21 ਮਾਰਚ ਨੂੰ ਲਾਂਚ ਹੋ ਸਕਦਾ ਹੈ Gionee ਦਾ ਇਹ ਸਮਾਰਟਫੋਨ

Monday, Mar 20, 2017 - 09:46 AM (IST)

ਜਲੰਧਰ- ਚੀਨ ਦੀ ਮੋਬਾਇਲ ਫੋਨ ਨਿਰਮਾਤਾ ਕੰਪਨੀ ਜਿਓਨੀ ਜਲਦ ਹੀ ਭਾਰਤ ''ਚ ਨਵਾਂ ਸਮਾਰਟਫੋਨ ਲਾਂਚ ਕਰਨ ਵਾਲੀ ਹੈ। ਜਾਣਕਾਰੀ ਦੇ ਮੁਤਾਬਕ A1 ਨਾਂ ਦਾ ਇਹ ਸਮਾਰਟਫੋਨ 21 ਮਾਰਚ ਨੂੰ ਲਾਂਚ ਹੋ ਸਕਦਾ ਹੈ। ਇਸ ਸਮਾਰਟਫੋਨ ਦੀ ਕੀਮਤ 16,000 ਤੋਂ ਲੈ ਕੇ 17,000 ਰੁਪਏ ਤੱਕ ਹੋ ਸਕਦੀ ਹੈ, ਜਦ ਕਿ ਕੰਪਨੀ ਨੇ ਹੁਣ ਤੱਕ ਇਸ ਦੇ ਬਾਰੇ ''ਚ ਕੋਈ ਖੁਲਾਸਾ ਨਹੀਂ ਕੀਤਾ ਹੈ। ਦੱਸ ਦਈਏ ਕਿ ਕੰਪਨੀ ਨੇ ਇਸ ਸਮਾਰਟਫੋਨ ਨੂੰ ਪਹਿਲਾਂ ਬਾਰਸੀਲੋਨਾ ''ਚ ਆਯੋਜਿਤ MWC 2017 ਈਵੈਂਟ ''ਚ ਲਾਂਚ ਕੀਤਾ ਸੀ।
ਫੀਚਰਸ -
Gionee A1 ''ਚ 5.5 ਇੰਚ ਦੀ (1920x1080) ਪਿਕਸਲ ਰੈਜ਼ੋਲਿਊਸ਼ਨ ਨੂੰ ਸਪੋਰਟ ਕਰਨ ਵਾਲੀ  HD AMOLED ਡਿਸਪਲੇ ਮੌਜੂਦ ਹੋਵੇਗੀ। ਕਵਾਡ-ਕੋਰ ਮੀਡੀਆਟੇਕ 6755 ਹੀਲਿਓ P10 ਪ੍ਰੋਸੈਸਰ ''ਤੇ ਕੰਮ ਕਰਨ ਵਾਲੇ ਇਸ ਫੋਨ ''ਚ 4GB ਰੈਮ ਨਾਲ 64GB ਦੀ ਇਨਬਿਲਟ ਸਟੋਰੇਜ ਦਿੱਤੀ ਜਾਵੇਗੀ, ਜਿਸ ਨੂੰ ਮਾਈਕ੍ਰੋ ਐੱਸ. ਡੀ. ਕਾਰਡ ਦੇ ਰਾਹੀ 128GB ਤੱਕ ਵਧਾਇਆ ਜਾ ਸਕੇਗਾ।
ਐਂਡਰਾਇਡ 7.0 ਨਾਗਟ ''ਤੇ ਆਧਾਰਿਤ ਇਸ ਫੋਨ ''ਚ ਐੱਲ. ਈ. ਡੀ. ਫਲੈਸ਼ ਨਾਲ 13MP ਦਾ ਰਿਅਰ ਕੈਮਰਾ ਦਿੱਤਾ ਜਾਵੇਗਾ। ਸੈਲਫੀ ਦੇ ਸ਼ੌਕੀਨਾਂ ਲਈ ਇਸ ''ਚ 16MP ਦਾ ਫਰੰਟ ਕੈਮਰਾ ਮੌਜੂਦ ਹੋਵੇਗਾ। ਇਸ ਸਮਾਰਟਫੋਨ ਨੂੰ ਪਾਵਰ ਦੇਣ ਦਾ ਨਾਂ ਕੰਮ 4010 ਐੱਮ. ਏ. ਐੱਚ. ਦੀ ਲੀ-ਆਇਨ ਬੈਟਰੀ ਕਰੇਗੀ, ਜੋ ਕਿ ਅਲਟ੍ਰਾ ਫਾਸਟ ਚਾਰਜਿੰਗ ਨੂੰ ਵੀ ਸਪੋਰਟ ਕਰੇਗੀ।

Related News