ਮੋਬਾਇਲ ਚਲਾ ਰਹੇ ਮੁੰਡੇ ਦੀ ਕਰੰਟ ਲੱਗਣ ਨਾਲ ਮੌਤ, ਕਿਤੇ ਤੁਸੀਂ ਵੀ ਤਾਂ ਨਹੀਂ ਕਰਦੇ ਇਹ ਗਲਤੀ
Wednesday, Apr 19, 2023 - 03:57 PM (IST)
ਗੈਜੇਟ ਡੈਸਕ- ਉੱਤਰ ਪ੍ਰਦੇਸ਼ 'ਚ ਇਕ ਨੌਜਵਾਨ ਦੀ ਮੋਬਾਇਲ ਚਲਾਉਂਦੇ ਸਮੇਂ ਕਰੰਟ ਲੱਗਣ ਨਾਲ ਮੌਤ ਹੋ ਗਈ ਹੈ। 16 ਸਾਲਾ ਮੁੰਡਾ ਚਾਰਜਿੰਗ ਮੋਡ 'ਤੇ ਫੋਨ ਦੀ ਵਰਤੋਂ ਕਰ ਰਿਹਾ ਸੀ। ਘਟਨਾ ਸੋਮਵਾਰ ਰਾਤ ਦੀ ਦੱਸੀ ਜਾ ਰਹੀ ਹੈ। ਮੀਡੀਆ ਰਿਪੋਰਟ ਮੁਤਾਬਕ, ਮੁੰਡੇ ਨੇ ਆਪਣੇ ਫੋਨ ਨੂੰ ਚਾਰਜਿੰਗ 'ਤੇ ਲਗਾਇਆ ਸੀ, ਉਸੇ ਸਮੇਂ ਉਸਦੇ ਫੋਨ 'ਤੇ ਕਾਲ ਆਈ ਅਤੇ ਜਿਵੇਂ ਹੀ ਮੁੰਡੇ ਨੇ ਕਾਲ ਚੁੱਕੀ ਉਸਨੂੰ ਕਰੰਟ ਲੱਗ ਗਿਆ ਅਤੇ ਉਹ ਜ਼ਮੀਨ 'ਤੇ ਡਿੱਗ ਗਿਆ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਚਾਰਜਿੰਗ ਕਰਦੇ ਸਮਾਰਫੋਨ ਫਟਣ ਦੇ ਕਈ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ ਪਰ ਮੋਬਾਇਲ ਨਾਲ ਕਰੰਟ ਲੱਗਣ ਦਾ ਇਹ ਪਹਿਲਾ ਮਾਮਲਾ ਹੈ।
ਇਹ ਵੀ ਪੜ੍ਹੋ– ਸਿਰਫ਼ 22 ਰੁਪਏ 'ਚ ਪਾਓ 90 ਦਿਨਾਂ ਦੀ ਵੈਲੀਡਿਟੀ, ਸਿਮ ਚਾਲੂ ਰੱਖਣ ਲਈ ਕੰਪਨੀ ਦਾ ਬੈਸਟ ਪਲਾਨ
ਫੋਨ ਚੁੱਕਦੇ ਹੀ ਡਿੱਗ ਗਿਆ ਨੌਜਵਾਨ
ਪੁਲਸ ਦਾ ਕਹਿਣਾ ਹੈ ਕਿ ਨੌਜਵਾਨ ਦਾ ਨਾਂ ਸੱਤਿਅਮ ਸ਼ਰਮਾ ਹੈ ਅਤੇ ਉਹ ਬਦਾਯੂੰ ਜ਼ਿਲ੍ਹੇ ਦੇ ਬਿਸੌਲੀ ਦਾ ਰਹਿਣ ਵਾਲਾ ਸੀ। ਨੌਜਵਾਨ ਦੇ ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਫੋਨ ਚੁੱਕਦੇ ਹੀ ਸੱਤਿਅਮ ਨੂੰ ਜ਼ਬਰਦਸਤ ਕਰੰਟ ਲੱਗਾ ਅਤੇ ਉਹ ਜ਼ਮੀਨ 'ਤੇ ਡਿੱਗ ਗਿਆ। ਸੱਤਿਅਮ ਨੂੰ ਨਜ਼ਦੀਕੀ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਪੁਲਸ ਦਾ ਕਹਿਣਾ ਹੈ ਕਿ ਨੌਜਵਾਨ ਦੀ ਮੌਤ ਕਰੰਟ ਲੱਗਣ ਕਾਰਨ ਹੋਈ ਹੈ। ਉਸਦੇ ਪਰਿਵਾਰ ਨੇ ਅਜੇ ਤਕ ਸਾਨੂੰ ਓਪਚਾਰਿਕ ਸ਼ਿਕਾਇਤ ਨਹੀਂ ਕੀਤੀ। ਜੇਕਰ ਉਹ ਸ਼ਿਕਾਇਤ ਦਰਜ ਕਦੇ ਹਨ ਤਾਂ ਅਸੀਂ ਸ਼ਿਕਾਇਤ ਦੇ ਆਧਾਰ 'ਤੇ ਲੋੜੀਂਦੀ ਕਾਰਵਾਈ ਕਰਾਂਗੇ।
