ਵਟਸਐਪ ਨੂੰ ਟੱਕਰ ਦੇਵੇਗਾ ਐਪਲ ਦਾ ਇਹ ਨਵਾਂ ਫੀਚਰ

01/25/2018 9:40:23 PM

ਜਲੰਧਰ—ਹਾਲ ਹੀ 'ਚ ਅਮਰੀਕੀ ਮਲਟੀਨੈਸ਼ਨਲ ਕੰਪਨੀ ਐਪਲ ਨੇ iOS 11.2.5 ਵਰਜਨ ਨੂੰ ਜਾਰੀ ਕੀਤਾ ਹੈ। ਉੱਥੇ ਖਬਰਾਂ ਮੁਤਾਬਕ ਕੰਪਨੀ ਜਲਦ ਹੀ ਆਈ.ਓ.ਐੱਸ. ਦੇ ਨਵੇਂ 11.3 ਵਰਜਨ ਨੂੰ ਵੀ ਜਾਰੀ ਕਰੇਗੀ। ਜਿਸ 'ਚ ਯੂਜ਼ਰਸ ਨੂੰ ਕਈ ਨਵੇਂ ਫੀਚਰਸ ਮਿਲਣਗੇ। ਇਸ ਅਪਡੇਟ 'ਚ ਬਿਜਨਸ ਚੈੱਟ ਨਾਮਕ ਇਕ ਫੀਚਰ ਵੀ ਸ਼ਾਮਲ ਹੋਵੇਗਾ। ਹਾਲਾਂਕਿ ਇਹ ਵਟਸਐਪ ਦੀ ਬਿਜਨਸ ਐਪ ਦੇ ਸਮਾਨ ਹੈ ਪਰ ਇਸ ਦੇ ਕੁਝ ਫੀਚਰ ਵਟਸਐਪ ਦੀ ਬਿਜਨਸ ਐਪ ਤੋਂ ਇਸ ਨੂੰ ਵੱਖ ਬਣਾਉਂਦਾ ਹੈ। ਆਈਫੋਨ 'ਚ ਬਿਜਨਸ ਚੈੱਟ ਨੂੰ iMessage ਦੇ ਅੰਦਰ Intergrated ਕੀਤਾ ਗਿਆ ਹੈ ਜੋ ਇਸ ਨੂੰ ਯੂਜ਼ ਕਰਨ 'ਚ ਆਸਾਨ ਬਣਾਉਂਦਾ ਹੈ। ਕੰਪਨੀ ਨੇ ਦੱਸਿਆ ਕਿ ਇਹ ਬਿਜਨਸ ਨਾਲ ਯੂਜ਼ਰਸ ਦੀ ਸੰਪਰਕ ਜਾਣਕਾਰੀ ਸ਼ੇਅਰ ਨਹੀਂ ਕਰਦਾ ਹੈ। ਇਸ ਤੋਂ ਇਲਾਵਾ ਇਸ 'ਚ ਯੂਜ਼ਰਸ ਨੂੰ ਕਸਟਮਰ ਸਪਾਰਟ ਅਤੇ ਐਪ ਤੋਂ ਸਿੱਧੇ ਤੌਰ 'ਤੇ ਚੀਜ਼ ਖਰੀਦਣ ਵਰਗੀ ਸੁਵਿਧਾ ਵੀ ਮਿਲੇਗੀ।


Related News