PUBG Mobile Lite ਨੂੰ ਨਵੇਂ ਹਥਿਆਰ ਨਾਲ ਮਿਲੀ ਅਪਡੇਟ, ਮੈਪ ''ਚ ਵੀ ਹੋਏ ਬਦਲਾਅ

07/23/2020 2:13:09 AM

ਗੈਜੇਟ ਡੈਸਕ—ਪਜਬੀ ਮੋਬਾਇਲ ਲਾਈਟ ਨੂੰ 0.18.0 ਅਪਡੇਟ ਮਿਲੀ ਹੈ ਅਤ ਇਹ ਅਪਡੇਟ ਖਾਸ ਇਸ ਲਈ ਹੈ ਕਿਉਂਕਿ ਇਸ ਸਾਲ ਗੇਮ ਆਪਣੀ ਪਹਿਲੇ ਵਰ੍ਹੇਗੰਢ ਮਨਾ ਰਹੀ ਹੈ। ਇਹ ਅਪਡੇਟ ਗੇਮ 'ਚ ਨਵੇਂ ਫੀਚਰਜ਼ਰ ਅਤੇ ਕੁਝ ਬਦਲਾਅ ਲੈ ਕੇ ਆਉਂਦੀ ਹੈ। Varenga ਮੈਪ ਦੇ ਉੱਤਰੀ-ਪੱਛਮੀ ਹਿੱਸੇ ਨੂੰ ਨਵਾਂ ਰੂਪ ਦਿੱਤਾ ਗਿਆ ਹੈ।

ਪਬਜੀ ਮੋਬਾਇਲ ਲਾਈਟ ਅਪਡੇਟ 'ਚ ਨਵੇਂ ਹਥਿਆਰ, ਇਕ ਨਵਾਂ ਅਰੀਨਾ ਮੈਪ, ਸਿਸਟਮ ਅਪਡੇਟਸ, ਡਿਸਪਲੇਅ 'ਚ ਸੁਧਾਰ ਅਤੇ ਪਬਜੀ ਮੋਬਾਇਲ ਲਾਈਟ ਲਈ ਹੋਰ ਕਈ ਬਦਲਾਅ ਸ਼ਾਮਲ ਹਨ। ਵਰਜ਼ਨ 0.18.0 Google Play 'ਤੇ ਉਪਲੱਬਧ ਹੈ ਅਤੇ ਇਸ ਨੂੰ ਮੁਫਤ 'ਚ ਡਾਊਨਲੋਡ ਕੀਤਾ ਜਾ ਸਕਦਾ ਹੈ। ਜਿਨ੍ਹਾਂ ਨੂੰ ਨਹੀਂ ਪਤਾ ਦੱਸ ਦੇਈਏ ਕਿ PUBG Mobile Lite ਸਟੈਂਡਰਡ ਪਬਜੀ ਮੋਬਾਇਲ ਦਾ ਲਾਈਟ ਵਰਜ਼ਨ ਹੈ, ਜਿਸ ਨੂੰ ਹਲਕੇ ਸਪੈਸੀਫਿਕੇਸ਼ਨ ਵਾਲੇ ਫੋਨ ਲਈ ਡਿਜ਼ਾਈਨ ਕੀਤਾ ਗਿਆ ਹੈ।

ਇਹ ਅਪਡੇਟ ਮੈਪ ਦੇ ਉੱਤਰ-ਪੱਛਮੀ ਹਿੱਸੇ 'ਚ ਕੁਝ ਬਦਲਾਅ ਲੈ ਕੇ ਆਉਂਦਾ ਹੈ। ਨਕਸ਼ੇ 'ਚ ਨਵੇਂ ਖੰਡਹਰ ਜੋੜੇ ਗਏ ਹਨ ਜਿਨ੍ਹਾਂ ਨੂੰ ਪਿਛਲੇ ਕੁਝ ਸਮੇਂ ਤੋਂ ਈਸਟਰ ਏਗਸ ਰਾਹੀਂ ਟੀਜ਼ ਕੀਤਾ ਜਾ ਰਿਹਾ ਸੀ। ਇਸ ਦੇ ਚੱਲਦੇ ਹੌਲੀ ਚੱਲਣ ਵਾਲੀ ਕੇਬਲ ਕਾਰ ਨੂੰ ਵੀ ਜੋੜਿਆ ਗਿਆ ਹੈ, ਜਿਸ ਨਾਲ ਪਲੇਅਰਸ ਇਕ ਸਥਾਨ ਤੋਂ ਦੂਜੇ ਸਥਾਨ 'ਤੇ ਜਾ ਸਕਣ ਜਾਂ ਇਲਾਕੇ 'ਤੇ ਉਚਾਈ ਨਾਲ ਨਜ਼ਰ ਰੱਖ ਸਕਣ।

ਪਬਜੀ ਮੋਬਾਇਲ ਲਾਈਟ 'ਚ 0.18.0 ਅਪਡੇਟ ਨਾਲ ਜੋੜੇ ਗਏ ਨਵੇਂ ਹਥਿਆਰਾਂ 'ਚ P90 ਸਬ-ਮਸ਼ੀਨ ਗਨ ਅਤੇ MP5K ਸਬ-ਮਸ਼ੀਨ ਗਨ ਹਨ।  ਪੀ90 ਗਨ ਨੂੰ ਸਿਰਫ ਅਰੀਨਾ ਗੇਮ ਮੋਡ ਲਈ ਪੇਸ਼ ਕੀਤਾ ਗਿਆ ਹੈ, ਜਦਕਿ MP5K ਕਲਾਸਿਕ ਮੋਡ ਦਾ ਹਿੱਸਾ ਹੈ। ਅਰੀਨਾ ਮੋਡ 'ਚ ਵਾਲਟ ਫੰਗਸ਼ਨ, ਸਲਾਈਡਿੰਗ ਫੰਗਸ਼ਨ ਅਤੇ ਗ੍ਰੇਨੇਡ ਇੰਡੀਕੇਟਰ ਵੀ ਮਿਲਦਾ ਹੈ। ਪਿਸਤੌਲ 'ਚ ਲੱਗਣ ਯੋਗ ਅਟੈਚਮੈਂਟ ਹੁਣ ਸਬ-ਮਸ਼ੀਨਗਨਾਂ 'ਚ ਵੀ ਲੱਗ ਸਕਦੇ ਹਨ।


Karan Kumar

Content Editor

Related News