ਵੀਵੋ ਦੇ ਇਸ ਸਮਾਰਟਫੋਨ ਦੀ 10 ਲੱਖ ਤੋਂ ਜ਼ਿਆਦਾ ਯੂਨਿਟਸ ਦੀ ਹੋਈ ਸੇਲ
Wednesday, Jun 10, 2020 - 09:43 PM (IST)

ਗੈਜੇਟ ਡੈਸਕ—ਪਿਛਲੇ ਦੋ ਮਹੀਨੇ ਭਲੇ ਹੀ ਦੁਨੀਆਭਰ 'ਚ ਕੋਰੋਨਾ ਵਾਇਰ ਦਾ ਕਹਿਰ ਰਿਹਾ ਹੋਵੇ ਪਰ ਚੀਨ ਦੀ ਕੰਪਨੀ ਵੀਵੋ ਇਕ ਖੁਸ਼ਖਬਰੀ ਜ਼ਰੂਰ ਲੈ ਕੇ ਆਈ ਹੈ। ਕੰਪਨੀ ਦੇ ਵੀਵੋ ਐੱਸ6 ਸਮਾਰਟਫੋਨ ਦੀ ਗਾਹਕਾਂ 'ਚ ਵਧੀਆ ਡਿਮਾਂਡ ਦੇਖਣ ਨੂੰ ਮਿਲੀ ਹੈ। ਵੀਵੋ ਨੇ ਦਾਅਵਾ ਕੀਤਾ ਹੈ ਕਿ ਦੋ ਮਹੀਨਿਆਂ 'ਚ ਵੀਵੋ ਐੱਸ6 ਸੀਰੀਜ਼ ਦੇ ਸਮਾਰਟਫੋਨ ਦੀ ਵਿਕਰੀ 10 ਲੱਖ ਯੂਨਿਟ ਪਾਰ ਕਰ ਗਈ। ਇਕ ਇਹ 5ਜੀ ਸਮਾਰਟਫੋਨ ਹੈ ਜਿਸ ਨੂੰ ਕੰਪਨੀ ਨੇ ਅਪ੍ਰੈਲ 'ਚ ਚੀਨ 'ਚ ਲਾਂਚ ਕੀਤਾ ਸੀ।
ਫੋਨ ਦੀ ਖਾਸੀਅਤ ਇਸ 'ਚ ਦਿੱਤਾ ਗਿਆ ਫਲੈਗਸ਼ਿਪ Exynos 980 5ਜੀ ਚਿਪਸੈਟ ਸੀ, ਜਿਸ ਨੂੰ ਵੀਵੋ ਅਤੇ ਸੈਮਸੰਗ ਨੇ ਮਿਲ ਕੇ ਤਿਆਰ ਕੀਤਾ ਸੀ। ਇਹ ਚਿੱਪਸੈੱਟ ਯੂਜ਼ਰਸ ਨੂੰ 3.55Gbps ਤੱਕ ਦੀ ਡਾਊਨਲੋਡ ਸਪੀਡ ਦਿਵਾ ਸਕਦਾ ਹੈ। ਚੀਨ 'ਚ ਇਸ ਫੋਨ ਦੇ 128ਜੀ.ਬੀ. ਮਾਡਲ ਦੀ ਕੀਮਤ 2698 ਯੁਆਨ (ਕਰੀਬ 28 ਹਜ਼ਾਰ ਰੁਪਏ) ਅਤੇ 256ਜੀ.ਬੀ. ਮਾਡਲ ਦੀ ਕੀਮਤ 2998 ਯੁਆਨ (ਕਰੀਬ 32 ਹਜ਼ਾਰ ਰੁਪਏ) ਹੈ।
ਫੋਨ ਦੀ ਸਭ ਤੋਂ ਵੱਡੀ ਖਾਸੀਅਤ ਇਸ 'ਚ ਦਿੱਤਾ ਗਿਆ ਨਾਈਟ-ਸੈਲਫੀ ਐਕਸੀਪੀਰਅੰਸ ਹੈ। ਫੋਨ 'ਚ ਦਿੱਤਾ ਗਿਆ 32 ਮੈਗਾਪਿਕਸਲ ਦਾ ਫਰੰਟ ਕੈਮਰਾ ਘੱਟ ਰੋਸ਼ਨੀ 'ਚ ਵੀ ਦਮਦਾਰ ਸੈਲਫੀ ਲੈਂਦਾ ਹੈ। ਲੋਅ-ਲਾਈਟ 'ਚ ਸੈਲਫੀ ਲੈਣ ਲਈ ਫੋਨ 'ਚ ਸਾਫਟ ਰਿੰਗ ਫਿਲ-ਲਾਈਟ ਤਕਨਾਲੋਜੀ ਮਿਲਦੀ ਹੈ। ਇਸ 'ਚ ਦਿੱਤੀ ਗਈ 4500 ਐੱਮ.ਏ.ਐੱਚ. ਦੀ ਬੈਟਰੀ 18ਵਾਟ ਫਾਸਟ ਚਾਰਜਿੰਗ ਸਪੋਰਟ ਕਰਦੀ ਹੈ।
ਸਪੈਸੀਫਿਕੇਸ਼ਨਸ
ਸਮਾਰਟਫੋਨ 'ਚ 6.44 ਇੰਚ ਦੀ ਫੁਲ ਐੱਚ.ਡੀ.+ਰੈਜੋਲਿਉਸ਼ਨ ਵਾਲੀ ਏਮੋਲੇਡ ਡਿਸਪਲੇਅ ਮਿਲਦੀ ਹੈ। ਫੋਨ ਦੇ ਫਰੰਟ ਕੈਮਰੇ ਲਈ ਵਾਟਰਡਰਾਪ ਨੌਚ ਅਤੇ ਇਨ ਡਿਸਪਲੇਅ ਫਿਗਰਪ੍ਰਿੰਟ ਸਕੈਨਰ ਮਿਲਦਾ ਹੈ। ਇਹ ਬਲੈਕ, ਵ੍ਹਾਈਟ ਅਤੇ ਬਲੂ ਕਲਰ 'ਚ ਆਉਂਦਾ ਹੈ। ਕੈਮਰੇ ਦੀ ਗੱਲ ਕਰੀਏ ਤਾਂ ਫੋਨ 'ਚ ਕਵਾਡ ਰੀਅਰ ਕੈਮਰਾ ਮਿਲਦਾ ਹੈ। ਇਸ 'ਚ 48 ਮੈਗਾਪਿਕਸਲ ਦਾ ਪ੍ਰਾਈਮਰੀ ਸੈਂਸਰ, 8 ਮੈਗਾਪਿਕਸਲ ਦਾ ਅਲਟਰਾ ਵਾਈਡ ਐਂਗਲ ਲੈਂਸ, 2 ਮੈਗਾਪਿਕਸਲ ਦਾ ਮੈਕ੍ਰੋ ਲੈਂਸ ਅਤੇ 2 ਮੈਗਾਪਿਕਸਲ ਦਾ ਡੈਪਥ ਸੈਂਸਰ ਮਿਲਦਾ ਹੈ।