ਪੂਰੀ ਦੁਨੀਆ ’ਚ TikTok ਦਾ ਜਲਵਾ, ਇਸ ਮਾਮਲੇ ’ਚ ਫੇਸਬੁੱਕ ਨੂੰ ਵੀ ਛੱਡਿਆ ਪਿੱਛੇ

01/15/2020 3:32:50 PM

ਗੈਜੇਟ ਡੈਸਕ– ਚੀਨ ਦੀ ਸ਼ਾਰਟ ਵੀਡੀਓ ਮੇਕਿੰਗ ਐਪ ਟਿਕਟਾਕ ਨਾ ਸਿਰਫ ਭਾਰਤ, ਸਗੋਂ ਦੁਨੀਆ ਭਰ ’ਚ ਮਸ਼ਹੂਰ ਹੁੰਦੀ ਜਾ ਰਹੀ ਹੈ। ਸਾਲ 2019 ’ਚ ਇਹ ਦੁਨੀਆ ਦੀ ਦੂਜੀ ਸਭ ਤੋਂ ਜ਼ਿਆਦਾ ਡਾਊਨਲੋਡ ਹੋਣ ਵਾਲੀ ਐਪ ਬਣੀ। ਸੈਂਸਰ ਟਾਵਰ ਦੀ ਰਿਪੋਰਟ ਮੁਤਾਬਕ, ਪਿਛਲੇ ਸਾਲ ਵਟਸਐਪ ਤੋਂ ਬਾਅਦ ਦੁਨੀਆ ਭਰ ’ਚ ਸਭ ਤੋਂ ਜ਼ਿਆਦਾ ਟਿਕਟਾਕ ਨੂੰ ਡਾਊਨਲੋਡ ਕੀਤਾ ਗਿਆ। ਟਿਕਟਾਕ ਐਪ ਨੇ ਫੇਸਬੁੱਕ ਅਤੇ ਮੈਸੇਂਜਰ ਐਪ ਨੂੰ ਪਛਾੜ ਦਿੱਤਾ ਜੋ ਤੀਜੇ ਅਤੇ ਚੌਥੇ ਸਥਾਨ ’ਤੇ ਰਹੇ। ਰਿਪੋਰਟ ਮੁਤਾਬਕ, ਸਾਲ 2019 ਦੀ ਚੌਥੀ ਤਿਮਾਹੀ ’ਚ ਇਸ ਐਪ ਨੂੰ 220 ਮਿਲੀਅਨ ਡਾਊਨਲੋਡਸ ਮਿਲੇ ਹਨ, ਜੋ ਇਸ ਤੋਂ ਪਿਛਲੀ ਤਿਮਾਹੀ ਦੇ ਮੁਕਾਬਲੇ 24 ਫੀਸਦੀ ਜ਼ਿਆਦਾ ਹੈ। ਰਿਪੋਰਟ ’ਚ ਇਹ ਵੀ ਕਿਹਾ ਗਿਆ ਹੈ ਕਿ ਟਿਕਟਾਕ ਦੀ ਕਮਾਈ ’ਚ 540 ਫੀਸਦੀ ਦਾ ਭਾਰੀ ਵਾਧਾ ਹੋਇਆ ਹੈ। 

PunjabKesari

ਹਰ ਮਹੀਨੇ 40 ਮਿਲੀਅਨ ਡਾਲਰ ਦੀ ਕਮਾਈ
ਸੈਂਸਰ ਟਾਵਰ ਨੇ ਦਾਅਵਾ ਕੀਤਾ ਹੈ ਕਿ ਇਕੱਲੇ ਦਸੰਬਰ ਮਹੀਨੇ ’ਚ ਟਿਕਟਾਕ ਦੀ 40 ਮਿਲੀਅਨ ਡਾਲਰ (ਕਰੀਬ 283 ਕਰੋੜ ਰੁਪਏ) ਦੀ ਕਮਾਈ ਹੋਈ ਹੈ। ਕਮਾਈ ਦੇ ਮਾਮਲੇ ’ਚ ਇਹ ਐਪ ਪਿਛਲੇ ਮਹੀਨੇ 7ਵੇਂ ਨੰਬਰ (ਗੇਮਸ ਨੂੰ ਹਟਾ ਕੇ) ’ਤੇ ਰਹੀ। ਟਿਕਟਾਕ ਦੀ ਸਭ ਤੋਂ ਜ਼ਿਆਦਾ ਕਮਾਈ ਚੀਨ ਤੋਂ ਹੁੰਦੀ ਹੈ ਅਤੇ ਦੂਜੇ ਨੰਬਰ ’ਤੇ ਅਮਰੀਕਾ ਤੋਂ। 2019 ਦੀ ਚੌਥੀ ਤਿਮਾਹੀ ’ਚ ਟਿਕਟਾਕ ਨੂੰ 78 ਫੀਸਦੀ ਰੈਵੇਨਿਊ ਚੀਨ ਅਤੇ 16 ਫੀਸਦੀ ਯੂ.ਐੱਸ. ਤੋਂ ਮਿਲਿਆ। 

ਸੈਂਸਰ ਟਾਵਰ ਮੁਤਾਬਕ, 2019 ’ਚ ਟਿਕਟਾਕ ਨੇ 700 ਮਿਲੀਅਨ ਤੋਂ ਜ਼ਿਆਦਾ ਡਾਊਨਲੋਡ ਪੂਰੇ ਕੀਤੇ। ਇਹ ਅੰਕੜਾ 1 ਜਨਵਰੀ 2019 ਤੋਂ 31 ਦਸੰਬਰ 2019 ਤਕ ਦਾ ਹੈ, ਜਿਸ ਵਿਚ ਦੁਨੀਆ ਭਰ ਦੇ ਆਈਫੋਨ, ਆਈਪੈਡ ਅਤੇ ਗੂਗਲ ਪਲੇਅ ਸਟੋਰ ਨੂੰ ਸ਼ਾਮਲ ਕੀਤਾ ਗਿਆ ਹੈ। ਪਿਛਲੇ ਸਾਲ ਐਪ ਨੂੰ ਲਗਭਗ 45 ਫੀਸਦੀ ਡਾਊਨਲੋਡ ਭਾਰਤ ’ਚ ਕੀਤਾ ਗਿਆ। ਯੂ.ਐੱਸ. ਐਪ ਸਟੋਰ ’ਤੇ ਟਿਕਟਾਕ ਡਾਊਨਲੋਡਸ ’ਚ 83 ਫੀਸਦੀ ਦਾ ਵਾਧਾ ਹੋਇਆ ਹੈ। ਸਾਲ 2019 ’ਚ ਟਿਕਟਾਕ ਸਭ ਤੋਂ ਜ਼ਿਆਦਾ ਭਾਰਤ ’ਚ ਡਾਊਨਲੋਡ ਕੀਤਾ, ਜਦਕਿ ਬ੍ਰਾਜ਼ੀਲ ਦੂਜੇ ਸਥਾਨ ’ਤੇ ਰਿਹਾ। 


Related News