ਮੁੜ-ਮੁੜ ਮੋਬਾਈਲ ਰੀਚਾਰਜ ਦੀ ਨਹੀਂ ਲੋੜ ! 336 ਦਿਨਾਂ ਤੱਕ ਚਲੇਗਾ ਇਹ ਸਸਤਾ ਪਾਲਨ

Monday, Jun 23, 2025 - 11:50 AM (IST)

ਮੁੜ-ਮੁੜ ਮੋਬਾਈਲ ਰੀਚਾਰਜ ਦੀ ਨਹੀਂ ਲੋੜ ! 336 ਦਿਨਾਂ ਤੱਕ ਚਲੇਗਾ ਇਹ ਸਸਤਾ ਪਾਲਨ

ਗੈਜੇਟ ਡੈਸਕ : ਸਰਕਾਰੀ ਟੈਲੀਕਾਮ ਕੰਪਨੀ BSNL ਨੇ ਲੱਖਾਂ ਯੂਜ਼ਰਾਂ ਲਈ ਵੱਡਾ ਐਲਾਨ ਕਰ ਦਿੱਤਾ ਹੈ। ਹੁਣ ਯੂਜ਼ਰਾਂ ਨੂੰ ਮੁੜ-ਮੁੜ ਰੀਚਾਰਜ ਦੀ ਲੋੜ ਨਹੀਂ ਪਵੇਗੀ ਕਿਉਂਕਿ ਕੰਪਨੀ ਨੇ 1499 ਰੁਪਏ ਦਾ ਅਜਿਹਾ ਪਲਾਨ ਲਾਂਚ ਕਰ ਦਿੱਤਾ ਹੈ ਜੋ 336 ਦਿਨਾਂ ਤੱਕ ਚੱਲੇਗਾ। ਇਸ ਪਲਾਨ 'ਚ ਕਈ ਅਜਿਹੀਆਂ ਸੁਵਿਧਾਵਾਂ ਹਨ, ਜੋ ਬਾਕੀ ਟੈਲੀਕਾਮ ਕੰਪਨੀਆਂ ਤੋਂ ਇਸਨੂੰ ਵੱਖਰਾ ਬਣਾਉਂਦੀਆਂ ਹਨ। BSNL ਦਾ ਇਹ 1499 ਰੁਪਏ ਵਾਲਾ ਪਲਾਨ ਉਨ੍ਹਾਂ ਯੂਜ਼ਰਾਂ ਲਈ ਵਧੀਆ ਚੋਣ ਹੈ ਜੋ ਲੰਬੀ ਮਿਆਦ, ਕੈਸ਼ਬੈਕ, ਕਾਲਿੰਗ ਤੇ ਇੰਟਰਨੈਟ ਦੀ ਆਜ਼ਾਦੀ ਚਾਹੁੰਦੇ ਹਨ। Q-5G ਦੀ ਸ਼ੁਰੂਆਤ ਦੇ ਨਾਲ ਹੀ ਕੰਪਨੀ ਨੇ ਸਾਫ ਕਰ ਦਿੱਤਾ ਹੈ ਕਿ ਉਹ ਨਵੇਂ ਯੁੱਗ ਦੀ ਤਿਆਰੀ ਵਿੱਚ ਪੂਰੀ ਤਰ੍ਹਾਂ ਲੱਗੀ ਹੋਈ ਹੈ।

ਕੀ–ਕੀ ਮਿਲੇਗਾ ਇਸ ਪਲਾਨ 'ਚ ?
336 ਦਿਨਾਂ ਦੀ ਮਿਆਦ
ਦੇਸ਼ ਭਰ 'ਚ ਅਨਲਿਮਟਿਡ ਕਾਲਿੰਗ
ਫ੍ਰੀ ਨੈਸ਼ਨਲ ਰੋਮਿੰਗ
24GB ਹਾਈ ਸਪੀਡ ਇੰਟਰਨੈੱਟ
ਹਰ ਰੋਜ਼ 100 ਮੁਫ਼ਤ SMS

ਕੈਸ਼ਬੈਕ ਦੀ ਵੀ ਮਿਲੇਗੀ ਸਹੂਲਤ
ਜੇਕਰ ਇਹ ਰੀਚਾਰਜ BSNL ਦੀ ਅਧਿਕਾਰਕ ਵੈੱਬਸਾਈਟ ਜਾਂ ਸੈਲਫ ਕੇਅਰ ਐਪ ਰਾਹੀਂ ਕਰਵਾਇਆ ਜਾਂਦਾ ਹੈ ਤਾਂ 2.5% ਕੈਸ਼ਬੈਕ ਯੂਜ਼ਰ ਨੂੰ ਮਿਲੇਗਾ, ਤੇ 2.5% ਕੈਸ਼ਬੈਕ ਭਾਰਤੀ ਫੌਜ ਨੂੰ ਦਿੱਤਾ ਜਾਵੇਗਾ। ਇਹ ਆਫ਼ਰ 30 ਜੂਨ ਤੱਕ ਲਾਗੂ ਰਹੇਗਾ। ਇਹ ''ਆਪਰੇਸ਼ਨ ਸਿੰਦੂਰ" ਮੁਹਿੰਮ ਦਾ ਹਿੱਸਾ ਹੈ।

ਨਵਾਂ ਇੰਟਰਨੈਸ਼ਨਲ ਰੋਮਿੰਗ ਪੈਕ ਵੀ ਕੀਤਾ ਲਾਂਚ
BSNL ਨੇ ਇੱਕ ਨਵਾਂ ਇੰਟਰਨੈਸ਼ਨਲ ਰੋਮਿੰਗ ਪਲਾਨ ਵੀ ਜਾਰੀ ਕੀਤਾ ਹੈ ਜੋ 18 ਦੇਸ਼ਾਂ 'ਚ ਮੌਜੂਦ ਯਾਤਰੀਆਂ ਲਈ ਹੈ। ਇਸ ਪਲਾਨ ਵਿੱਚ:

14 ਦਿਨਾਂ ਦੀ ਮਿਆਦ
2GB ਡਾਟਾ
10 ਫ੍ਰੀ SMS
18 ਦੇਸ਼ਾਂ 'ਚ 20 ਮਿੰਟ ਦੀ ਕਾਲਿੰਗ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 

 


author

Shubam Kumar

Content Editor

Related News