ਟੈਕਨਾਲੋਜੀ ਦਾ ਬਿਹਤਰ ਨਮੂਨਾ ਹੈ ਇਹ ਸਮਾਰਟ ਬੋਤਲ (ਵੀਡੀਓ)

Sunday, Jan 31, 2016 - 04:50 PM (IST)

ਜਲੰਧਰ— ਇਕ ਨਵੀਂ ਖੋਜ ਦੌਰਾਨ ਪਤਾ ਲਗਾਇਆ ਗਿਆ ਹੈ ਕਿ ਦੁਨੀਆ ''ਚ 65.9% ਲੋਕ ਪਿਆਸ ਲੱਗਣ ''ਤੇ ਹੀ ਪਾਣੀ ਪੀਂਦੇ ਹਨ ਜਦੋਂਕਿ ਸਿਰਫ 4.7% ਲੋਕ ਨਿਯਮਿਤ ਤੌਰ ''ਤੇ ਸਹੀ ਮਾਤਰਾ ''ਚ ਪਾਣੀ ਪੀ ਰਹੇ ਹਨ। ਇਸ ਗੱਲ ''ਤੇ ਧਿਆਨ ਦਿੰਦੇ ਹੋਏ ਇਕ ਅਜਿਹੀ ਸਮਾਰਟ ਬੋਤਲ ਬਣਾਈ ਗਈ ਹੈ ਜੋ ਨਿਯਮਿਤ ਰੂਪ ਨਾਲ ਪਾਣੀ ਪੀਣ ''ਚ ਮਦਦ ਕਰਦੀ ਹੈ। 
ਇਸ ਸਮਾਰਟ ਬੋਤਲ ਨੂੰ ਸੀਡ ਨਾਂ ਦਿੱਤਾ ਗਿਆ ਹੈ ਜੋ ਪਾਣੀ ਦੇ ਇੰਟੈਕ ਨੂੰ ਟ੍ਰੈਕ ਕਰਦੀ ਹੈ ਅਤੇ ਪਾਣੀ ਪੀਣ ਦੇ ਸਮੇਂ ''ਤੇ ਤੁਹਾਨੂੰ ਯਾਦ ਕਰਾਉਂਦੀ ਹੈ। ਖਾਸ ਗੱਲ ਇਹ ਹੈ ਕਿ ਇਹ ਇਕ ਟੱਚ ਨਾਲ ਹੀ ਪਾਣੀ ਦੇ ਤਾਪਮਾਨ ਨੂੰ ਮਾਪ ਸਕਦੀ ਹੈ ਅਤੇ ਗਲਤ ਸਮੇਂ ''ਤੇ ਪਾਣੀ ਪੀਣ ''ਤੇ ਵਾਈਬ੍ਰੇਸ਼ਨ ਦੀ ਮਦਦ ਨਾਲ ਅਲਰਟ ਵੀ ਦਿੰਦੀ ਹੈ। ਇਸ ਨੂੰ ਨਵੀਂ ਟੈਕਨਾਲੋਜੀ ਦੇ ਤਹਿਤ ਬਣਾਇਆ ਗਿਆ ਹੈ ਜੋ ਘੱਟ ਪਾਵਰ ਨੂੰ ਯੂਜ਼ ਕੀਤੇ ਇਕ ਸਾਲ ਤੱਕ ਚੱਲ ਸਕਦੀ ਹੈ। ਇਸ ਨੂੰ ਆਸਾਨੀ ਨਾਲ ਹੋਰ ਐਪ ਨਾਲ ਵੀ ਕਨੈੱਕਟ ਕੀਤਾ ਜਾ ਸਕਦਾ ਹੈ ਜਿਸ ਨਾਲ ਤੁਸੀਂ ਆਪਣੀ ਪਾਣੀ ਪੀਣ ਦੀ ਮਾਤਰਾ ਨੂੰ ਟ੍ਰੈਕ ਕਰਕੇ ਸਿਹਤਮੰਦ ਜ਼ਿੰਦਗੀ ਦਾ ਆਨੰਦ ਲੈ ਸਕਦੇ ਹੋ। ਇਸ ਦੇ ਕੰਮ ਕਰਨ ਦੇ ਤਰੀਕੇ ਨੂੰ ਤੁਸੀਂ ਉੱਪਰ ਦਿੱਤਾ ਗਈ ਵੀਡੀਓ ''ਚ ਦੇਖ ਸਕਦੇ ਹੋ।


Related News