ਖ਼ਤਮ ਹੋਇਆ ਇੰਤਜ਼ਾਰ, ਭਾਰਤ ''ਚ ਲਾਂਚ ਹੋਈ 5-Door Thar Roxx

Thursday, Aug 15, 2024 - 11:31 AM (IST)

ਖ਼ਤਮ ਹੋਇਆ ਇੰਤਜ਼ਾਰ, ਭਾਰਤ ''ਚ ਲਾਂਚ ਹੋਈ 5-Door Thar Roxx

ਨਵੀਂ ਦਿੱਲੀ- Mahindra ਨੇ 78ਵੇਂ ਸੁਤੰਤਰਤਾ ਦਿਵਸ ਦੇ ਵਿਸ਼ੇਸ਼ ਮੌਕੇ 'ਤੇ ਭਾਰਤ 'ਚ ਆਪਣੀ 5-Door Thar Roxx ਲਾਂਚ ਕੀਤੀ ਹੈ। ਇਸ ਵਾਹਨ ਦੇ ਬੇਸ ਪੈਟਰੋਲ ਵੇਰੀਐਂਟ (MX1) ਦੀ ਸ਼ੁਰੂਆਤੀ ਕੀਮਤ 12.99 ਲੱਖ ਰੁਪਏ ਹੈ ਅਤੇ ਬੇਸ ਡੀਜ਼ਲ ਵੇਰੀਐਂਟ ਦੀ ਸ਼ੁਰੂਆਤੀ ਕੀਮਤ 13.99 ਲੱਖ ਰੁਪਏ ਐਕਸ-ਸ਼ੋਰੂਮ ਹੈ। Thar Roxx ਦਾ ਮੁਕਾਬਲਾ Hyundai Creta, Kia Seltos, Honda Elevate, MG Astor, Maruti Grand Vitara ਅਤੇ Toyota Hyder ਵਰਗੀਆਂ ਕਾਰਾਂ ਨਾਲ ਹੋਵੇਗਾ।

PunjabKesari

ਇਸ 5-Door Thar Roxx 'ਚ ਇੱਕ ਨਵੀਂ ਗ੍ਰਿਲ, C-ਆਕਾਰ ਦੇ LED DRLs, ਪ੍ਰੋਜੈਕਟਰ ਹੈੱਡਲੈਂਪਸ, ਸਰਕੂਲਰ ਫਾਗ ਲਾਈਟਾਂ, ਡਿਊਲ-ਟੋਨ ਅਲੌਏ ਵ੍ਹੀਲ ਅਤੇ ਪਿਛਲੇ ਦਰਵਾਜ਼ੇ-ਮਾਊਂਟਡ ਹੈਂਡਲ ਹਨ। ਪਿਛਲੇ ਪਾਸੇ, ਇਸ 'ਚ ਆਇਤਾਕਾਰ LED ਟੇਲਲਾਈਟਸ ਅਤੇ ਟੇਲਗੇਟ-ਮਾਊਂਟਿਡ ਸਪੇਅਰ ਵ੍ਹੀਲ ਹਨ। Mahindra Thar Roxx 'ਚ ਪਹਿਲਾ 2.0-ਲੀਟਰ ਟਰਬੋ-ਪੈਟਰੋਲ ਇੰਜਣ ਹੈ, ਜੋ 162hp ਦੀ ਪਾਵਰ ਅਤੇ 330Nm ਦਾ ਟਾਰਕ ਜਨਰੇਟ ਕਰਦਾ ਹੈ। ਇਕ ਹੋਰ 2.2-ਲੀਟਰ ਡੀਜ਼ਲ ਇੰਜਣ ਦਿੱਤਾ ਗਿਆ ਹੈ, ਜੋ 152hp ਦੀ ਪਾਵਰ ਅਤੇ 330Nm ਦਾ ਟਾਰਕ ਪੈਦਾ ਕਰਦਾ ਹੈ। ਦੋਵੇਂ ਇੰਜਣ ਮੈਨੂਅਲ ਟਰਾਂਸਮਿਸ਼ਨ ਗਿਅਰਬਾਕਸ ਨਾਲ ਜੁੜੇ ਹੋਏ ਹਨ।

PunjabKesari

ਇਸ ਵਾਹਨ 'ਚ ਇੱਕ ਨਵਾਂ 10.25-ਇੰਚ ਟੱਚਸਕ੍ਰੀਨ ਇੰਫੋਟੇਨਮੈਂਟ ਸਿਸਟਮ, ਵਾਇਰਲੈੱਸ ਐਪਲ ਕਾਰਪਲੇ ਅਤੇ ਐਂਡਰਾਇਡ ਆਟੋ ਕਨੈਕਟੀਵਿਟੀ, ਡਿਜੀਟਲ ਕਲਰ ਇੰਸਟਰੂਮੈਂਟ ਕਲੱਸਟਰ, ਹਵਾਦਾਰ ਫਰੰਟ ਸੀਟਾਂ, ਪੈਨੋਰਾਮਿਕ ਸਨਰੂਫ, ਆਟੋਮੈਟਿਕ ਕਲਾਈਮੇਟ ਕੰਟਰੋਲ, ਰੀਅਰ ਏਸੀ ਵੈਂਟਸ, ਡਿਊਲ-ਟੋਨ ਅਪਹੋਲਸਟ੍ਰੀ, ਤਿੰਨ-ਪੁਆਇੰਟਡ ਸੀਟ ਬੈਲਟਸ ਹਨ। ਇਲੈਕਟ੍ਰਾਨਿਕ ਸਟੇਬਿਲਟੀ ਕੰਟਰੋਲ (ESC) ਅਤੇ 6 ਏਅਰਬੈਗਸ ਵਰਗੇ ਫੀਚਰਸ ਦਿੱਤੇ ਗਏ ਹਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Priyanka

Content Editor

Related News