UBON ਨੇ ਭਾਰਤ ''ਚ ਲਾਂਚ ਕੀਤੇ ਡਿਸਪਲੇਅ ਵਾਲੇ ਈਅਰਪੌਡਸ, ਸਿਰਫ ਇੰਨੀ ਹੈ ਕੀਮਤ

05/23/2024 6:33:59 PM

ਗੈਜੇਟ ਡੈਸਕ- UBON ਨੇ ਭਾਰਤ 'ਚ ਨਵੇਂ ਈਅਰਪੌਡਸ UBON J18 Future Pods ਲਾਂਚ ਕਰ ਦਿੱਤੇ ਹਨ। ਇਹ ਦੇਸ਼ 'ਚ ਲਾਂਚ ਪਹਿਲੇ ਡਿਸਪਲੇਅ ਵਾਲੇ ਈਅਰਪੌਡਸ ਹਨ। ਇਨ੍ਹਾਂ ਦੀ ਕੀਮਤ 2499 ਰੁਪਏ ਰੱਖੀ ਗਈ ਹੈ। ਇਹ ਈਅਰਪੌਡਸ ਕੰਪਨੀ ਦੀ ਅਧਿਕਾਰਤ ਵੈੱਬਸਾਈਟ ਅਤੇ ਆਫਲਾਈਨ ਮਾਰਕੀਟ ਤੋਂ ਖ਼ਰੀਦੇ ਜਾ ਸਕਦੇ ਹਨ। 

PunjabKesari

ਖੂਬੀਆਂ

UBON J18 Future Pods ਨੂੰ ਲੈ ਕੇ ਕੰਪਨੀ ਦਾ ਦਾਅਵਾ ਹੈ ਕਿ ਇਹ ਦਮਦਾਰ ਬੇਸ ਸਾਊਂਡ ਆਫਰ ਕਰਦੇ ਹਨ। ਇਸਦੀ ਦੂਜੀ ਸਭ ਤੋਂ ਵੱਡੀ ਖੂਬੀ ਸਮਾਰਟ ਚਾਰਜਿੰਗ ਕੇਸ ਹੈ। 

ਇਨ੍ਹਾਂ 'ਚ 1.45 ਇੰਚ ਦੀ ਐੱਲ.ਈ.ਡੀ. ਟੱਚ ਸਕਰੀਨ ਡਿਸਪਲੇਅ ਦਿੱਤੀ ਗਈ ਹੈ,ਜਿਸ ਵਿਚ ਇਨਕਮਿੰਗ ਕਾਲ ਮੈਸੇਜ, ਮਿਊਜ਼ਿਕ ਪਲੇਅਬੈਕ, ਸੋਸ਼ਲ ਮੀਡੀਆ ਅਪਡੇਟ ਅਤੇ ਹੋਰ ਜਾਣਕਾਰੀ ਮਿਲਦੀ ਹੈ। ਯੂਜ਼ਰਜ਼ ਇਸਦੀ ਮਦਦ ਨਾਲ ਸੈਲਫੀ ਵੀ ਲੈ ਸਕਦੇ ਹਨ। ਇਨ੍ਹਾਂ ਈਅਰਪੌਡਸ ਦੀ ਬੈਟਰੀ ਨੂੰ ਲੈ ਕੇ ਦਾਅਵਾ ਹੈ ਕਿ ਇਹ 60 ਘੰਟਿਆਂ ਦਾ ਬੈਕਅਪ ਦਿੰਦੀ ਹੈ। UBON ਦੇ ਲੇਟੈਸਟ ਈਅਰਪੌਡਸ ਏ.ਐੱਨ.ਸੀ. ਅਤੇ ਈ.ਐੱਨ.ਸੀ., ਅਡਾਪਟਿਵ ਨੌਇਜ਼ ਕੈਂਸਲੇਸ਼ਨ ਫੀਚਰ ਦੇ ਨਾਲ ਆਉਂਦੇ ਹਨ। 


Rakesh

Content Editor

Related News