰੇਜ ਮਿਲੇਗੀ। 

ਫੋਟੋਗ੍ਰਾਫੀ ਲਈ ਫੋਨ ’ਚ ਚਾਰ ਰੀਅਰ ਕੈਮਰੇ ਹਨ ਜਿਨ੍ਹਾਂ ’ਚ ਮੇਨ ਕੈਮਰਾ 48 ਮੈਗਾਪਿਕਸਲ ਦਾ ਹੈ, ਉਥੇ ਹੀ ਦੂਜਾ ਲੈੱਨਜ਼ 8 ਮੈਗਾਪਿਕਸਲ ਦਾ ਵਾਈਡ ਐਂਗਲ, ਤੀਜਾ ਲੈੱਨਜ਼ 2 ਮੈਗਾਪਿਕਸਲ ਦਾ ਮੈਕ੍ਰੋ ਅਤੇ ਚੌਥਾ ਲੈੱਨਜ਼ ਵੀ 2 ਮੈਗਾਪਿਕਸਲ ਦਾ ਡੈੱਪਥ ਹੈ। ਕੈਮਰੇ ਦੇ ਨਾਲ ਸ਼ਾਨਦਾਰ ਵੀਡੀਓਗ੍ਰਾਫੀ ਲਈ ਅਲਟਰਾ ਸਟੀਡੀ ਮੋਡ ਮਿਲੇਗਾ। 

ਫੋਨ ’ਚ 4500mAh ਦੀ ਬੈਟਰੀ ਮਿਲੇਗੀ ਜੋ ਟਾਈਪ-ਸੀ ਅਤੇ 18 ਵਾਟ ਦੀ ਫਾਸਟ ਚਾਰਜਿੰਗ ਨੂੰ ਸੁਪੋਰਟ ਕਰਦੀ ਹੈ। ਫੋਨ ਦੇ ਨਾਲ ਬਾਕਸ ’ਚ ਈਅਰਫੋਨ ਅਤੇ ਕਵਰ ਵੀ ਮਿਲਣਗੇ। ਇਸ ਤੋਂ ਇਲਾਵਾ ਫੋਨ ’ਚ 4ਜੀ ਐੱਲ.ਟੀ.ਈ., 3.5mm ਹੈੱਡਫੋਨ ਜੈੱਕ ਵੀ ਹੈ। 


Related News