ਇਹ ਰੋਬੋਟ ਕੈਪਸੂਲ ਕਰੇਗਾ ਪੇਟ ਦੇ ਜ਼ਖਮਾਂ ਦਾ ਇਲਾਜ

Sunday, May 15, 2016 - 11:29 AM (IST)

ਇਹ ਰੋਬੋਟ ਕੈਪਸੂਲ ਕਰੇਗਾ ਪੇਟ ਦੇ ਜ਼ਖਮਾਂ ਦਾ ਇਲਾਜ
ਜਲੰਧਰ—ਬਹੁਤ ਹੀ ਛੇਤੀ ਰੋਬੋਟ ਪੇਟ ਦੀਆਂ ਬੀਮਾਰੀਆਂ ਨੂੰ ਠੀਕ ਕਰੇਗਾ ਜਾਂ ਗਲਤੀ ਨਾਲ ਨਿਗਲੀਆਂ ਹੋਈਆਂ ਚੀਜ਼ਾਂ ਨੂੰ ਸਰੀਰ ''ਚੋਂ ਬਾਹਰ ਕੱਢੇਗਾ। ਭਾਵੇਂ ਹੀ ਇਹ ਗੱਲ ਅਜੀਬ ਲੱਗੇਗੀ ਪਰ ਖੋਜਕਾਰਾਂ ਦੀ ਮੰਨੀਏ ਤਾਂ ਇਹ ਛੇਤੀ ਹੀ ਸੱਚ ਹੋਣ ਵਾਲੀ ਹੈ। ਮੈਸਾਚਿਊਸੈਟਸ ਇੰਸਟੀਚਿਊਟ ਆਫ ਟੈਕਨਾਲੋਜੀ (M9“) ਦੇ ਇਕ ਰਿਸਰਚਰ ਡੇਨੀਏਲਾ ਰਸ ਦੇ ਇਕ ਬਿਆਨ ਅਨੁਸਾਰ ਇਸ ਛੋਟੇ ਜਿਹੇ ਓਰੀਗਾਮੀ ਰੋਬੋਟ ਨੂੰ ਸਿਹਤ ਨੂੰ ਲੈ ਕੇ ਮਹੱਤਵਪੂਰਨ ਕੰਮ ਕਰਦਿਆਂ ਦੇਖਣਾ ਕਾਫੀ ਐਕਸਾਈਟਿੰਗ ਹੋਵੇਗਾ। 
 
ਖੋਜਕਾਰਾਂ ਨੇ ਇਨਸਾਨ ਦੇ ਨਕਲੀ ਪੇਟ ''ਤੇ ਇਹ ਪ੍ਰਯੋਗ ਕੀਤਾ ਹੈ। ਇਹ ਰੋਬੋਟ ਜਿਸ ਨੂੰ ਕੈਪਸੂਲ ਦੇ ਅੰਦਰ ਪਾਇਆ ਜਾਵੇਗਾ, ਸਰੀਰ ਦੇ ਬਾਹਰਲੇ ਚੁੰਬਕੀ ਬਲ ਨਾਲ ਚੱਲੇਗਾ। ਇਸ ਖੋਜ ਨੂੰ ਸਟਾਕਹੋਮ, ਸਵੀਡਨ ਵਿਚ ਰੋਬਾਟਿਕਸ ਅਤੇ ਆਟੋਮੇਸ਼ਨ ''ਤੇ ਆਯੋਜਿਤ ਹੋਣ ਜਾ ਰਹੇ ਕੌਮਾਂਤਰੀ ਸੰਮੇਲਨ ਵਿਚ ਪੇਸ਼ ਕੀਤਾ ਜਾਵੇਗਾ, ਹਾਲਾਂਕਿ ਪਿਛਲੇ ਸਾਲ ਵੀ ਇਸ ਸੰਮੇਲਨ ਦੌਰਾਨ ਇਸ ਤਰ੍ਹਾਂ ਦੇ ਰੋਬੋਟ ''ਤੇ ਇਕ ਖੋਜ ਪੇਸ਼ ਕੀਤੀ ਗਈ ਸੀ। ਇਸ ਵਾਰ ਦੇ ਰੋਬੋਟ ਦਾ ਸਰੀਰਕ ਡਿਜ਼ਾਈਨ ਵੱਖ ਹੋਵੇਗਾ।

Related News