ਨਵੀਂ ਪਾਲਿਸੀ ਅਪਡੇਟ ਤੋਂ ਬਾਅਦ ਯੂਜ਼ਰਸ ਛੱਡ ਰਹੇ ਵਟਸਐਪ ਦਾ ਸਾਥ
Saturday, Jan 09, 2021 - 12:45 PM (IST)
ਗੈਜੇਟ ਡੈਸਕ– ਵਟਸਐਪ ਨੇ ਬੁੱਧਵਾਰ ਨੂੰ ਆਪਣੀ ਪ੍ਰਾਈਵੇਸੀ ਪਾਲਿਸੀ ਨੂੰ ਅਪਡੇਟ ਕੀਤਾ ਹੈ ਜਿਸ ਨੇ ਯੂਜ਼ਰਸ ਸਾਹਮਣੇ ਮੁਸ਼ਕਿਲਾਂ ਖੜ੍ਹੀਆਂ ਕਰ ਦਿੱਤੀਆਂ ਹਨ। ਯੂਜ਼ਰਸ ’ਚ ਇਕ ਡਰ ਦਾ ਮਾਹੌਲ ਵੀ ਵੇਖਿਆ ਜਾ ਰਿਹਾ ਹੈ ਅਤੇ ਉਹ ਵਟਸਐਪ ਨੂੰ ਛੱਡ ਕੇ ਦੂਜੇ ਆਪਸ਼ਨ ਵੀ ਤਲਾਸ਼ ਰਹੇ ਹਨ। ਜਿਸ ਵਿਚ ਉਨ੍ਹਾਂ ਦੀ ਪ੍ਰਾਈਵੇਸੀ ’ਤੇ ਕੋਈ ਖਤਰਾ ਨਾ ਹੋਵੇ ਅਤੇ ਆਪਰੇਟ ਕਰਨ ’ਚ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਾ ਹੋਵੇ।
ਇਹ ਵੀ ਪੜ੍ਹੋ– ਸਾਵਧਾਨ! 10 ਕਰੋੜ ਡੈਬਿਟ ਤੇ ਕ੍ਰੈਡਿਟ ਕਾਰਡ ਦਾ ਡਾਟਾ ਲੀਕ, ਖਾਲੀ ਹੋ ਸਕਦੈ ਤੁਹਾਡਾ ਬੈਂਕ ਖਾਤਾ
ਵਟਸਐਪ ਦੀ ਨਵੀਂ ਪ੍ਰਾਈਵੇਸੀ ਪਾਲਿਸੀ ਅਪਡੇਟ ਹੋਣ ਤੋਂ ਬਾਅਦ ਹੁਣ ਯੂਜ਼ਰਸ ਵਟਸਐਪ ਨੂੰ ਛੱਡ ਰਹੇ ਹਨ ਜਿਸ ਤੋਂ ਬਾਅਦ ਸਿੰਗਲ ਅਤੇ ਟੈਲੀਗ੍ਰਾਮ ਐਪ ਦੀ ਮੰਗ ’ਚ ਅਚਾਨਕ ਵਾਧਾ ਵੇਖਿਆ ਗਿਆ ਹੈ। ਪਿਛਲੇ ਹਫਤੇ ਦੇ ਮੁਕਾਬਲੇ ਜਨਵਰੀ ਦੇ ਪਹਿਲੇ ਹਫਤੇ ਵਟਸਐਪ ਦੀ ਡਾਊਨਲੋਡਿੰਗ ’ਚ 11 ਫੀਸਦੀ ਦੀ ਕਮੀ ਆ ਗਈ ਹੈ। ਸੈਂਸਰ ਟਾਵਰ ਦੀ ਰਿਪੋਰਟ ਮੁਤਾਬਕ, 1 ਤੋਂ 7 ਜਨਵਰੀ ਤਕ 10.5 ਮਿਲੀਅਨ (ਕਰੀਬ 1 ਕਰੋੜ 5 ਲੱਖ) ਲੋਕਾਂ ਨੇ ਗਲੋਬਲੀ ਵਟਸਐਪ ਨੂੰ ਡਾਊਨਲੋਡ ਕੀਤਾ ਹੈ, ਉਥੇ ਹੀ 2,80,000 ਯੂਜ਼ਰਸ ਨੇ ਜਨਵਰੀ ਦੇ ਪਹਿਲੇ ਹਫਤੇ ਸਿੰਗਲ ਐਪ ਨੂੰ ਐਪ ਸਟੋਰ ਅਤੇ ਗੂਗਲ ਪਲੇਅ ਸਟੋਰ ਤੋਂ ਡਾਊਨਲੋਡ ਕੀਤਾ ਹੈ। ਇਸ ਸਮੇਂ ਟੈਲੀਗ੍ਰਾਮ ਨੂੰ 7.2 ਮਿਲੀਅਨ (72 ਲੱਖ) ਲੋਕਾਂ ਨੇ ਗਲੋਬਲੀ ਡਾਊਨਲੋਡ ਕੀਤਾ ਹੈ।
ਇਹ ਵੀ ਪੜ੍ਹੋ– Airtel ਦੇ ਇਸ ਸਸਤੇ ਪਲਾਨ ’ਚ ਰੋਜ਼ਾਨਾ ਮਿਲ ਰਿਹੈ 1.5GB ਡਾਟਾ
ਇਸ ਤਰ੍ਹਾਂ ਵਧੀ ਸਿੰਗਲ ਐਪ ਦੀ ਪ੍ਰਸਿੱਧੀ
ਸਿੰਗਲ ਐਪ ਦੀ ਪ੍ਰਸਿੱਧੀ ਉਸ ਸਮੇਂ ਵਧ ਗਈ ਜਦੋਂ ਟੈਸਲਾ ਦੇ ਸੀ.ਈ.ਓ. ਏਲਨ ਮਸਕ ਨੇ ਟਵੀਟ ਰਾਹੀਂ ਲੋਕਾਂ ਨੂੰ ਇਸ ਐਪ ਦਾ ਇਸਤੇਮਾਲ ਕਰਨ ਲਈ ਕਿਹਾ। ਵਟਸਐਪ ਦੀ ਪ੍ਰਾਈਵੇਸੀ ਪਾਲਿਸੀ ਅਪਡੇਟ ਹੋਣ ਤੋਂ ਬਾਅਦ ਇਹ ਟਵੀਟ ਕੀਤਾ ਗਿਆ ਸੀ।
Use Signal
— Elon Musk (@elonmusk) January 7, 2021
ਦੱਸ ਦੇਈਏ ਕਿ ਵਟਸਐਪ ਦੀਆਂ ਨਵੀਆਂ ਸ਼ਰਤਾਂ ਮੁਤਾਬਕ, ਯੂਜ਼ਰਸ ਜੋ ਕੰਟੈਂਟ ਅਪਲੋਡ, ਸਬਮਿਟ, ਸਟੋਰ, ਸੈਂਡ ਜਾਂ ਰਿਸੀਵ ਕਰਦੇ ਹਨ ਕੰਪਨੀ ਉਨ੍ਹਾਂ ਨੂੰ ਕਿਤੇ ਵੀ ਇਸਤੇਮਾਲ, ਰਿਪ੍ਰੋਡਿਊਸ, ਡਿਸਟ੍ਰੀਬਿਊਟ ਅਤੇ ਡਿਸਪਲੇਅ ਕਰ ਸਕਦੀ ਹੈ। ਸਾਧਾਰਣ ਸ਼ਬਦਾਂ ’ਚ ਕਹੀਏ ਤਾਂ ਜੇਕਰ ਤੁਸੀਂ ਵਟਸਐਪ ਦੀ ਇਸ ਪਾਲਿਸੀ ਨੂੰ ਅਪਣਾਉਂਦੇ ਹੋ ਤਾਂ ਕੰਪਨੀ ਤੁਹਾਡੇ ਸਟੋਰ ਡਾਟਾ ਦਾ ਇਸਤੇਮਾਲ ਫੇਸਬੁੱਕ ਅਤੇ ਇੰਸਟਾਗ੍ਰਾਮ ਲਈ ਕਰ ਸਕੇਗੀ।