ਵਟਸਐਪ ’ਚ ਇਸ ਹਫਤੇ ਸ਼ਾਮਲ ਹੋਏ ਇਹ ਸ਼ਾਨਦਾਰ ਫੀਚਰ
Saturday, Nov 07, 2020 - 07:03 PM (IST)
ਗੈਜੇਟ ਡੈਸਕ—ਇਸ ਹਫਤੇ ਫੇਸਬੁੱਕ ਦੀ ਮਲਕੀਅਤ ਵਾਲੇ ਵਟਸਐਪ ਨੇ ਆਪਣੇ ਪਲੇਟਫਾਰਮ ’ਤੇ ਕਈ ਨਵੇਂ ਫੀਚਰਸ ਐਡ ਕੀਤੇ ਹਨ। ਸਭ ਤੋਂ ਖਾਸ ਗੱਲ ਇਹ ਹੈ ਕਿ ਜਦ ਮੈਸੇਜਿੰਗ ਸਰਵਿਸ ਪਲੇਟਫਾਰਮ ’ਤੇ ਇਕ ਵੱਡੀ ਗਿਣਤੀ ’ਚ ਯੂਜ਼ਰਸ ਲਈ ਪੇਮੈਂਟ ਫੀਚਰਸ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ। ਇਸ ਫੀਚਰ ਦਾ ਇੰਤਜ਼ਾਰ ਲਗਭਗ ਪਿਛਲੇ 2 ਸਾਲ ਤੋਂ ਕੀਤਾ ਜਾ ਰਿਹਾ ਸੀ। ਅਜਿਹੇ ਹੀ ਕਈ ਜ਼ਰੂਰੀ ਫੀਚਰਸ ਨੂੰ ਪਲੇਟਫਾਰਮ ’ਤੇ ਸ਼ਾਮਲ ਕੀਤਾ ਗਿਆ ਹੈ।
1. ਵਟਸਐਪ ਸਟੋਰੇਜ਼ ਮੈਨੇਜਮੈਂਟ ਟੂਲ
ਸਟੋਰੇਜ਼ ਮੈਨੇਜਮੈਂਟ ਟੂਲ ਦਾ ਇੰਪਰੂਵਡ ਵਰਜ਼ਨ ਕਾਫੀ ਵਧੀਆ ਅਤੇ ਕੰਮ ਦਾ ਹੈ। ਹੁਣ ਯੂਜ਼ਰਸ ਸਾਰੇ ਫਾਰਵੇਡੇਡ ਫੋਟੋਜ਼, ਵੀਡੀਓਜ਼, ਫਾਈਲਸ ਸੈਕਸ਼ਨ ’ਚ ਦੇਖ ਸਕਦੇ ਹਨ ਅਤੇ ਇਕੱਠੇ ਡਿਲੀਟ ਵੀ ਕਰ ਸਕਦੇ ਹਨ। ਨਾਲ ਹੀ ਵਟਸਐਪ ’ਚ ਹੁਣ ਇਹ ਵੀ ਸੁਵਿਧਾ ਹੈ ਕਿ ਯੂਜ਼ਰਸ ਕਿਸੇ ਚੈਟ ਦੇ ਸਾਰੇ ਮੀਡੀਆ ਵੱਖ ਤੋਂ ਡਿਲਿਟ ਕਰ ਸਕਦੇ ਹਨ। ਪੁਰਾਣੇ ਵਰਜ਼ਨ ’ਚ ਸਿਰਫ ਬਾਟਮ ’ਚ ‘ਫ੍ਰੀ ਅਪ’ ਆਪਸ਼ਨ ਅਤੇ ਇਹ ਦਿਖਾਉਂਦਾ ਹੈ ਕਿ ਕੋਈ ਚੈਟ ਕਿੰਨੀ ਸਟੋਰੇਜ਼ ਲੈ ਰਹੀ ਹੈ। ਪਹਿਲਾਂ ਤੁਹਾਨੂੰ ਕਿਸੇ ਚੈਟ ਦੀਆਂ ਸਾਰੀਆਂ ਫੋਟੋਜ਼ ਅਤੇ ਵੀਡੀਓਜ਼ ਨੂੰ ਚੈਕ ਕਰਨ ਲਈ ਉਸ ਦੀ ਪ੍ਰੋਫਾਈਲ ’ਚ ਜਾਣਾ ਪੈਂਦਾ ਸੀ। ਪਰ ਹੁਣ ਨਵੇਂ ਵਰਜ਼ਨ ’ਚ ਤੁਸੀਂ ਸਾਰੇ ਮੀਡੀਆ ਨੂੰ ਦੇਖ ਸਕਦੇ ਹੋ ਅਤੇ ਇਸ ਤੋਂ ਬਾਅਦ ਤੈਅ ਕਰ ਸਕਦੇ ਹੋ ਕਿ ਤੁਹਾਨੂੰ ਉਸ ਮੀਡੀਆ ਨੂੰ ਰੱਖਣਾ ਹੈ ਜਾਂ ਡਿਲਿਟ ਕਰਨਾ ਹੈ। ਨਾਲ ਹੀ ਵਟਸਐਪ ’ਚ ਹੁਣ ਇਕ ਡੈਡੀਕੇਟੇਡ ਸੈਕਸ਼ਨ ਵੀ ਹੈ ਜੋ 5MB ਤੋਂ ਜ਼ਿਆਦਾ ਵੱਡੀ ਸਾਈਜ਼ ਦੀਆਂ ਫਾਈਲਸ ਨੂੰ ਦਿਖਾਉਂਦਾ ਹੈ।
ਇਹ ਵੀ ਪੜ੍ਹੋ :-ਅਮਰੀਕੀ ਰਾਸ਼ਟਰਪਤੀ ਨੂੰ ਮਿਲਣ ਵਾਲੀਆਂ ਸੁਵਿਧਾਵਾਂ ਬਾਰੇ ਜਾਣ ਉੱਡ ਜਾਣਗੇ ਤੁਹਾਡੇ ਹੋਸ਼!
2.ਵਟਸਐਪ ਡਿਸਅਪੀਅਰਿੰਗ ਮੈਸੇਜ
ਵਟਸਐਪ ਨੇ ਆਪਣੇ ਇਸ ਫੀਚਰ ਨੂੰ ਜਾਰੀ ਕੀਤਾ ਹੈ ਅਤੇ ਉਮੀਦ ਇਹ ਸੀ ਕਿ ਇਹ ਟੈਲੀਗ੍ਰਾਮ ਨਾਲ ਮਿਲਦਾ ਜੁਲਦਾ ਹੋਵੇਗਾ। ਹਾਲਾਂਕਿ ਅਜਿਹਾ ਨਹੀਂ ਹੈ। ਤੁਸੀਂ ਇਸ ਫੀਚਰ ਨੂੰ ਹਰ ਚੈਟ ਲਈ ਇਨੇਬਲ ਕਰ ਸਕਦੇ ਹੋ। ਪਰ ਮੈਸੇਜ 7 ਦਿਨ ਬਾਅਦ ਡਿਸਅਪੀਅਰ ਹੋਵੇਗਾ। ਭਾਵ ਤੁਸੀਂ ਇਸ ਲੈ ਕੇ ਟਾਈਮਰ ਨਹੀਂ ਸੈਟ ਕਰ ਸਕਦੇ ਕਿ ਤੁਹਾਡਾ ਮੈਸੇਜ ਕਦੋਂ ਡਿਸਅਪੀਅਰ ਹੋਣਾ ਚਾਹੀਦਾ। ਇਕ ਸਮੱਸਿਆ ਇਹ ਵੀ ਹੈ ਕਿ ਯੂਜ਼ਰਸ ਟੈਕਸਟ ਨੂੰ ਕਾਪੀ ਕਰ ਸਕਦੇ ਹੋ ਜਾਂ 7 ਦਿਨ ਦੇ ਅੰਦਰ ਮੈਸੇਜ ਦਾ ਸਕਰੀਨਸ਼ਾਟ ਵੀ ਲੈ ਸਕਦੇ ਹੋ। ਅਜਿਹੇ ’ਚ ਵੱਖ ਸਕਰੀਨਸ਼ਾਟ ਲਈ ਜਾਣ ਦੀ ਇਜਾਜ਼ਤ ਮਿਲ ਰਹੀ ਹੈ ਤਾਂ ਇਕ ਮੈਸੇਜ ਦੇ ਡਿਸਅਪੀਅਰ ਹੋਣ ਦਾ ਕੋਈ ਖਾਸ ਮਤਲਬ ਰਹਿ ਨਹੀਂ ਜਾਂਦਾ। ਨਾਲ ਹੀ ਜੇਕਰ ਤੁਹਾਡਾ ਬੈਕਅਪ ਆਪਸ਼ਨ ਇਨੇਬਲਡ ਹੈ ਤਾਂ ਡਿਸਅਪੀਰਿੰਗ ਮੈਸੇਜ ਸਟੋਰ ਹੋ ਜਾਣਗੇ।
ਇਹ ਵੀ ਪੜ੍ਹੋ :ਨੇਪਾਲ ’ਚ ਕੋਵਿਡ-19 ਦੇ 2,753 ਨਵੇਂ ਮਰੀਜ਼ ਆਏ ਸਾਹਮਣੇ
