ਕੋਵਿਡ-19 ਦੇ ਚਲਦੇ ਵੀਵੋ ਨੇ ਵੀ ਵਧਾਈ ਸਮਾਰਟਫੋਨਾਂ ਦੀ ਵਾਰੰਟੀ

05/15/2021 10:45:02 AM

ਗੈਜੇਟ ਡੈਸਕ– ਭਾਰਤ ਇਸ ਸਮੇਂ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਦੀ ਚਪੇਟ ’ਚ ਹੈ। ਇਸੇ ਗੱਲ ’ਤੇ ਧਿਆਨ ਦਿੰਦੇ ਹੋਏ ਵੀਵੋ ਨੇ ਆਪਣੇ ਸਮਾਰਟਫੋਨਾਂ ਦੀ ਵਾਰੰਟੀ 30 ਦਿਨਾਂ ਤਕ ਵਧਾ ਦਿੱਤੀ ਹੈ। ਇਹ ਸੁਵਿਧਾ ਵੀਵੋ ਆਪਣੇ ਸਾਰੇ ਪ੍ਰੋਡਕਟਸ ’ਤੇ ਦੇ ਰਹੀ ਹੈ, ਹਾਲਾਂਕਿ, ਇਹ ਸਿਰਫ਼ ਉਨ੍ਹਾਂ ਗਾਹਕਾਂ ਲਈ ਹੈ ਜਿਨ੍ਹਾਂ ਦੇ ਸ਼ਹਿਰ ਜਾਂ ਸੂਬੇ ’ਚ ਤਾਲਾਬੰਦੀ ਲੱਗੀ ਹੋਈ ਹੈ। 

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਪੋਕੋ ਵਲੋਂ ਆਪਣੇ ਸਮਾਰਟਫੋਨਾਂ ਦੀ ਵਾਰੰਟੀ ਨੂੰ ਦੋ ਮਹੀਨਿਆਂ ਤਕ ਵਧਾਉਣ ਦਾ ਐਲਾਨ ਕੀਤਾ ਗਿਆ ਹੈ। ਵੀਵੋ ਨੇ ਵਾਰੰਟੀ ਵਧਾਉਣ ਤੋਂ ਇਲਾਵਾ ਕੋਰੋਨਾ ਵਾਇਰਸ ਦੇ ਚਲਦੇ ਪਿਕ ਐਂਡ ਡ੍ਰੋਪ ਸੇਵਾ ਵੀ ਸ਼ੁਰੂ ਕੀਤੀ ਹੈ ਜੋ ਕਿ ਪੂਰੀ ਤਰ੍ਹਾਂ ਮੁਫ਼ਤ ਹੈ। 


Rakesh

Content Editor

Related News