ਦੰਦਾਂ ਨੂੰ ਚੰਗੀ ਤਰ੍ਹਾਂ ਸਾਫ ਕਰਨ ''ਚ ਮਦਦ ਕਰੇਗਾ ਇਹ ਟੁੱਥ ਬਰੱਸ਼
Wednesday, Feb 24, 2016 - 11:07 AM (IST)

ਜਲੰਧਰ— ਇਹ ਕੁਝ ਲੋਕਾਂ ਲਈ ਹੈਰਾਨੀਜਨਕ ਹੋ ਸਕਦਾ ਹੈ ਪਰ ਬਹੁਤ ਸਾਰੀਆਂ ਅਜਿਹੀਆਂ ਚੀਜ਼ਾਂ ਹਨ, ਜਿਨ੍ਹਾਂ ਦੇ ਇੰਟਰਨੈੱਟ ਨਾਲ ਕਨੈਕਟਿਡ ਹੋਣ ਦੀ ਲੋੜ ਨਹੀਂ ਹੈ, ਜਿਵੇਂ ਕਿ ਟੁੱਥ ਬਰੱਸ਼। ਓਰਲ-ਬੀ ਨੇ ਮੋਬਾਇਲ ਵਰਲਡ ਕਾਂਗਰਸ ''ਚ ਆਪਣਾ ਲੇਟੈਸਟ ਟੁੱਥ ਬਰੱਸ਼ ''ਜੀਨੀਅਸ'' ਲਾਂਚ ਕੀਤਾ ਹੈ।
ਦੂਸਰੇ ਟੁੱਥ ਬਰੱਸ਼ ਦੀ ਤੁਲਨਾ ''ਚ ਇਹ ਤੁਹਾਨੂੰ ਆਸਾਨ ਤਰੀਕੇ ਨਾਲ ਬਰੱਸ਼ ਕਰਨ ''ਚ ਸੁਧਾਰ ਕਰੇਗਾ ਕਿਉਂਕਿ ਓਰਲ-ਬੀ ਜੀਨੀਅਸ ਬਰੱਸ਼ ਕਰਦੇ ਸਮੇਂ ਤੁਹਾਡੇ ''ਤੇ ਨਜ਼ਰ ਰੱਖਦਾ ਹੈ। ਹੁਣ ਤੁਸੀਂ ਸੋਚ ਰਹੇ ਹੋਵੇਗੇ ਕਿ ਇਹ ਕਿਵੇਂ ਹੋ ਸਕਦਾ ਹੈ? ਤੁਹਾਨੂੰ ਦੱਸ ਦਈਏ ਕਿ ਇਸ ਕੰਮ ''ਚ ਸਮਾਰਟਫੋਨ ਇਸ ਟੁੱਥ ਬਰੱਸ਼ ਦੇ ਨਾਲ ਮਿਲ ਕੇ ਕੰਮ ਕਰੇਗਾ, ਬਸ ਇਸ ਲਈ ਤੁਹਾਨੂੰ ਆਪਣੇ ਸਮਾਰਟਫੋਨ ਨੂੰ ਬਾਥਰੂਮ ਦੇ ਸ਼ੀਸ਼ੇ ''ਤੇ ਲਗਾਉਣਾ ਹੋਵੇਗਾ।
ਓਰਬ-ਬੀ ਜੀਨੀਅਸ ਟੁੱਥ ਬਰੱਸ਼ ਦੇ ਨਾਲ ਪ੍ਰੈਕਟੀਕਲ ਸਮਾਰਟਫੋਨ ਹੋਲਡਰ ਨੂੰ ਵੇਚੇਗਾ ਜੋ ਤੁਹਾਡੇ ਸਮਾਰਟਫੋਨ ਨੂੰ ਸਹੀ ਕੋਣ ''ਚ ਹੋਲਡ ਕਰੇਗਾ ਤਾਂ ਜੋ ਫੋਨ ਦਾ ਫਰੰਟ ਫੇਸਿੰਗ ਕੈਮਰਾ ਦੰਦਾਂ ਨੂੰ ਸਾਫ ਕਰਦੇ ਸਮੇਂ ਕੈਪਚਰ ਕਰ ਸਕੇ। ਇਹ ਟੁੱਥ ਬਰੱਸ਼ ਤੁਹਾਡੇ ਸਮਾਰਟਫੋਨ ਦੇ ਨਾਲ ਅਟੈਚ ਹੁੰਦਾ ਹੈ ਅਤੇ ਮੋਸ਼ਨ ਸੈਂਸਰ ਟੈਕਨਾਲੋਜੀ ਓਰਬ-ਬੀ ਪੁਜ਼ੀਸ਼ਨ ਡਿਟੈਕਸ਼ਨ ਟੈਕਨਾਲੋਜੀ ਨੂੰ ਇਨੇਬਲ ਕਰ ਦਿੰਦੀ ਹੈ, ਜਿਸ ਨਾਲ ਓਰਲ-ਬੀ ਐਪ ਇਹ ਪਤਾ ਲਗਾਉਣ ''ਚ ਮਦਦ ਕਰੇਗੀ ਕਿ ਤੁਸੀਂ ਸਹੀ ਤਰ੍ਹਾਂ ਸਾਰੇ ਦੰਦ ਸਾਫ ਕੀਤੇ ਹਨ ਜਾਂ ਨਹੀਂ। ਓਰਬ-ਬੀ ਜੀਨੀਅਸ ਜੁਲਾਈ ਮਹੀਨੇ ਤੋਂ ਉਪਲੱਬਧ ਹੋਵੇਗਾ। ਫਿਲਹਾਲ ਇਸ ਦੀ ਕੀਮਤ ਬਾਰੇ ਜਾਣਕਾਰੀ ਨਹੀਂ ਮਿਲੀ ਹੈ।