ਵਟਸਐਪ ਗਰੁੱਪ ਐਡਮਿਨ ਨੂੰ ਕਰਵਾਉਣਾ ਪਵੇਗਾ ਗਰੁੱਪ ਰਜਿਸਟਰਡ
Thursday, Oct 11, 2018 - 12:36 AM (IST)
ਗੈਜੇਟ ਡੈਸਕ—ਵਟਸਐਪ ਅੱਜ ਦੁਨੀਆ ਦਾ ਸਭ ਤੋਂ ਵੱਡਾ ਇੰਸਟੈਂਟ ਮੈਸੇਜਿੰਗ ਐਪ ਹੈ। ਇੰਸਟੈਂਟ ਮੈਸੇਜਿੰਗ ਐਪ ਵਟਸਐਪ ਨੂੰ 1.5 ਅਰਬ ਤੋਂ ਜ਼ਿਆਦਾ ਲੋਕ ਦੁਨੀਆ ਭਰ 'ਚ ਯੂਜ਼ ਕਰਦੇ ਹਨ। ਐਪ ਦਾ ਨਵਾਂ ਫੀਚਰ ਹੋਵੇ ਜਾਂ ਫਿਰ ਖਾਮੀ ਇਸ ਨਾਲ ਕਰੋੜਾਂ ਯੂਜ਼ਰਸ ਪ੍ਰਭਾਵਿਤ ਹੁੰਦੇ ਹਨ। ਤੁਸੀਂ ਵੀ ਵਟਸਐਪ ਦਾ ਇਸਤੇਮਾਲ ਕਰਦੇ ਹੋਵੋਗੇ ਅਤੇ ਕਿਸੇ ਨਾ ਕਿਸੇ ਵਟਸਐਪ ਗਰੁੱਪ ਦੇ ਐਡਮਿਨ ਵੀ ਹੋਵੋਗੇ। ਵੈਸੇ ਅਜੇ ਤੱਕ ਤਾਂ ਤੁਸੀਂ ਇਹ ਜਾਣਦੇ ਹੋਵੋਗੇ ਕਿ ਵਟਸਐਪ ਗਰੁੱਪ 'ਚ ਕਿਸੇ ਵੀ ਤਰ੍ਹਾਂ ਦੇ ਅਪਮਾਨਜਨਕ ਕੰਟੈਂਟ ਐਡਮਿਨ ਹੋ ਤਾਂ ਤੁਹਾਨੂੰ ਐੱਮ.ਸੀ.ਐੱਮ.ਸੀ. (ਮੀਡੀਆ ਸਰਟੀਫਿਕੇਸ਼ਨ ਐਂਡ ਮਾਨੀਟਰਿੰਗ ਕਮੇਟ) 'ਚ ਆਪਣੇ ਗਰੁੱਪ ਦੇ ਬਾਰੇ 'ਚ ਜਾਣਕਾਰੀ ਦੇਣੀ ਹੋਵੇਗੀ ਅਤੇ ਨਾਲ ਹੀ ਇਹ ਵੀ ਦੱਸਣਾ ਹੋਵੇਗਾ ਕਿ ਤੁਹਾਡੇ ਗਰੁੱਪ 'ਚ ਕਿਹੜੇ-ਕਿਹੜੇ ਮੈਂਬਰ ਹਨ।
ਵਿਧਾਨਸਭਾ ਚੋਣਾਂ 'ਚ ਪੇਡ ਨਿਊਜ਼ ਦੀ ਨਿਗਰਾਨੀ ਲਈ ਮੀਡੀਆ ਵਟਸਐਪ ਗਰੁੱਪ ਐਡਮਿਨ ਨੂੰ ਐੱਮ.ਸੀ.ਐੱਮ.ਸੀ. (ਮੀਡੀਆ ਸਰਟੀਫਿਕੇਸ਼ਨ ਐਂਡ ਮਾਨੀਟਰਿੰਗ ਕਮੇਟ) 'ਚ ਜਾਣਕਾਰੀ ਦੇਣੀ ਹੋਵੇਗੀ। ਨਾਲ ਹੀ ਗਰੁੱਪ ਮੈਂਬਰਾਂ ਦੇ ਬਾਰੇ 'ਚ ਵੀ ਦੱਸਣਾ ਹੋਵੇਗਾ। ਮੱਧਪ੍ਰਦੇਸ਼ ਦੇ ਭਿੰਡ ਜ਼ਿਲੇ ਦੇ ਕਲੈਕਟਰ ਨੇ ਕਿਹਾ ਕਿ ਸੋਸ਼ਲ ਮੀਡੀਆ ਪਲੇਟਫਾਰਮ ਵਰਗੇ ਫੇਸਬੁੱਕ,ਵਟਸਐਪ, ਟਵਿਟਰ ਆਦਿ ਦੀ ਦੁਰਵਰਤੋਂ ਕਰ ਫਿਰਕੂ, ਧਾਰਮਿਕ ਅਤੇ ਨਸਲੀ ਪੋਸਟ ਸ਼ੇਅਰ ਹੋ ਰਹੇ ਹੈ, ਹਾਲਾਂਕਿ ਇਹ ਨਿਯਮ ਕੇਵਲ ਮੀਡੀਆ ਵਟਸਐਪ ਮੀਡੀਆ ਗਰੁੱਪ ਲਈ ਹੈ।
ਅਜਿਹੀ ਸਥਿਤੀ 'ਚ ਇਹ ਜ਼ਰੂਰੀ ਹੈ ਕਿ ਭਿੰਡ ਜ਼ਿਲੇ ਦੇ ਨੇੜਲੇ ਵਿਅਕਤੀਆਂ ਅਤੇ ਅਸਮਾਜਕ ਅਤੇ ਸ਼ਰਾਰਤੀ ਤੱਤਾਂ ਦੁਆਰਾ ਇੰਟਰਨੈੱਟ ਤੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਜ਼ਰੂਰੀ ਰੋਕਥਾਮ ਲਈ ਕਾਰਵਾਈ ਕੀਤੀ ਜਾਵੇ। ਨਾਲ ਹੀ ਕਿਹਾ ਹੈ ਕਿ ਜੇਕਰ ਕੋਈ ਵੀ ਵਿਅਕਤੀ ਸੋਸ਼ਲ ਮੀਡੀਆ ਦੀ ਦੁਰਵਰਤੋਂ ਕਰ ਧਾਰਮਿਕ, ਜਾਤੀਗਤ ਭਾਵਨਾਵਾਂ ਨੂੰ ਭੜਕਾਉਣ ਲਈ ਕਿਸੇ ਵੀ ਤਰ੍ਹਾਂ ਦੀ ਪੋਸਟ ਅਪਲੋਡ ਨਹੀਂ ਕਰਨਗੇ। ਨਾਲ ਹੀ ਇਸ ਤਰ੍ਹਾਂ ਦੀ ਪੋਸਟ ਨੂੰ ਕੋਈ ਵੀ ਲਾਈਕ ਅਤੇ ਸ਼ੇਅਰ ਨਹੀਂ ਕਰੇਗਾ। ਅਜਿਹਾ ਕਰਨ ਵਾਲਿਆਂ ਵਿਰੁੱਧ ਧਾਰਾ 188 ਤਹਿਤ ਕਾਰਵਾਈ ਕੀਤੀ ਜਾਵੇਗੀ।