3. ਰਿਪੋਰਟ ਕਾਨਟੈਕਟ ਫੀਚਰ
ਵਟਸਐਪ ਨੇ ਇਸ ਫੀਚਰ ’ਚ ਬਦਲਾਅ ਕੀਤਾ ਹੈ। ਯੂਜ਼ਰਸ ਐਪ ’ਚ ਅਜੇ ਵੀ ਸਪੈਮ ਜਾਂ ਹੈਰੇਸ ਹੋਣ ’ਤੇ ਕਿਸੇ ਰੈਗੂਲਰ ਜਾਂ ਬਿਜ਼ਨੈੱਸ ਅਕਾਊਂਟ ਨੂੰ ਰਿਪੋਰਟ ਕਰ ਸਕਦੇ ਹਨ। ਪਰ ਜਲਦ ਹੀ ਕੰਪਨੀ ਇਸ ਦੇ ਲਈ ਪਰੂਫ ਸਬਮਿਟ ਕਰਨ ਨੂੰ ਕਹੇਗੀ। ਵਟਸਐਪ ਹੁਣ ਕਿਸੇ ਅਕਾਊਂਟ ਵਿਰੁੱਧ ਐਕਸ਼ਨ ਹੋਣ ਤੋਂ ਪਹਿਲਾਂ ਤੁਹਾਨੂੰ ਰਿਸੈਂਟ ਚੈਟ ਮੈਸੇਜ ਸ਼ੇਅਰ ਕਰਨ ਨੂੰ ਕਹੇਗਾ। ਅਜੇ ਕਿਸੇ ਚੈਟ ਨੂੰ ਰਿਪੋਰਟ ਕਰਨ ਲਈ ਉਸ ਚੈਟ ਦੇ ਰਿਸੈਂਟ ਮੈਸੇਜ ਪਰੂਫ ਦੇ ਤੌਰ ’ਤੇ ਨਹੀਂ ਭੇਜਣੇ ਹੁੰਦੇ ਹਨ। ਜੇਕਰ ਤੁਸੀਂ ਬੀਟਾ ਟੈਸਟਰ ਹੋ ਤਾਂ ਇਸ ਫੀਚਰ ਨੂੰ ਐਪ ਦੇ ਐਂਡ੍ਰਾਇਡ ਵਰਜ਼ਨ 2.20.206.3 ’ਚ ਦੇਖ ਸਕਦੇ ਹਨ।
4. ਵਟਸਐਪ ਪੇਮੈਂਟਸ
ਹੁਣ ਤੁਸੀਂ ਵਟਸਐਪ ਰਾਹੀਂ ਪੈਸੇ ਭੇਜ ਜਾਂ ਰਿਸੀਵ ਕਰ ਸਕੋਗੇ। ਵਟਸਐਪ ਪੇਮੈਂਟ ਫੀਚਰ ਜਲਦ ਹੀ ਤੁਹਾਡੀ ਡਿਵਾਈਸ ਤੱਕ ਪਹੁੰਚ ਜਾਵੇਗਾ ਕਿਉਂਕਿ ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਫ ਇੰਡੀਆ (ਐੱਨ.ਪੀ.ਸੀ.ਆਈ.) ਨੇ ਇਸ ਦੇ ਲਈ ਹਰੀ ਝੰਡੀ ਦੇ ਦਿੱਤੀ ਹੈ। ਹਾਲਾਂਕਿ ਅਜੇ ਇਸ ਪੇਮੈਂਟ ਸਰਵਿਸ ਨੂੰ ਸਿਰਫ 20 ਮਿਲੀਅਨ ਵਟਸਐਪ ਯੂਜ਼ਰਸ ਲਈ ਹੀ ਰਿਲੀਜ਼ ਕੀਤਾ ਜਾਵੇਗਾ। ਕਿਉਂਕਿ ਐੱਨ.ਪੀ.ਸੀ.ਆਈ. ਨੇ 1 ਜਨਵਰੀ 2021 ਤੋਂ ਥਰਡ ਪਾਰਟੀ ਐਪ ਪ੍ਰੋਵਾਈਡਰਸ (ਟੀ.ਪੀ.ਏ.ਪੀ.) ’ਤੇ 30 ਫੀਸਦੀ ਕੈਪ ਲਗਾਉਣ ਦਾ ਫੈਸਲਾ ਕੀਤਾ ਹੈ।