Apple AirDrop ਦੀ ਤਰ੍ਹਾਂ ਐਂਡ੍ਰਾਇਡ ਸਮਾਰਟਫੋਨਸ ''ਚ ਦਿੱਤਾ ਜਾ ਰਿਹੈ ਇਹ ਖਾਸ ਫੀਚਰ

08/06/2020 2:08:32 AM

ਗੈਜੇਟ ਡੈਸਕ—ਐਂਡ੍ਰਾਇਡ ਯੂਜ਼ਰਸ ਲਈ ਗੂਗਲ ਹੁਣ ਐਪਲ ਦੇ AirDrop ਵਰਗਾ ਫੀਚਰਸ ਲੈ ਕੇ ਆ ਰਿਹਾ ਹੈ। ਗੂਗਲ ਦਾ Nearby Share ਫੀਚਰ ਥਰਡ ਪਾਰਟੀ ਫਾਈਲ ਟ੍ਰਾਂਸਫਰ ਐਪਸ ਲਈ ਖਤਰਾ ਸਾਬਤ ਹੋ ਸਕਦਾ ਹੈ। ਕਿਉਂਕਿ ਹੁਣ ਤੱਕ ਐਂਡ੍ਰਾਇਡ 'ਚ ਬਲੂਟੁੱਥ ਤੋਂ ਇਲਾਵਾ ਯੂਨੀਫਾਈਡ ਨੈਟਿਵ ਫਾਈਲ ਟ੍ਰਾਂਸਫਰ ਫੀਚਰ ਨਹੀਂ ਸੀ ਜੋ ShareIt ਜਿੰਨੀ ਤੇਜ਼ੀ ਨਾਲ ਇਕ ਤੋਂ ਦੂਜੇ ਸਮਾਰਟਫੋਨ 'ਚ ਫਾਈਲਸ, ਫੋਟੋਜ਼ ਅਤੇ ਵੀਡੀਓਜ਼ ਸ਼ੇਅਰ ਕਰ ਸਕਣ। ਗੂਗਲ ਨੇ ਕਨਫਰਮ ਕੀਤਾ ਹੈ ਕਿ Nearby Share ਫੀਚਰ ਐਂਡ੍ਰਾਇਡ ਸਮਾਰਟਫੋਨਸ ਲਈ ਲਿਆਇਆ ਜਾ ਰਿਹਾ ਹੈ। ਇਸ ਫੀਚਰ ਦੀ ਗੱਲ ਕਰੀਏ ਤਾਂ ਇਹ ਕਾਫੀ ਸਿੰਪਲ ਅਤੇ ਯੂਜ਼ ਕਰਨ 'ਚ ਵੀ ਆਸਾਨ ਹੋਵੇਗਾ।

ਉਦਾਹਰਣ ਦੇ ਤੌਰ 'ਤੇ ਜੇਕਰ ਤੁਹਾਨੂੰ ਕੋਈ ਫਾਈਲ ਜਾਂ ਇਮੇਜ ਦੂਜੇ ਐਂਡ੍ਰਾਇਡ ਸਮਾਰਟਫੋਨ ਨਾਲ ਸ਼ੇਅਰ ਕਰਨੀ ਹੈ, ਤੁਹਾਨੂੰ ਫਾਈਲ, ਫੋਟੋਜ਼ ਜਾਂ ਦੂਜੇ ਕਾਨਟੈਂਟ ਨੂੰ ਸਲੈਕਟ ਕਰਕੇ ਸ਼ੇਅਰ ਆਈਕਨ ਦੀ ਵਰਤੋਂ ਕਰਨੀ ਹੈ। ਸ਼ੇਅਰ ਆਈਕਨ ਟੈਪ ਕਰਦੇ ਹੀ ਆਲੇ-ਦੁਆਲੇ ਦੇ ਐਂਡ੍ਰਾਇਡ ਸਮਾਰਟਫੋਨ ਨੂੰ ਤੁਹਾਨੂੰ ਫੋਨ ਸਰਚ ਕਰੇਗਾ। ਦੂਜੇ ਫੋਨ 'ਚ ਇਸ ਨੂੰ ਆਨ ਕਰਕੇ ਐਕਸੈਪਟ ਕਰਨ ਦਾ ਆਪਸ਼ਨ ਦਿੱਤਾ ਜਾਵੇਗਾ। ਠੀਕ ਇਸੇ ਤਰ੍ਹਾਂ ਦਾ ਫੀਚਰ ਐਪਲ ਆਈਫੋਨ ਅਤੇ ਮੈਕਬੁੱਕ 'ਚ ਵੀ ਦਿੱਤਾ ਜਾਂਦਾ ਹੈ।

