ਫੋਨ ਲਈ ਖਤਰਨਾਕ ਹੈ ਇਹ ਗੂਗਲ ਐਪ, ਕਰ ਦਿਓ ਡਿਲੀਟ
Sunday, Jan 05, 2020 - 01:38 AM (IST)

ਗੈਜੇਟ ਡੈਸਕ—ਗੂਗਲ ਦੇ ਇੰਸਟੈਂਟ ਮੈਸੇਜਿੰਗ ਮੋਬਾਇਲ ਐਪ Google Allo ਨੂੰ ਮਾਰਚ 2019 'ਚ ਬੰਦ ਕਰ ਦਿੱਤਾ ਗਿਆ ਸੀ ਅਤੇ ਇਹ ਐਪ ਹੁਣ ਸਮਾਰਟਫੋਨਸ 'ਤੇ ਕੰਮ ਨਹੀਂ ਕਰਦੀ।ਹਾਲਾਂਕਿ, ਸੰਭਵ ਹੈ ਕਿ ਕੁਝ ਡਿਵਾਈਸੇਜ 'ਤੇ ਇਹ ਐਪ ਹੁਣ ਵੀ ਇੰਸਟਾਲ ਹੋਵੇ ਅਤੇ ਯੂਜ਼ਰਸ ਨੇ ਉਨ੍ਹਾਂ ਨੂੰ ਹਟਾਇਆ ਨਾ ਹੋਵੇ। ਹੁਵਾਵੇਈ ਸਮਾਰਟਫੋਨਸ ਦੀ ਮਦਦ ਨਾਲ ਐਂਡ੍ਰਾਇਡ ਅਥਾਰਿਟੀ ਨੇ ਅਜਿਹੀਆਂ ਦੋ ਐਪਸ ਦਾ ਪਤਾ ਲਗਾਇਆ ਹੈ ਜੋ ਯੂਜ਼ਰਸ ਲਈ ਖਤਰਨਾਕ ਪਾਈਆਂ ਗਈਆਂ ਹਨ।
ਰਿਪੋਰਟ 'ਚ ਕਿਹਾ ਗਿਆ ਹੈ ਕਿ ਹੁਵਾਵੇਈ ਪੀ20 ਪ੍ਰੋ ਅਤੇ ਮੇਟ 20 ਪ੍ਰੋ ਨੇ ਇਸ ਨੂੰ 'ਸਕਿਓਰਟੀ ਥ੍ਰੇਟ' ਦੀ ਤਰ੍ਹਾਂ ਡਿਟੈਕਟ ਕੀਤਾ। ਇਸ ਐਪ ਨੂੰ ਓਪਨ ਕਰਨ 'ਤੇ ਯੂਜ਼ਰਸ ਨੂੰ ਮੈਸੇਜ ਦਿਖਾਈ ਦਿੰਦਾ ਹੈ, ' ਐਪ ਇਨਫੇਕਟੈਡ ਲੱਗ ਰਹੀ ਹੈ। ਤੁਹਾਨੂੰ ਇਸ ਨੂੰ ਜਲਦ ਅਨਇੰਸਟਾਲ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।' ਰਿਪੋਰਟ 'ਚ ਕਿਹਾ ਗਿਆ ਹੈ ਕਿ ਨਾਨ-ਹੁਵਾਵੇਈ ਸਮਾਰਟਫੋਨ ਅਜਿਹੀ ਕੋਈ ਚਿਤਾਵਨੀ ਆਪਣੇ ਯੂਜ਼ਰਸ ਨੂੰ ਦੇ ਰਹੇ ਹਨ ਜਾਂ ਫਿਰ ਨਹੀਂ। ਇਸ ਲਈ ਮੰਨੀਆ ਜਾ ਰਿਹਾ ਹੈ ਕਿ ਐਪ ਦੇ ਹੁਣ ਸ਼ਟ-ਡਾਊਨ ਹੋਣ ਦੇ ਚੱਲਦੇ ਅਜਿਹੇ ਅਲਰਟ ਯੂਜ਼ਰਸ ਨੂੰ ਦਿਖ ਸਕਦੇ ਹਨ।
ਨਵੇਂ ਫਲੈਗਸ਼ਿਪ ਦੀ ਲਾਂਚਿੰਗ ਕਨਫਰਮ
ਪਿਛਲੇ ਮਹੀਨੇ ਹੁਵਾਵੇਈ ਨੇ ਕਨਫਰਮ ਕੀਤਾ ਹੈ ਕਿ ਕੰਪਨੀ ਮਾਰਚ 2020 ਤਕ ਆਪਣਾ ਫਲੈਗਸ਼ਿਪ ਸਮਾਰਟਫੋਨ Huawei P40 ਪੈਰਿਸ 'ਚ ਲਾਂਚ ਕਰੇਗੀ। ਹੁਵਾਵੇਈ ਕੰਜ਼ਿਊਮਰ ਗਰੁੱਪ ਦੇ ਸੀ.ਈ.ਓ. ਰਿਚਰਜ ਯੂ ਨੇ ਇਕ ਨਿਊਜ਼ ਵੈੱਬਸਾਈਟ ਵੱਲੋਂ ਡਿਵਾਈਸ ਦੀ ਲਾਂਚਿੰਗ ਕਨਫਰਮ ਕੀਤੀ ਹੈ। ਰਿਪੋਰਟਸ 'ਚ ਕਿਹਾ ਗਿਆ ਹੈ ਕਿ ਹੁਵਾਵੇਈ ਪੀ40 ਪ੍ਰੋ ਸਮਾਰਟਫੋਨ 'ਚ 6.5 ਜਾਂ 6.7 ਇੰਚ ਦੀ ਸਕਰੀਨ ਦਿੱਤੀ ਜਾ ਸਕਦੀ ਹੈ ਅਤੇ ਫੋਨ ਦੇ ਬੈਕ ਪੈਨਲ 'ਚ ਰੈਕਟੈਂਗੁਲਰ ਕੈਮਰਾ ਮਾਡਿਊਲ ਹੋਵੇਗਾ। ਲੀਕ 'ਚ ਹੁਵਾਵੇਈ ਦੇ ਪੀ40 ਪ੍ਰੋ ਨੂੰ ਬਲੂ ਕਲਰ 'ਚ ਦਿਖਾਇਆ ਗਿਆ ਹੈ।