ਇਹ ਹੈ 90 ਦਿਨਾਂ ਤੱਕ ਚੱਲਣ ਵਾਲਾ BSNL ਸਭ ਤੋਂ ਸਸਤਾ ਪਲਾਨ, ਯੂਜ਼ਰਸ ਨੂੰ ਲੱਗੀਆਂ ਮੌਜਾਂ
Sunday, Jun 08, 2025 - 03:22 PM (IST)

ਗੈਜੇਟ ਡੈਸਕ - ਸਰਕਾਰੀ ਟੈਲੀਕਾਮ ਕੰਪਨੀ BSNL ਆਪਣੇ ਸਸਤੇ ਰੀਚਾਰਜ ਪਲਾਨ ਕਾਰਨ ਉਪਭੋਗਤਾਵਾਂ ਵਿੱਚ ਆਪਣੀ ਪਛਾਣ ਬਣਾ ਰਿਹਾ ਹੈ, ਜਿਸ ਤਹਿਤ ਕੰਪਨੀ ਆਪਣੇ ਗ੍ਰਾਹਕਾਂ ਲਈ ਕਈ ਕਿਫਾਇਤੀ ਤੇ ਲੰਬੀ ਮਿਆਦ ਵਾਲੇ ਰੀਚਾਰਜ ਪਲਾਨ ਲਿਆਉਂਦਾ ਰਹਿੰਦਾ ਹੈ। ਜੇ ਤੁਸੀਂ BSNL ਯੂਜ਼ਰ ਹੋ ਅਤੇ ਸਭ ਤੋਂ ਸਸਤਾ ਪਲਾਨ ਲੱਭ ਰਹੇ ਹੋ ਤਾਂ ਇਹ ਜਾਣਕਾਰੀ ਤੁਹਾਡੇ ਲਈ ਬਹੁਤ ਫਾਇਦੇਮੰਦ ਸਾਬਤ ਹੋ ਸਕਦੀ ਹੈ। ਅੱਜ ਅਸੀਂ ਤੁਹਾਨੂੰ ਇਕ ਅਜਿਹੇ ਪਲਾਨ ਬਾਰੇ ਦੱਸਣ ਜਾ ਰਹੇ ਹਾਂ, ਜਿਸ 'ਚ ਤੁਹਾਨੂੰ ਅਨਲਿਮਟਿਡ ਕਾਲਿੰਗ ਦੇ ਨਾਲ-ਨਾਲ ਇੰਟਰਨੈੱਟ ਡਾਟਾ ਵੀ ਮਿਲੇਗਾ, ਉਹ ਵੀ ਪੂਰੇ 3 ਮਹੀਨੇ ਲਈ।
ਇਹ ਵੀ ਪੜ੍ਹੋ: ਪਤਨੀ ਨੇ ਚਿਕਨ ਦੀ ਥਾਂ ਬਣਾ ਲਿਆ ਮਟਨ, ਗੁੱਸੇ 'ਚ ਪਤੀ ਨੇ ਮਾਰ'ਤੀ ਘਰਵਾਲੀ, ਧੀ ਨੂੰ ਵੀ...
₹411 ਵਾਲਾ BSNL ਪਲਾਨ – ਮੁੱਖ ਖਾਸੀਅਤਾਂ:
- ਕੀਮਤ: 411 ਰੁਪਏ
- ਮਿਆਦ : 90 ਦਿਨ
- ਰੋਜ਼ਾਨਾ ਡੇਟਾ: 2GB ਹਾਈ-ਸਪੀਡ ਡਾਟਾ
- ਕਾਲਿੰਗ: ਅਨਲਿਮਟਿਡ ਕਾਲਿੰਗ ਦੀ ਸੁਵਿਧਾ
- ਡੇਟਾ ਖਤਮ ਹੋਣ ਮਗਰੋਂ ਵੀ ਇੰਟਰਨੈੱਟ ਚਾਲੂ ਰਹੇਗਾ, ਪਰ ਸਪੀਡ 40 kbps ਹੋ ਜਾਵੇਗੀ।
ਇਹ ਪਲਾਨ ਖਾਸ ਕਰਕੇ ਵਰਕ ਫਰੌਮ ਹੋਮ ਕਰ ਰਹੇ ਲੋਕਾਂ, ਵਿਦਿਆਰਥੀਆਂ, ਜਾਂ ਸੈਕੰਡਰੀ ਸਿਮ ਉਪਭੋਗਤਾਵਾਂ ਲਈ ਬਹੁਤ ਹੀ ਉਚਿਤ ਹੈ ਜੋ ਰੋਜ਼ਾਨਾ ਇਕ ਨਿਸ਼ਚਿਤ ਮਾਤਰਾ 'ਚ ਡਾਟਾ ਵਰਤਦੇ ਹਨ। 90 ਦਿਨਾਂ ਦੀ ਮਿਆਦ ਹੋਣ ਕਰਕੇ, ਹਰ ਮਹੀਨੇ ਰੀਚਾਰਜ ਕਰਵਾਉਣ ਦੀ ਝੰਜਟ ਨਹੀਂ ਰਹਿੰਦੀ।
ਇਹ ਵੀ ਪੜ੍ਹੋ: ਆਪਣਾ ਘਰ ਲੈਣ ਦਾ ਸੁਪਨਾ ਵੇਖ ਰਹੇ ਲੋਕਾਂ ਲਈ ਵੱਡੀ ਖ਼ੁਸ਼ਖ਼ਬਰੀ, ਇਨ੍ਹਾਂ ਬੈਂਕਾਂ ਦੇ ਹੋਮ ਲੋਨ ਹੋਏ ਸਸਤੇ
ਇਹ ਪਲਾਨ ਕਿਉਂ ਹੈ ਵਿਲੱਖਣ?
- ਬਜਟ-ਫ੍ਰੈਂਡਲੀ: ₹411 'ਚ 3 ਮਹੀਨੇ ਦੀ ਸੇਵਾ
- ਇੰਟਰਨੈੱਟ ਐਕਸੈੱਸ: ਡਾਟਾ ਖਤਮ ਹੋਣ 'ਤੇ ਵੀ ਕਨੈਕਟਿਵਿਟੀ ਜਾਰੀ
- ਵਿਦਿਆਰਥੀਆਂ ਲਈ ਬੇਹਤਰੀਨ: ਔਨਲਾਈਨ ਕਲਾਸਿਜ਼, ਵੀਡੀਓਜ਼ ਜਾਂ ਰੀਸਰਚ ਲਈ ਯੋਗ
ਜੇ ਤੁਸੀਂ ਇੱਕ ਅਜਿਹਾ ਲੰਬੀ ਮਿਆਦ ਵਾਲਾ ਰੀਚਾਰਜ ਲੱਭ ਰਹੇ ਹੋ ਜੋ ਤੁਹਾਡੀ ਡਾਟਾ ਤੇ ਕਾਲਿੰਗ ਦੀ ਲੋੜ ਨੂੰ ਪੂਰਾ ਕਰ ਸਕੇ, ਤਾਂ BSNL ਦਾ 411 ਰੁਪਏ ਵਾਲਾ ਪਲਾਨ ਤੁਹਾਡੇ ਲਈ ਬਿਲਕੁਲ ਫਿੱਟ ਬੈਠਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8