ਟਵਿੱਟਰ ’ਤੇ ਲੱਗ ਸਕਦੈ 25 ਕਰੋੜ ਡਾਲਰ ਦਾ ਜੁਰਮਾਨਾ

08/05/2020 2:08:27 AM

ਗੈਜੇਟ ਡੈਸਕ—ਟਵਿੱਟਰ ਪਿਛਲੇ ਕੁਝ ਸਮੇਂ ਤੋਂ ਕਾਫੀ ਚਰਚਾਵਾਂ ਦਾ ਵਿਸ਼ਾ ਬਣਿਆ ਹੋਇਆ ਹੈ ਅਤੇ ਇਸ ਦੇ ਚਰਚਾਵਾਂ ’ਚ ਰਹਿਣ ਦਾ ਕਾਰਣ ਕੋਈ ਨਵਾਂ ਫੀਚਰ ਜਾਂ ਅਪਡੇਟ ਨਹੀਂ ਹੈ ਬਲਕਿ ਯੂਜ਼ਰਸ ਦੇ ਡਾਟਾ ਦੀ ਪ੍ਰਾਈਵੇਸੀ ਹੈ। ਇਸ ਦੇ ਚੱਲਦੇ ਕੰਪਨੀ ਨੂੰ 25 ਕਰੋੜ ਡਾਲਰ ਦਾ ਜੁਰਮਾਨਾ ਭੁਗਤਨਾ ਪੈ ਸਕਦਾ ਹੈ। ਪਿਛਲੇ ਦਿਨੀਂ ਕਰੀਬ 130 ਹਾਈ ਪ੍ਰੋਫਾਈਲ ਸੈਲੀਬਿ੍ਰਟੀਜ਼ ਦੇ ਅਕਾਊਂਟ ਹੈਕ ਹੋਏ ਜਿਨ੍ਹਾਂ ’ਚ ਬਰਾਕ ਓਬਾਮਾ, ਬਿਲ ਗੇਟਸ, ਜੈਫ ਬੇਜੋਸ ਅਤੇ ਏਲਨ ਮਸਕ ਵਰਗੀਆਂ ਕਈ ਵੱਡੀਆਂ ਹਸਤੀਆਂ ਸ਼ਾਮਲ ਸਨ। ਇਸ ਤੋਂ ਬਾਅਦ ਵੀ ਟਵਿੱਟਰ ’ਤੇ ਉਪਭੋਗਤਾਵਾਂ ਦੀ ਪ੍ਰਾਈਵੇਸੀ ਨੂੰ ਲੈ ਕੇ ਲਗਾਤਾਰ ਸਵਾਲ ਖੜੇ ਹੋ ਰਹੇ ਹਨ। ਉੱਥੇ ਹੁਣ ਟਵਿੱਟਰ ਨੇ ਖੁਦ ਹੀ ਖੁਲਾਸਾ ਕੀਤਾ ਹੈ ਕਿ ਕੰਪਨੀ ’ਤੇ ਯੂਜ਼ਰਸ ਦੇ ਡਾਟਾ ਦਾ ਗਲਤ ਲਾਭ ਚੁੱਕਣ ’ਤੇ 25 ਕਰੋੜ ਡਾਲਰ ਦਾ ਜੁਰਮਾਨਾ ਲੱਗ ਸਕਦਾ ਹੈ।

