Truecaller ਨੇ ਲਾਂਚ ਕੀਤਾ TrueSDK ਐਪ
Friday, Feb 19, 2016 - 05:07 PM (IST)

ਜਲੰਧਰ—ਮੋਬਾਇਲ ਨੰਬਰ ਦੀ ਪਹਿਚਾਣ ਦੱਸਣ ਵਾਲੇ ਸਮਾਰਟਫੋਨ ਐਪ ਟਰੂਕਾਲਰ ਨੇ ਡਿਵੈੱਲਪਰਾਂ ਨੇ ਸਹੂਲੀਅਤ ਨੂੰ ਧਿਆਨ ''ਚ ਰੱਖਦੇ ਹੋਏ ਮੋਬਾਇਲ ਨੰਬਰ ਨਾਲ ਯੂਜ਼ਰਾਂ ਦੀ ਵੈਰੀਫਿਕੇਸ਼ਨ ਸੁਨਿਸ਼ਚਿਤ ਕਰਾਉਣ ਲਈ TrueSDK ਐਪ ਲਾਂਚ ਕੀਤੀ ਹੈ।
ਕੰਪਨੀ ਨੇ ਦੱਸਿਆ ਕਿ TrueSDK ਨੂੰ ਅਜੇ ਸਿਰਫ ਐਂਡ੍ਰਾਇਡ ਯੂਜ਼ਰਸ ਲਈ 12 ਭਾਗੀਦਾਰਾਂ ਨਾਲ ਪੇਸ਼ ਕੀਤਾ ਹੈ। ਕਵਿੱਕਰ, ਮੋਬਿਕੱਵਿਕ, ਰੈਡਬਸ, ਕਾਰਦੇਖੋ, ਇੰਡੀਆ ਮੈਟ੍ਰੀਮਨੀ. ਡਾਟ.ਕਾਮ, ਇਕਸਿਗੋ, ਓਯੋ ਰੂੰੰਮਸ, ਫਰੇਸ਼ ਮੈਨਿਊ, ਸ਼ਾਪਕਲੂਜ਼ ਜਿਹੇ ਲੋਕਪ੍ਰਿਅ ਸਟਾਰਟਅਪ ਇਸ ''ਚ ਸ਼ਾਮਿਲ ਹਨ।
ਕੰਪਨੀ ਦੇ ਸਹਿ-ਸੰਸਥਾਪਕ ਅਤੇ ਮੁੱਖ ਰਣਨੀਤੀ ਅਧਿਕਾਰੀ nami zarringhalam ਨੇ ਕਿਹਾ, ਯੂਜ਼ਰਸ ਨੂੰ ਕਾਲ ਬਾਰੇ ਵੱਧ ਤੋਂ ਵੱਧ ਜਾਣਕਾਰੀ ਮੁਹੱਈਆ ਕਰਵਾਉਣਾ ਅਤੇ ਉਸ ਦਾ ਪੂਰਨ ਢੰਗ ਨਾਲ ਇਸਤੇਮਾਲ ਕਰਨ ''ਚ ਮਦਦ ਕਰਨਾ ਹੀ ਸਾਡਾ ਟੀਚਾ ਰਿਹਾ ਹੈ। ਇਸੇ ਨੂੰ ਧਿਆਨ ''ਚ ਰੱਖਦੇ ਹੋਏ ਅਸੀਂ ਭਰੋਸੇਯੋਗ ਪੁਸ਼ਟੀਕਰਣ ਆਪਸ਼ਨ ਲਈ ਨਵੀਂ ਪੇਸ਼ਕਸ਼ ਕੀਤੀ ਹੈ।