39 ਮਿੰਟਾਂ ’ਚ ਫੁਲ ਚਾਰਜ ਹੋਵੇਗਾ ਵਨਪਲੱਸ ਦਾ ਇਹ ਸਮਾਰਟਫੋਨ, ਜਲਦ ਹੋਵੇਗਾ ਲਾਂਚ

Sunday, Sep 27, 2020 - 10:12 PM (IST)

39 ਮਿੰਟਾਂ ’ਚ ਫੁਲ ਚਾਰਜ ਹੋਵੇਗਾ ਵਨਪਲੱਸ ਦਾ ਇਹ ਸਮਾਰਟਫੋਨ, ਜਲਦ ਹੋਵੇਗਾ ਲਾਂਚ

ਗੈਜੇਟ ਡੈਸਕ—ਵਨਪਲੱਸ ਆਪਣੇ ਲੇਟੈਸਟ ਪ੍ਰੀਮੀਅਮ ਸਮਾਰਟਫੋਨ ਵਨਪਲੱਸ 8ਟੀ ਨੂੰ ਜਲਦ ਲਾਂਚ ਕਰਨ ਵਾਲੀ ਹੈ। ਰਿਪੋਰਟਸ ਮੁਤਾਬਕ ਵਨਪਲੱਸ 8ਟੀ ਸਮਾਰਟਫੋਨ 14 ਅਕਤੂਬਰ ਨੂੰ ਲਾਂਚ ਕੀਤਾ ਜਾਵੇਗਾ। ਕੰਪਨੀ ਨੇ ਇਸ ਫੋਨ ਦੀ ਬੈਟਰੀ ਸਮਰੱਥਾ ਅਤੇ ਚਾਰਜਰ ਦਾ ਖੁਲਾਸਾ ਕਰ ਦਿੱਤਾ ਹੈ। ਵਨਪਲੱਸ ਫੋਰਮ ਮੁਤਾਬਕ ਵਨਪਲੱਸ 8ਟੀ ’ਚ 4500 ਐੱਮ.ਏ.ਐੱਚ. ਦੀ ਬੈਟਰੀ ਹੋਵੇਗੀ। ਕੰਪਨੀ ਇਸ ਵਾਰ ਵਨਪਲੱਸ 8ਟੀ ਨਾਲ 65ਵਾਟ ਦਾ ਫਾਸਟ ਚਾਰਜਰ ਦੇਵੇਗੀ ਜਿਸ ਨੂੰ ਲੈ ਕੇ ਇਹ ਵੀ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਸਿਰਫ 15 ਮਿੰਟ ’ਚ ਹੀ ਇਕ ਦਿਨ ਤੱਕ ਚਲਣ ਲਾਇਕ ਬੈਟਰੀ ਚਾਰਜ ਕਰ ਦੇਵੇਗਾ।

PunjabKesari

39 ਮਿੰਟ ’ਚ ਫੁੱਲ ਚਾਰਜ ਹੋ ਜਾਵੇਗੀ ਬੈਟਰੀ
65ਵਾਟ ਫਾਸਟ ਚਾਰਜਰ ਦੀ ਮਦਦ ਨਾਲ ਇਸ ਫੋਨ ਨੂੰ ਸਿਰਫ 15 ਮਿੰਟ ’ਚ 58 ਫੀਸਦੀ ਤੱਕ ਚਾਰਜ ਕੀਤਾ ਜਾ ਸਕੇਗਾ। ਚੀਨੀ ਕੰਪਨੀ ਦਾ ਕਹਿਣਾ ਹੈ ਕਿ 39 ਮਿੰਟ ’ਚ 100 ਫੀਸਦੀ ਤੱਕ ਬੈਟਰੀ ਚਾਰਜ ਹੋ ਜਾਵੇਗੀ।

PunjabKesari

ਇੰਨੀਂ ਹੋ ਸਕਦੀ ਹੈ ਕੀਮਤ
ਵਨਪਲੱਸ 8ਟੀ ਨੂੰ ਕੰਪਨੀ ਵਨਪਲੱਸ ਨੋਰਡ ਦੇ ਕਾਨਸੈਪਟ ’ਤੇ ਹੀ ਲੈ ਕੇ ਆ ਰਹੀ ਹੈ ਜੋ ਕਿ ਇਕ 500 ਡਾਲਰ ’ਚ ਆਉਣ ਵਾਲਾ ਸਮਾਰਟਫੋਨ ਹੈ। ਹਾਲਾਂਕਿ ਭਾਰਤ ’ਚ ਇਸ ਨੂੰ 27,999 ਰੁਪਏ ਦੀ ਕੀਮਤ ’ਚ ਵੇਚਿਆ ਜਾ ਰਿਹਾ ਹੈ। ਵਨਪਲੱਸ 8ਟੀ ਦੀ ਕੀਮਤ 35,000 ਰੁਪਏ ਦੇ ਕਰੀਬ ਹੋ ਸਕਦੀ ਹੈ। ਕੰਪਨੀ ਦਾ ਕਹਿਣਾ ਹੈ ਕਿ ਕੋਰੋਨਾ ਵਾਇਰਸ ਮਹਾਮਾਰੀ ਦੇ ਚੱਲਦੇ ਇਸ ਫੋਨ ਦੀ ਪ੍ਰੋਡਕਸ਼ਨ ਕਾਫੀ ਪ੍ਰਭਾਵਿਤ ਹੋ ਗਈ ਹੈ ਜਿਸ ਕਾਰਣ ਇਸ ਦੇ ਲਾਂਚਿੰਗ ’ਚ ਦੇਰੀ ਹੋ ਰਹੀ ਹੈ। ਐਮਾਜ਼ੋਨ ਨੇ ਵਨਪਲੱਸ 8ਟੀ ਦੀ ਮਾਈ¬ਕ੍ਰੋਸਾਈਟ ਵੀ ਬਣਾ ਦਿੱਤੀ ਹੈ ਜਿਸ ’ਚ “coming soon” ਦਾ ਟੈਗ ਦਿੱਤਾ ਗਿਆ ਹੈ।

PunjabKesari

ਵਨਪਲੱਸ 8ਚੀ ਦੇ ਅਨੁਮਾਨਿਤ ਸਪੈਸੀਫਿਕੇਸ਼ਨਸ

ਡਿਸਪਲੇਅ 120Hz ਨੂੰ ਸਪੋਰਟ ਕਰਨ ਵਾਲੀ 6.5 ਇੰਚ ਦੀ S-AMOLED
ਪ੍ਰੋਸੈਸਰ ਕੁਆਲਕਾਮ ਸਨੈਪਡਰੈਗਨ 865+
ਰੈਮ 8ਜੀ.ਬੀ.
ਇੰਟਰਨਲ ਸਟੋਰੇਜ਼ 128ਜੀ.ਬੀ.
ਆਪਰੇਟਿੰਗ ਸਿਸਟਮ ਐਂਡ੍ਰਾਇਡ 11 ’ਤੇ ਆਧਾਰਿਤ OxygenOS 11 ਆਊਟ-ਆਫ-ਦਿ-ਬਾਕਸ
ਕਵਾਡ ਰੀਅਰ ਕੈਮਰਾ ਸੈਟਅਪ 48MP (ਪ੍ਰਾਈਮਰੀ ਸੈਂਸਰ)+16MP (ਅਲਟਰਾ ਵਾਇਡ ਐਂਗਲ ਲੈਂਸ)+5MP (ਮੈਕ੍ਰੋ ਸ਼ੂਟਰ)+2MP (ਡੈਪਥ ਸ਼ੂਟਰ)
ਫਰੰਟ ਕੈਮਰਾ 16MP
ਬੈਟਰੀ 4500mAh
ਕੁਨੈਕਟੀਵਿਟੀ ਵਾਈ-ਫਾਈ, ਜੀ.ਪੀ.ਐੱਸ.,4ਜੀ ਐੱਲ.ਟੀ.ਈ. ਜੀ.ਪੀ.ਐੱਸ. ਅਤੇ ਮਾਈਕੋ ਯੂ.ਐੱਸ.ਬੀ. ਪੋਰਟ

PunjabKesari

 


author

Karan Kumar

Content Editor

Related News