ਮੋਬਾਇਲ ਚਾਰਜਿੰਗ ਦੀ ਪਰੇਸ਼ਾਨੀ ਨੂੰ ਦੂਰ ਕਰੇਗੀ ਵਾਇਰਲੈੱਸ ਸਟੀਕਰ ਤਕਨੀਕ
Friday, Jan 06, 2017 - 02:42 PM (IST)

ਜਲੰਧਰ- ਕੀ ਤੁਸੀਂ ਜਾਣਦੇ ਹੋ ਕਿ ਇਕ ਅਜਿਹੀ ਤਕਨੀਕ ਵੀ ਹੈ ਜਿਸ ਰਾਹੀਂ ਬਿਨਾਂ ਚਾਰਜਰ ਦੇ ਵੀ ਤੁਹਾਡਾ ਸਮਾਰਟਫੋਨ ਚਾਰਜ ਹੋ ਜਾਵੇਗਾ? ਦਰਅਸਲ, ਇਕ ਨਵੀਂ ਤਕਨੀਕ ਰਾਹੀਂ ਬਿਨਾਂ ਤਾਰ ਦੇ ਕਿਸੇ ਵੀ ਇਲੈਕਟ੍ਰੋਨਿਕ ਉਪਕਰਣ ਨੂੰ ਚਾਰਜ ਕੀਤਾ ਜਾ ਸਕੇਗਾ। ਇਸ ਨਾਲ ਅਜਿਹੇ ਡਿਵਾਈਸ ਵੀ ਚਾਰਜ ਕੀਤੀ ਜਾ ਸਕੇਗੀ ਵਾਇਰਲੈੱਸ ਚਾਰਜਿੰਗ ਨੂੰ ਸਪੋਰਟ ਨਹੀਂ ਕਰਦੀ। ਅਜਿਹੇ ''ਚ ਇਹ ਐਪਲ ਦੇ ਆਈਫੋਨ ਅਤੇ ਆਈਪੈਡ ਨੂੰ ਵੀ ਚਾਰਜ ਕਰਨ ''ਚ ਕਾਰਗਰ ਹੋਵੇਗੀ।
ਇਸ ਵਾਇਰਲੈੱਸ ਚਾਰਜਰ ਨੂੰ ਫਰਾਂਸ ਦੇ ਸਟਾਰਟਅਪ ਨੇ ਵਿਕਸਿਤ ਕੀਤਾ ਹੈ। ਇਸ ਦਾ ਨਾਂ ਐਨਰਜੀਸਕਵੇਅਰ ਹੈ। ਇਸ ਨੂੰ ਲਾਸ ਵੇਗਾਸ ''ਚ ਸੀ.ਈ.ਐੱਸ. 2017 ਦੌਰਾਨ ਵੀ ਦੇਖਿਆ ਗਿਆ ਹੈ।
ਕਿਵੇਂ ਕੰਮ ਕਰਦਾ ਹੈ ਐਨਰਜੀਸਕਵੇਅਰ
ਇਸ ਵਿਚ ਇਕ ਚਾਰਜਿੰਗ ਪੈਡ ਅਤੇ ਇਕ ਸਟੀਕਰ ਹੈ, ਜਿਸ ਨੂੰ ਡਿਵਾਈਸ ਦੇ ਪਿੱਛੇ ਲਗਾਇਆ ਜਾਂਦਾ ਹੈ. ਸਟੀਕਰ ਮਾਈਕ੍ਰੋ-ਯੂ.ਐੱਸ.ਬੀ., ਯੂ.ਐੱਸ.ਬੀ.-ਸੀ ਜਾਂ ਲਾਈਟਨਿੰਗ ਦੇ ਨਾਲ ਦੋ ਇਲੈਕਟ੍ਰੋਡ ਨੂੰ ਸਪੋਰਟ ਕਰਦਾ ਹੈ। ਇਸ ਨਾਲ ਡਿਵਾਈਸ ਦਾ ਚਾਰਜਿੰਗ ਪੋਰਟ ਕੁਨੈੱਕਟ ਹੁੰਦਾ ਹੈ। ਡਿਵਾਈਸ ਦੇ ਪੈਡ ''ਤੇ ਰੱਖੇ ਜਾਣ ਤੋਂ ਬਾਅਦ ਚਾਰਜਿੰਗ ਸ਼ੁਰੂ ਹੋ ਜਾਂਦੀ ਹੈ।
ਤੁਹਾਨੂੰ ਦੱਸ ਦਈਏ ਕਿ ਸਟੀਕਰ ''ਚ ਇਕ ਤਰ੍ਹਾਂ ਦੀ ਰੁਕਾਵਟ ਇਹ ਹੈ ਕਿ ਇਹ ਡਿਵਾਈਸ ਦੇ ਚਾਰਟਿੰਗ ਪੋਰਟ ਨੂੰ ਬਲਾਕ ਕਰ ਦਿੰਦਾ ਹੈ। ਜੇਕਰ ਯੂਜ਼ਰ ਫੋਨ ਨੂੰ ਚਾਰਜਰ ਾਲ ਹੀ ਚਾਰਜ ਕਰਨਾ ਚਾਹੁੰਦਾ ਹੈ ਤਾਂ ਉਸ ਨੂੰ ਸਟੀਕਰ ਹਟਾਉਣਾ ਹੋਵੇਗਾ। ਕੰਪਨੀ ਨੇ ਇਸ ਪਰੇਸ਼ਾਨੀ ਨੂੰ ਸਵੀਕਰ ਕੀਤਾ ਹੈ ਅਤੇ ਵਾਅਦਾ ਕੀਤਾ ਹੈ ਕਿ ਜਲਦੀ ਹੀ ਇਸ ਦਾ ਹੱਲ ਕੀਤਾ ਜਾਵੇਗਾ। ਐਨਲਜੀਸਕਵੇਅਰ ਦੀ ਕੀਮਤ 89 ਡਾਲਰ ਹੈ। ਇਸ ਵਿਚ ਇਕ ਚਾਰਜਿੰਗ ਪੈਡ ਅਤੇ ਪੰਜ ਸਟੀਕਰ ਸ਼ਾਮਲ ਹਨ।