ਭਾਰਤ ''ਚ ਅੱਜ ਲਾਂਚ ਹੋਣਗੇ ਸੈਮਸੰਗ ਦੇ ਇਹ ਸਮਾਰਟਫੋਨਸ

Tuesday, Mar 06, 2018 - 02:15 AM (IST)

ਭਾਰਤ ''ਚ ਅੱਜ ਲਾਂਚ ਹੋਣਗੇ ਸੈਮਸੰਗ ਦੇ ਇਹ ਸਮਾਰਟਫੋਨਸ

ਜਲੰਧਰ—ਸੈਮਸੰਗ ਨੇ ਭਾਰਤ 'ਚ ਗਲੈਕਸੀ ਐੱਸ9 ਅਤੇ ਗਲਕੈਸੀ ਐੱਸ9+ ਦੀ ਲਾਂਚਿੰਗ ਲਈ ਮੀਡੀਆ ਇਨਵਾਈਟ ਭੇਜ ਦਿੱਤੇ ਹਨ। ਲਾਂਚਿੰਗ ਈਵੈਂਟ ਨੂੰ ਨਵੀਂ ਦਿੱਲੀ 'ਚ ਆਯੋਜਿਤ ਕੀਤਾ ਜਾਵੇਗਾ। ਦੱਸਣਯੋਗ ਹੈ ਕਿ ਇਨ੍ਹਾਂ ਸਮਾਰਟਫੋਨਸ ਨੂੰ ਅੱਜ ਭਾਰਤ 'ਚ ਲਾਂਚ ਕੀਤਾ ਜਾਵੇਗਾ। ਗਲੈਕਸੀ ਐੱਸ9 ਦੀ ਗਲੋਬਲ ਲਾਂਚਿੰਗ ਤੋਂ ਬਾਅਦ ਅੱਗਲੇ ਹਫਤੇ ਹੀ ਭਾਰਤ 'ਚ ਲਾਂਚ ਕੀਤਾ ਜਾ ਰਿਹਾ ਹੈ। ਇਸ ਨੂੰ ਸਭ ਤੋਂ ਪਹਿਲਾਂ ਬਾਰਸੀਲੋਨਾ 'ਚ ਮੋਬਾਇਲ ਵਰਲਡ ਕਾਂਗਰਸ 2018 ਦੌਰਾਨ ਲਾਂਚ ਕੀਤਾ ਗਿਆ ਸੀ। ਆਮਤੌਰ 'ਤੇ ਸੈਮਸੰਗ ਗਲੈਕਸੀ ਐੱਸ ਸੀਰੀਜ਼ ਦੇ ਆਪਣੇ ਸਮਾਰਟਫੋਨਸ ਨੂੰ ਗਲੋਬਲ ਲਾਂਚਿੰਗ ਦੇ ਇਕ ਮਹੀਨੇ ਬਾਅਦ ਭਾਰਤ 'ਚ ਉਪਲੱਬਧ ਕਰਵਾਉਂਦਾ ਹੈ। ਹਾਲਾਂਕਿ ਇਸ ਵਾਰ ਰਣਨੀਤੀ ਬਦਲੀ ਹੋਈ ਨਜ਼ਰ ਆ ਰਹੀ ਹੈ।

ਭਾਰਤ 'ਚ ਪਹਿਲੇ ਤੋਂ ਹੀ ਇਨ੍ਹਾਂ ਸਮਾਰਟਫੋਨਸ ਲਈ ਸੈਮਸੰਗ ਇੰਡੀਆ ਦੇ ਆਨਲਾਈਨ ਸਟੋਰ 'ਤੇ ਪ੍ਰੀ-ਬੁਕਿੰਗ ਲਈ ਜਾ ਰਹੀ ਹੈ। ਗਲੈਕਸੀ ਐੱਸ9 ਅਤੇ ਗਲੈਕਸੀ ਐੱਸ9+ ਲਈ ਪ੍ਰੀ-ਬੁਕਿੰਗ 2,000 ਰੁਪਏ ਦੇ ਕੇ ਕੀਤੀ ਜਾ ਸਕਦੀ ਹੈ। ਦੁਨੀਆਭਰ 'ਚ ਗਲੈਕਸੀ ਐੱਸ9 ਅਤੇ ਗਲੈਕਸੀ ਐੱਸ9+ ਨੂੰ 16 ਮਾਰਚ ਤੋਂ ਉਪਲੱਬਧ ਕਰਵਾਇਆ ਜਾਵੇਗਾ। ਭਾਰਤ 'ਚ ਗਲੈਕਸੀ ਐੱਸ9 ਦੇ (64ਜੀ.ਬੀ.) ਵੇਰੀਐਂਟ ਦੀ ਕੀਮਤ 62,500 ਰੁਪਏ ਅਤੇ (256 ਜੀ.ਬੀ.) ਵੇਰੀਐਂਟ ਦੀ ਕੀਮਤ 71,000 ਰੁਪਏ ਰੱਖੀ ਜਾ ਸਕਦੀ ਹੈ। ਗੈਲਕਸੀ ਐੱਸ9+ ਦੇ (64ਜੀ.ਬੀ.) ਵੇਰੀਐਂਟ ਦੀ ਕੀਮਤ 70,000 ਰੁਪਏ ਅਤੇ (256ਜੀ.ਬੀ.) ਵੇਰੀਐਂਟ ਦੀ ਕੀਮਤ 79,000 ਰੁਪਏ ਰੱਖੀ ਜਾ ਸਕਦੀ ਹੈ।


Related News