Zoom ’ਚ ਐਕਸਟਰਾ ਸਕਿਓਰਟੀ ਲਈ ਆਇਆ ਟੂ ਫੈਕਟਰ ਆਥੈਂਟੀਕੇਸ਼ਨ ਫੀਚਰ, ਇੰਝ ਕਰੋ ਐਕਟੀਵੇਟ

09/11/2020 8:03:21 PM

ਗੈਜੇਟ ਡੈਸਕ—ਵੀਡੀਓ ਕਾਨਫਰੰਸਿੰਗ ਪਲੇਟਫਾਰਮ ਜ਼ੂਮ ’ਤੇ ਟੂ ਫੈਕਟਰ ਆਥੈਂਟੀਕੇਸ਼ਨ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਇਸ ਨੂੰ ਮਲਟੀ ਫੈਕਟਰ ਆਥੈਂਟੀਕੇਸ਼ਨ ਜਾਂ ਟੂ ਸਟੈਪ ਵੈਰੀਫਿਕੇਸ਼ਨ ਵੀ ਕਿਹਾ ਜਾਂਦਾ ਹੈ। ਬਿਹਤਰ ਸਕਿਓਰਟੀ ਲਈ ਇਹ ਫਾਇਦੇਮੰਦ ਸਾਬਤ ਹੋਵੇਗਾ। ਜ਼ੂਮ ’ਚ ਟੂ ਫੈਕਟਰ ਆਥੈਂਟੀਕੇਸ਼ਨ (2FA) ਇਨੇਬਲ ਕਰਨ ਤੋਂ ਬਾਅਦ ਤੁਹਾਨੂੰ ਜ਼ੂਮ ’ਚ ਲਾਗ ਇਨ ਕਰਨ ਲਈ ਪਾਸਵਰਡ ਤੋਂ ਇਲਾਵਾ ਦੂਜੇ ਪਰੂਫ ਦੇਣੇ ਹੋਣਗੇ। ਆਮ ਤੌਰ ’ਤੇ ਲੋਕ ਪਿਨ ਜਾਂ ਓ.ਟੀ.ਪੀ.  ਦਾ ਇਸਤੇਮਾਲ ਕਰਦੇ ਹਨ।

ਜ਼ੂਮ ’ਚ ਦਿੱਤੇ ਜਾਣ ਵਾਲੇ ਟੂ ਫੈਕਟਰ ਆਥੈਂਟੀਕੇਸ਼ਨ ’ਚ ਤੁਹਾਨੂੰ ਮੋਬਾਇਲ ਆਥੈਂਟੀਕੇਟਰ ਐਪ ਨਾਲ ਵਨ ਟਾਈਮ ਕੋਡ ਐਂਟਰ ਕਰਨਾ ਹੋਵੇਗਾ ਜਾਂ ਐੱਸ.ਐੱਮ.ਐੱਸ. ਅਤੇ ਫੋਨ ਕਾਲ ਦਾ ਵੀ ਸਹਾਰਾ ਲਿਆ ਜਾ ਸਕਦਾ ਹੈ। ਟੂ ਫੈਕਟਰ ਆਥੈਂਟੀਕੇਸ਼ਨ ਜ਼ੂਮ ਮੋਬਾਇਲ ਐਪ, ਡੈਸਕਟਾਪ ਅਤੇ ਵੈੱਬ ਪੋਰਟਲ ਲਈ ਹੈ। ਗੂਗਲ ਆਥੈਂਟੀਕੇਟਰ ਯੂਜ਼ਰ ਕਰਦੇ ਹਨ ਤਾਂ ਵੀ ਤੁਸੀਂ ਇਥੇ ਕੋਡ ਜਨਰੇਟ ਕਰ ਸਕਦੇ ਹੋ।

ਜ਼ੂਮ ਦੇ ਐਡਮਿਨ ਇੰਝ ਇਨੇਬਲ ਕਰ ਸਕਦੇ ਹਨ ਟੂ ਫੈਕਟਰ ਆਥੈਂਟੀਕੇਸ਼ਨ
ਜ਼ੂਮ ਨੂੰ ਆਪਣੇ ਅਕਾਊਂਟ ਨਾਲ ਲਾਗ ਇਨ ਕਰੋ ਅਤੇ ਐਡਵਾਂਸਡ ਆਪਸ਼ਨ ’ਚ ਕਲਿੱਕ ਕਰਕੇ ਸਕਿਓਰਟੀ ਸੈਟਿੰਗਸ ਐਕਸੈੱਸ ਕਰੋ।
ਸਕਿਓਰਟੀ ਸੈਟਿੰਗਸ ’ਚ ਸਾਈਨ ਇਨ ਵਿਦ ਟੂ ਫੈਕਟਰ ਆਥੈਂਟੀਕੇਸ਼ਨ ਦਾ ਆਪਸ਼ਨ ਮਿਲੇਗਾ। ਹੁਣ ਤੁਸੀਂ ਇਥੋਂ ਵੀ ਸਾਰੇ ਯੂਜ਼ਰਸ ਲਈ Enable 2FA ਦਾ ਆਪਸ਼ਨ ਸਲੈਕਟ ਕਰ ਸਕਦੇ ਹੋ।
ਐਡਮਿਨ ਅਕਾਊਂਟ ਤੋਂ ਵੱਖ-ਵੱਖ ਯੂਜ਼ਰਸ ਲਈ ਇਨੇਬਲ ਕਰਨ ਲਈ ਤੁਸੀਂ enable 2fa for roles with specified roles ਸਲੈਕਟ ਕਰ ਸਕਦੇ ਹੋ।
ਸਲੈਕਟ ਕਰਨ ਤੋਂ ਬਾਅਦ ਸੇਵ ’ਤੇ ਕਲਿੱਕ ਕਰੋ। ਇਥੇ ਆਪਣੇ ਟੂ ਫੈਕਟਰ ਆਥੈਂਟੀਕੇਸ਼ਨ ਦਾ ਜਿਹੜਾ ਮੋਡ ਸਲੈਕਟ ਕੀਤਾ ਹੈ ਇਸ ਤੋਂ ਬਾਅਦ ਇਸ ਨੂੰ ਯੂਜ਼ ਕਰਨਾ ਹੋਵੋਗਾ।


Karan Kumar

Content Editor

Related News