ਦੱਸਣਯੋਗ ਹੈ ਕਿ ਇਸ ਦੇ ਲਈ ਗੂਗਲ ਕੋਈ ਖਾਸ ਐਪ ਨਹੀਂ ਲਾਂਚ ਕਰੇਗਾ ਬਲਕਿ ਇਹ ਅਪਡੇਟ ਨਾਲ ਫੋਨ 'ਚ ਇਨਬਿਲਟ ਫੀਚਰ ਦੀ ਤਰ੍ਹਾਂ ਹੀ ਕੰਮ ਕਰੇਗਾ। ਇਕ ਤੋਂ ਦੂਜੇ ਐਂਡ੍ਰਾਇਡ ਸਮਾਰਟਫੋਨਸ 'ਚ ਫਾਈਲ ਟ੍ਰਾਂਸਫਰ ਕਰਨ ਲਈ ਗੂਗਲ ਦਾ Nearby Sharing ਫੀਚਰ ਬਲੂਟੁੱਥ, ਵਾਈ-ਫਾਈ, ਲੋ ਐਨਰਜੀ ਬਲੂਟੁੱਥ ਅਤੇ ਵੈੱਬ ਆਰ.ਟੀ.ਸੀ. ਦੀ ਵਰਤੋਂ ਕਰੇਗਾ। ਇਹ ਡਿਪੈਂਡ ਕਰਦਾ ਹੈ ਕਿ ਫਾਈਲ ਟ੍ਰਾਂਸਫਰ ਕਰਨ ਵਾਲੇ ਸਮਾਰਟਫੋਨ 'ਚ ਅਤੇ ਫਾਈਲ ਟ੍ਰਾਂਸਫਰ ਕਰਨ ਦੇ ਸਮੇਂ ਕਿਹੜਾ ਆਪਸ਼ਨ ਉਪਲੱਬਧ ਹੈ।

ਇਸ ਦੇ ਤਹਿਤ ਤੁਸੀਂ ਇਸ ਨੂੰ ਆਨ ਜਾਂ ਆਫ ਰੱਖ ਸਕਦੇ ਹੋ। ਜੇਕਰ ਰੀਸਿਵਿੰਗ ਆਫ ਰੱਖੋਗੇ ਤਾਂ ਦੂਜਾ ਐਂਡ੍ਰਾਇਡ ਸਮਾਰਟਫੋਨ ਤੁਹਾਡੇ ਫੋਨ ਨੂੰ ਡਿਸਕਵਰੀ ਨਹੀਂ ਕਰ ਸਕੇਗਾ। ਟ੍ਰਾਂਸਫਰ ਕਰਨ ਲਈ ਇਸ ਨੂੰ ਆਨ ਕਰਨਾ ਹੋਵੇਗਾ ਅਤੇ ਫਾਈਲਸ ਨੂੰ ਐਕਸੈਪਟ ਕਰਨਾ ਹੋਵੇਗਾ।

ਇਥੇ ਤੁਹਾਨੂੰ ਹਿਡੇਨ, ਵਿਡਿਬਲ ਟਰੂ ਆਲ ਆਨਟੈਕਸਟ ਨਾਲ ਵਿਜ਼ਿਬਲ ਓਨਲੀ ਟਰੂ ਕਮ ਕਾਨਟੈਕਟਸ ਦਾ ਆਪਸ਼ਨ ਮਿਲੇਗਾ। ਇਸ ਨੂੰ ਤੁਸੀਂ ਐਂਡ੍ਰਾਇਡ ਸਮਾਰਟਫੋਨ ਦੇ ਕਵਿੱਕ ਸੈਟਿੰਗਸ ਨਾਲ ਹੀ ਕੰਰਟੋਲ ਕਰ ਸਕੋਗੇ। ਗੂਗਲ ਨੇ ਕਿਹਾ ਕਿ ਇਹ ਫੀਚਰ ਕਿਸੇ ਵੀ Android 6 ਜਾਂ ਇਸ ਤੋਂ ਉੱਤੇ ਦੇ ਵਰਜ਼ਨ 'ਤੇ ਚੱਲਣ ਵਾਲੇ ਸਮਾਰਟਫੋਨ 'ਚ ਕੰਮ ਕਰੇਗਾ। ਕੰਪਨੀ ਮੁਤਾਬਕ ਹੁਣ ਦੇ ਲਈ ਇਹ ਫੀਚਰ ਚੁਨਿੰਦਾ ਪਿਕਸਲ ਅਤੇ ਸੈਮਸੰਗ ਸਮਾਰਟਫੋਨ ਲਈ ਜਾਰੀ ਕੀਤਾ ਜਾ ਰਿਹਾ ਹੈ। ਆਉਣ ਵਾਲੇ ਸਮੇਂ 'ਚ ਦੂਜੇ ਐਂਡ੍ਰਾਇਡ ਬੇਸਡ ਸਮਾਰਟਫੋਨ 'ਚ ਵੀ ਇਹ ਫੀਚਰ ਦਿੱਤਾ ਜਾਵੇਗਾ।


Karan Kumar

Content Editor

Related News