ਟਵਿੱਟਰ ਨੇ ਖੁਲਾਸਾ ਕੀਤਾ ਹੈ ਕਿ ਵਿਗਿਆਪਨ ਦੇ ਲਾਭ ਲਈ ਯੂਜ਼ਰਸ ਦੇ ਫੋਨ ਨੰਬਰ ਅਤੇ ਈਮੇਲ ਦੇ ਗਲਤ ਇਸਤੇਮਾਲ ਨਾਲ ਜੁੜੀ ਇਕ ਜਾਂਚ ’ਚ ਯੂ.ਐੱਸ. ਦੀ ਫੈਡਰਲ ਟਰੇਡ ਕਮਿਸ਼ਨ (ਐੱਫ.ਟੀ.ਸੀ.) ਟਵਿੱਟਰ ’ਤੇ 25 ਕਰੋੜ ਡਾਲਰ ਦਾ ਜੁਰਮਾਨਾ ਲੱਗਾ ਸਕਦੀ ਹੈ। ਰਿਪੋਰਟ ’ਚ ਦੱਸਿਆ ਗਿਆ ਹੈ ਕਿ 28 ਜੁਲਾਈ ਨੂੰ ਐੱਫ.ਟੀ.ਸੀ. ਤੋਂ ਟਵਿੱਟਰ ਨੂੰ ਇਕ ਮਸੌਦਾ ਸ਼ਿਕਾਇਤ ਪ੍ਰਾਪਤ ਹੋਈ ਸੀ ਜਿਸ ’ਚ ਟਵਿੱਟਰ ’ਤੇ ਸਾਲ 2011 ’ਚ ਐੱਫ.ਟੀ.ਸੀ. ਨਾਲ ਸਹਿਮਤੀ ਹੁਕਮ ਦੇ ਉਲੰਘਣ ਦਾ ਦੋਸ਼ ਲਗਾਇਆ ਗਿਆ ਅਤੇ ਦੱਸਿਆ ਗਿਆ ਕੰਪਨੀ ਯੂਜ਼ਰਸ ਦੇ ਨਿੱਜੀ ਡਾਟਾ ਦੀ ਸੁਰੱਖਿਆ ਕਿਵੇਂ ਕਰਦੀ ਹੈ? ਅਤੇ ਇਸ ਦੇ ਬਾਰੇ ’ਚ ਯੂਜ਼ਰਸ ਨੂੰ ਗੁੰਮਰਾਹ ਨਾ ਕਰੇ।

ਉੱਥੇ ਹੁਣ ਟਵਿੱਟਰ ਨੇ ਸੋਮਵਾਰ ਨੂੰ ਆਪਣੀ ਦੂਜੀ ਤਿਮਾਹੀ ਦੀ ਫਾਈਨੈਂਸ਼ੀਅਲ ਫਾਇਲਿੰਗ ਦੌਰਾਨ ਕਿਹਾ ਕਿ ‘ਦੋਸ਼ਾਂ ਦਾ ਸੰਬੰਧ 2013 ਅਤੇ 2019 ਦੌਰਾਨ ਵਿਗਿਆਪਨ ਲਈ ਸੁਰੱਖਿਆ ਅਤੇ ਸੁਰੱਖਿਆ ਉਦੇਸ਼ਾਂ ਲਈ ਉਪਲੱਬਧ ਕਰਵਾਏ ਗਏ ਫੋਨ ਨੰਬਰ ਅਤੇ ਈਮੇਲ ਐਡਰੈੱਸ ਦੇ ਡਾਟਾ ਨਾਲ ਸੰਬੰਧਿਤ ਹੈ। ਇਸ ਮਾਮਲੇ ’ਚ ਸੰਭਾਵਿਤ ਨੁਕਸਾਨ ਦੀ ਲਾਗਤ 150 ਮਿਲੀਅਨ ਡਾਲਰ ਤੋਂ 250 ਮਿਲੀਅਨ ਡਾਲਰ ਹੈ ਅਤੇ ਕੰਪਨੀ ਨੇ 150 ਮਿਲੀਅਨ ਡਾਲਰ ਦੀ ਰਾਸ਼ੀ ਦਰਜ ਕੀਤੀ ਹੈ। ਕੰਪਨੀ ਨੇ ਇਹ ਵੀ ਕਿਹਾ ਹੈ ਕਿ ਇਹ ਮਾਮਲਾ ਸੁਲਝਾਇਆ ਨਹੀਂ ਜਾ ਸਕਦਾ ਅਤੇ ਇਸ ਨਾਲ ਜੁੜੇ ਅੰਤਿਮ ਨਤੀਜੇ ਕਦੋਂ ਤੱਕ ਸਾਹਮਣੇ ਆਉਣਗੇ ਇਸ ਦੇ ਬਾਰੇ ’ਚ ਕੁਝ ਵੀ ਨਹੀਂ ਕਿਹਾ ਜਾ ਸਕਦਾ।


Karan Kumar

Content Editor

Related News