ਇਹ ਵੀ ਪੜ੍ਹੋ– ਇੰਤਜ਼ਾਰ ਖ਼ਤਮ! ਮੁੰਬਈ 'ਚ ਖੁੱਲ੍ਹਾ ਦੇਸ਼ ਦਾ ਪਹਿਲਾ ਐਪਲ ਸਟੋਰ, CEO ਟਿਮ ਕੁੱਕ ਨੇ ਕੀਤਾ ਗਾਹਕਾਂ ਦਾ ਸਵਾਗਤ
ਕੀ ਹੈ ਹਾਦਸੇ ਦਾ ਕਾਰਨ
ਇਸ ਤਰ੍ਹਾਂ ਦੇ ਹਾਦਸੇ ਦਾ ਕਾਰਨ ਕਈ ਵਾਰ ਮੈਨਿਊਫੈਕਚਰਿੰਗ ਡਿਫੈਕਟ ਹੁੰਦਾ ਹੈ ਤਾਂ ਕਈ ਵਾਰ ਯੂਜ਼ਰਜ਼ ਦੀ ਲਾਪਰਵਾਹੀ। ਆਮਤੌਰ 'ਤੇ ਇਲੈਕਟ੍ਰੋਨਿਕ ਪ੍ਰੋਡਕਟ ਅਤੇ ਸਮਾਰਟਫੋਨ 'ਚ ਉਦੋਂ ਅੱਗ ਲੱਗਦੀ ਹੈ ਜਾਂ ਕਰੰਟ ਆਉਂਦਾ ਹੈ ਜਦੋਂ ਪਾਵਰ ਸਪਲਾਈ 'ਚ ਦਿੱਕਤ ਹੁੰਦੀ ਹੈ। ਕਈ ਵਾਰ ਫੋਨ ਨੂੰ ਚਾਰਜ ਕਰਨ ਲਈ ਲੋੜ ਤੋਂ ਵੱਧ ਪਾਵਰ ਵਾਲੇ ਚਾਰਜਰ ਅਤੇ ਲੋਕਲ ਚਾਰਜਰ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਕਾਰਨ ਵੀ ਪਾਵਰ ਸਪਲਾਈ 'ਚ ਦਿੱਕਤ ਆਉਂਦੀ ਹੈ ਅਤੇ ਇਲੈਕਟ੍ਰੋਨਿਕ ਡਿਵਾਈਸ ਕਰੰਟ ਲੱਗਣ ਦਾ ਕਾਰਨ ਬਣਦੇ ਹਨ। ਅਜਿਹੇ ਸਥਿਤੀ 'ਚ ਕਈ ਵਾਰ ਫੋਨ ਦੀ ਬੈਟਰੀ ਫਟਣ ਵਰਗੀ ਸਥਿਤੀ ਵੀ ਪੈਦਾ ਹੋ ਜਾਂਦੀ ਹੈ।
ਇਹ ਵੀ ਪੜ੍ਹੋ– ਐਂਡਰਾਇਡ ਯੂਜ਼ਰਜ਼ ਆਪਣੇ ਫੋਨ 'ਚੋਂ ਤੁਰੰਤ ਡਿਲੀਟ ਕਰਨ ਇਹ 36 ਐਪਸ, ਨਹੀਂ ਤਾਂ ਹੋ ਸਕਦੈ ਨੁਕਸਾਨ
ਹਮੇਸ਼ਾ ਓਰੀਜਨਲ ਚਾਰਜਰ ਨਾਲ ਹੀ ਚਾਰਜ ਕਰੋ ਫੋਨ
ਜੇਕਰ ਤੁਸੀਂ ਫੋਨ ਨੂੰ ਚਾਰਜ ਕਰਨ ਲਈ ਲੋਕਲ ਚਾਰਜਰ ਦੀ ਵਰਤੋਂ ਕਰ ਰਹੇ ਹੋ ਤਾਂ ਇਸਨੂੰ ਤੁਰੰਤ ਬੰਦ ਕਰ ਦਿਓ। ਇਹ ਸਮਾਰਟਫੋਨ ਦੀ ਬੈਟਰੀ ਨੂੰ ਤਾਂ ਖ਼ਰਾਬ ਕਰਦਾ ਹੀ ਹੈ ਨਾਲ ਹੀ ਬੈਟਰੀ ਬਲਾਸਟ ਦਾ ਪ੍ਰਮੁੱਖ ਕਾਰਨ ਵੀ ਬਣ ਸਕਦਾ ਹੈ। ਦਰਅਸਲ, ਲੋਕਲ ਚਾਰਜਰ 'ਚ ਪਾਵਰ ਫਲੋ ਘੱਟ-ਵੱਧ ਹੁੰਦਾ ਰਹਿੰਦਾ ਹੈ, ਜੋ ਸਮਾਰਟਫੋਨ ਦੀ ਬੈਟਰੀ 'ਤੇ ਦਬਾਅ ਬਣਾਉਂਦਾ ਹੈ ਅਤੇ ਜ਼ਿਆਦਾ ਦਬਾਅ ਨਾਲ ਕਈ ਵਾਰ ਬੈਟਰੀ ਬਲਾਸਟ ਤਕ ਹੋ ਜਾਂਦੀ ਹੈ। ਅਜਿਹੇ 'ਚ ਫੋਨ ਨੂੰ ਚਾਰਜ ਕਰਨ ਲਈ ਸਿਰਫ਼ ਫੋਨ ਦੇ ਓਰੀਜਨਲ ਚਾਰਜਰ ਦੀ ਹੀ ਵਰਤੋਂ ਕਰੋ।
ਇਹ ਵੀ ਪੜ੍ਹੋ– Instagram 'ਤੇ Reels ਬਣਾਉਣ ਵਾਲਿਆਂ ਲਈ ਖ਼ੁਸ਼ਖ਼ਬਰੀ, ਮਿਲਿਆ ਟਿਕਟਾਕ ਵਰਗਾ ਇਹ ਸ਼ਾਨਦਾਰ ਟੂਲ