2016 Rio Olympics ਲਈ ਟਵਿਟਰ ਨੇ ਪੇਸ਼ ਕੀਤੇ ਨਵੇਂ ਫੀਚਰਸ

Thursday, Aug 04, 2016 - 04:12 PM (IST)

2016 Rio Olympics ਲਈ ਟਵਿਟਰ ਨੇ ਪੇਸ਼ ਕੀਤੇ ਨਵੇਂ ਫੀਚਰਸ

ਜਲੰਧਰ-ਰੀਓ ਓਲੰਪਿਕ ਨੂੰ ਲੈ ਕੇ ਕਈ ਸੋਸ਼ਲ ਸਾਈਟਾਂ ਆਪਣੀ ਨਵੀਂ ਤੋਂ ਨਵੀਂ ਅਪਡੇਟ ਨੂੰ ਪੇਸ਼ ਕਰ ਰਹੀਆਂ ਹਨ। ਹਾਲ ਹੀ ''ਚ ਮਸ਼ਹੂਰ ਵੈੱਬਸਾਈਟ ਟਵਿਟਰ ਨੇ ਬ੍ਰਾਜ਼ੀਲ ਦੀ ਮੇਜ਼ਬਾਨੀ ''ਚ ਸ਼ੁੱਕਰਵਾਰ ਤੋਂ ਸ਼ੁਰੂ ਹੋ ਰਹੇ ਰੀਓ ਓਲੰਪਿਕ-2016 ਲਈ ਆਪਣੇ ਮੋਮੈਂਟਸ ਫੀਚਰ ''ਚ ਬਦਲਾਵ ਦਾ ਐਲਾਨ ਕੀਤਾ ਹੈ। ਟਵਿਟਰ ਵੱਲੋਂ ਕੀਤੇ ਗਏ ਬਦਲਾਵ ਦੇ ਐਲਾਨ ਦੇ ਮੁਤਾਬਿਕ ਹੁਣ ਓਲੰਪਿਕ ਨਾਲ ਜੁੜੇ ਸਾਰੇ ਟਵੀਟ ਇਕ ਹਫ਼ਤੇ ਤੱਕ ਵੈੱਬਸਾਈਟ ''ਤੇ ਬਣੇ ਰਹਿਣਗੇ। ਇਸ ਤੋਂ ਪਹਿਲਾਂ ਕੀਤੇ ਗਏ ਟਵੀਟ ਸਿਰਫ ਇਕ ਘੰਟੇ ਜਾਂ ਵੱਧ ਤੋਂ ਵੱਧ ਕੁੱਝ ਦਿਨਾਂ ਤੱਕ ਯੂਜ਼ਰਜ਼ ਦੀ ਸਾਈਟ ''ਤੇ ਰਹਿੰਦੇ ਸਨ। ਇਕ ਟੈਕਨਾਲੋਜੀ ਵੈੱਬਸਾਈਟ ਦੀ ਰਿਪੋਰਟ ਅਨੁਸਾਰ, ਇਸ ਫੀਚਰ ''ਚ ਹੋਏ ਬਦਲਾਵ ਨਾਲ ਤੁਸੀਂ ਉਨ੍ਹਾਂ ਚੀਜਾਂ ਨੂੰ ਵੀ ਦੇਖ ਸਕੋਗੇ ਜਿਨ੍ਹਾਂ ਨੂੰ ਤੁਸੀਂ ਟਵਿਟਰ ਦੀ ਵਰਤੋਂ ਨਾ ਕਰਨ ਸਮੇਂ ਦੇਖ ਨਹੀਂ ਪਾਏ। 

ਇਸ ਦੇ ਨਾਲ ਹੀ ਓਲੰਪਿਕ ਟੀਮਾਂ ਲਈ 207 ਇਮੋਜੀ ਵੀ ਬਣਾਏ ਗਏ ਹਨ, ਜੋ ਟਵੀਟ  ਦੇ ਦੌਰਾਨ ਸਰਗਰਮ ਰਹਿਣਗੇ ਅਤੇ ਇਨ੍ਹਾਂ ਨੂੰ ਹੈਸ਼ਟੈਗ  ਦੇ ਨਾਲ ਇਸਤੇਮਾਲ ਕੀਤਾ ਜਾ ਸਕਦਾ ਹੈ। ਇਨ੍ਹਾਂ ਇਮੋਜੀਜ਼ ਦੀ ਵਰਤੋਂ ਕਰਨ ਲਈ ਯੂਜ਼ਰਜ਼ ਨੂੰ ਆਪਣੇ ਪਸੰਦ ਦੇ ਦੇਸ਼ ਦਾ ਤਿੰਨ ਅੱਖਰਾਂ ਵਾਲਾ ਕੋਡ ਹੈਸ਼ਟੈਗ ਕਰਨਾ ਹੋਵੇਗਾ।ਓਲੰਪਿਕ ਸ਼ੁਰੂ ਹੋਣ ਤੋਂ ਪਹਿਲਾਂ ਟਵਿਟਰ ਨੇ ਵੀ ਹਰ ਇਕ ਦੇਸ਼ ਅਤੇ ਖੇਡ ਲਈ ਵਿਸ਼ੇਸ਼ ਇਮੋਜੀ ਤਿਆਰ ਕੀਤੇ ਹਨ। ਇਕ ਰਿਪੋਰਟ ''ਚ ਕਿਹਾ ਗਿਆ ਹੈ ਕਿ ਹੈਸ਼ਟੈਗ ਇੰਗਲਿਸ਼, ਫਰੈਂਚ, ਪੁਰਤਗਾਲੀ ਅਤੇ ਸਪੈਨਿਸ਼ ਭਾਸ਼ਾ ''ਚ ਉਪਲੱਬਧ ਰਹਿਣਗੇ।


Related News